LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਹੁਣ ਸੋਨੀਆ-ਰਾਹੁਲ ਗਾਂਧੀ ਨਾਲ ਮਿਲਣ ਦਾ ਸਮਾਂ ਗਿਆ'

28a jakhar

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਕੀ ਭਾਜਪਾ ਵਿਚ ਸ਼ਾਮਲ ਹੋਣਗੇ, ਇਸ ਉੱਤੇ ਉਨ੍ਹਾਂ ਨੇ ਥੋੜਾ ਸਬਰ ਕਰਨ ਦੀ ਗੱਲ ਕਹੀ ਹੈ। ਜਾਖੜ ਨੇ ਇਥੋਂ ਤੱਕ ਕਿਹਾ ਕਿ ਹੁਣ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮਿਲਣ ਦਾ ਸਮਾਂ ਚਲਾ ਗਿਆ ਹੈ। ਨੋਟਿਸ ਭੇਜ ਕੇ ਉਨ੍ਹਾਂ ਦੇ ਆਤਮਸਨਮਾਨ ਨੂੰ ਠੇਸ ਪਹੁੰਚਾਈ ਗਈ ਹੈ। ਉਨ੍ਹਾਂ ਦੇ ਜ਼ਮੀਰ ਨੂੰ ਲਲਕਾਰਿਆ ਗਿਆ ਹੈ। ਜਾਖੜ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਇੰਟਰਵਿਊ ਨੂੰ ਸ਼ੇਅਰ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਕਾਂਗਰਸ ਵਲੋਂ ਉਨਾਂ ਨਾਲ ਕੀਤੇ ਵਿਵਹਾਰ ਉੱਤੇ ਖੁੱਲ੍ਹਕੇ ਆਪਣੀ ਰਾਇ ਜ਼ਾਹਿਰ ਕੀਤੀ ਹੈ। ਜਾਖੜ ਨੂੰ ਹਾਲ ਹੀ ਵਿਚ ਅਨੁਸ਼ਾਸਨੀ ਕਮੇਟੀ ਨੇ 2 ਸਾਲ ਲਈ ਸਸਪੈਂਡ ਕਰਨ ਦੀ ਸਿਫਾਰਿਸ਼ ਕੀਤੀ ਸੀ। ਹਾਲਾਂਕਿ ਕਾਂਗਰਸ ਅਗਵਾਈ ਨੇ ਨਰਮ ਰੁਖ ਦਿਖਾਉਂਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ। 

Also Read: ਨਸ਼ਾ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 51000 ਰੁਪਏ ਦਾ ਇਨਾਮ! ਨਵਾਂਸ਼ਹਿਰ DC ਨੇ ਕੀਤਾ ਐਲਾਨ

ਪ੍ਰਧਾਨ ਮੰਤਰੀ ਨਾਲ ਮੇਰੇ ਚੰਗੇ ਸਬੰਧ
ਸੁਨੀਲ ਜਾਖੜ ਨੇ ਕਿਹਾ ਕਿ ਮੈਂ ਆਪਣੇ ਸਿਆਸੀ ਜੀਵਨ ਤੇ ਵਿਅਕਤੀਗਤ ਸਬੰਧਾਂ ਨੂੰ ਅਲੱਗ ਰੱਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਮੇਰੇ ਦੂਜੇ ਸਿਆਸੀ ਵਿਰੋਧੀਆਂ ਨਾਲ ਚੰਗੇ ਵਿਅਕਤੀਗਤ ਸਬੰਧ ਹਨ। ਜਾਖੜ ਨੇ ਕਿਹਾ ਕਿ ਮੈਂ ਹਮੇਸ਼ਾ ਸਿਧਾਂਤਾਂ ਦੀ ਲੜਾਈ ਲੜੀ ਹੈ ਤੇ ਇਸ ਨੂੰ ਅੱਗੇ ਵੀ ਜਾਰੀ ਰੱਖਾਂਗਾ।

ਮੈਂ ਅਨੁਸ਼ਾਸਨਹੀਨਤਾ ਨਹੀਂ ਕੀਤੀ
ਜਾਖੜ ਨੇ ਕਿਹਾ ਕਿ ਮੈਂ ਪੱਤਰ ਲਿਖ ਕੇ ਕਾਂਗਰਸ ਹਾਈਕਮਾਂਡ ਨੂੰ ਧਮਕਾਉਣ ਵਾਲਿਆਂ ਦੇ ਪ੍ਰਤੀ ਸਾਵਧਾਨ ਕੀਤਾ ਸੀ, ਉਹ ਅਨੁਸ਼ਾਸਨਹੀਨਤਾ ਨਹੀਂ ਹੈ। ਛੋਟੀ ਸੋਚ ਦੇ ਨੇਤਾ ਉੱਚੀ ਕੁਰਸੀ ਉੱਤੇ ਬੈਠ ਕੇ ਕਾਂਗਰਸ ਦੀ ਸੈਕੂਲਰ ਵਿਚਾਰਧਾਰਾ ਨੂੰ ਤੋੜ ਰਹੇ ਸਨ, ਜਿਸ ਦੇ ਬਾਰੇ ਕਾਂਗਰਸ ਨੂੰ ਸਾਵਧਾਨ ਕੀਤਾ ਸੀ।

Also Read: Lock Upp 'ਚ ਪੂਨਮ ਪਾਂਡੇ ਦਾ ਬੋਲਡ ਅੰਦਾਜ਼, ਓਪਨ ਏਰੀਆ 'ਚ ਲਿਆ ਨਹਾਉਣ ਦਾ ਮਜ਼ਾ

ਚਾਪਲੂਸ ਤੇ ਜੀ ਹਜ਼ੂਰੀ ਕਰਨ ਵਾਲਿਆਂ ਤੋਂ ਇਤਰਾਜ਼
ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਕਾਂਗਰਸ ਵਿਚ ਚਾਪਲੂਸੀ ਤੇ ਜੀ ਹਜ਼ੂਰੀ ਕਰਨ ਵਾਲੇ ਨੇਤਾਵਾਂ ਤੋਂ ਇਤਰਾਜ਼ ਹੈ ਕਿਉਂਕਿ ਉਹ ਪਾਰਟੀ ਨੂੰ ਗੁੰਮਰਾਹ ਕਰਦੇ ਹਨ। ਜੋ ਅਜਿਹੇ ਲੋਕਾਂ ਦੀਆਂ ਗੱਲਾਂ ਨੂੰ ਤਰਜੀਹ ਦਿੰਦੇ ਹਨ, ਮੇਰੀ ਉਨ੍ਹਾਂ ਨਾਲ ਵੀ ਨਾਰਾਜ਼ਗੀ ਹੈ। 52 ਸਾਲਾਂ ਬਾਅਦ ਵੀ ਮੈਂ ਪਾਰਟੀ ਨੂੰ ਨਹੀਂ ਸਮਝਾ ਸਕਿਆ ਜਾਂ ਪਾਰਟੀ ਨਹੀਂ ਸਮਝ ਸਕੀ ਤਾਂ ਸਾਡੇ ਵਿਚ ਹੀ ਕੋਈ ਨੁਕਸ ਹੋਵੇਗਾ।

ਕੀ ਮੇਰਾ ਹਿੰਦੂ ਹੋਣਾ ਕੋਈ ਕਸੂਰ ਹੈ?
ਜਾਖੜ ਨੇ ਹਿੰਦੂ ਹੋਣ ਦੇ ਕਾਰਨ ਮੁੱਖ ਮੰਤਰੀ ਨਾ ਬਣਨ ਵਾਲੇ ਬਿਆਨ ਉੱਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੇ ਬਾਅਦ ਵਿਧਾਇਕਾਂ ਦੀ ਰਾਇ ਲਈ ਗਈ। ਮੇਰੇ ਸਮਰਥਨ ਵਿਚ 42 ਵਿਧਾਇਕ ਸਨ। ਮੈਨੂੰ ਇਸ ਲਈ ਨਜ਼ਰ ਅੰਦਾਜ਼ ਕੀਤਾ ਗਿਆ ਕਿ ਮੈਂ ਹਿੰਦੂ ਹਾਂ? ਕੀ ਇਹ ਮੇਰਾ ਕਸੂਰ ਹੈ। ਮੈਨੂੰ ਹਿੰਦੂ ਹੋਣ ਉੱਤੇ ਤੇ ਉਸ ਤੋਂ ਵਧੇਰੇ ਇਸ ਗੱਲ ਉੱਤੇ ਮਾਣ ਹੈ ਕਿ ਮੈਂ ਪੰਜਾਬੀ ਹਾਂ। ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਹੈ ਪਰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਹਿੰਦੂ ਹੋਣਾ ਮੇਰਾ ਗੁਨਾਹ ਹੈ।

In The Market