LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਫੇਅਰ ਦਾ ਪਤਾ ਲੱਗਣ 'ਤੇ ਪਤਨੀ ਨੇ ਦਿੱਤੀ ਅਜਿਹੀ ਸਜ਼ਾ, ਸਾਰੀ ਉਮਰ ਪਿਓ ਨਹੀਂ ਬਣ ਸਕੇਗਾ ਪਤੀ

28 aug cutt off

ਨਵੀਂ ਦਿੱਲੀ- ਇਕ ਔਰਤ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ। ਇਸੇ ਸ਼ੱਕ ਕਾਰਨ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ, ਜਿਸ ਕਾਰਨ ਉਸ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ ਗਿਆ। ਔਰਤ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ।

Also Read: ਖਾਣਾ ਖਾਣ ਤੋਂ ਬਾਅਦ ਕਿਉਂ ਪੈਂਦੀ ਹੈ ਸੁਸਤੀ? ਜਾਣੋ ਕਾਰਨ

ਦਰਅਸਲ, ਔਰਤ ਨੇ ਚਾਕੂ ਨਾਲ ਆਪਣੇ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ। ਜਿਸ ਸਮੇਂ ਉਸ ਨੇ ਇਹ ਵਾਰਦਾਤ ਕੀਤੀ ਉਸ ਸਮੇਂ ਪਤੀ ਨੀਂਦ ਵਿੱਚ ਸੀ। ਇਹ ਮਾਮਲਾ ਜ਼ੈਂਬੀਆ ਦਾ ਹੈ, ਜਿੱਥੇ 4 ਅਗਸਤ ਨੂੰ ਔਰਤ ਨੇ ਆਪਣੇ ਪਤੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਇਸ ਹਫ਼ਤੇ ਮਾਮਲੇ ਵਿੱਚ ਅਦਾਲਤ ਨੇ ਮਹਿਲਾ ਨੂੰ ਸਜ਼ਾ ਸੁਣਾਈ ਹੈ।

ਪਤੀ ਨਾਲ ਲੜਾਈ, ਫਿਰ ਚਾਕੂ ਨਾਲ ਵਾਰ
'ਡੇਲੀ ਸਟਾਰ' ਦੀ ਰਿਪੋਰਟ ਮੁਤਾਬਕ ਘਟਨਾ ਜ਼ੈਂਬੀਆ ਦੇ ਕਪਿਰੀ ਮਪੋਸ਼ੀ ਦੀ ਹੈ। ਇੱਥੇ ਗਿਵੇਨ ਚਿਲੁਫਾਯਾ ਨਾਂ ਦੀ ਔਰਤ ਨੇ ਆਪਣੇ ਪਤੀ ਜਿੰਮੀ ਨਗਲੂਬੇ 'ਤੇ ਹਮਲਾ ਕੀਤਾ। ਚਿਲੁਫਾਯਾ ਨੇ ਆਪਣੇ ਪਤੀ ਨੂੰ ਕਿਹਾ ਕਿ ਤੁਹਾਡਾ ਕਿਸੇ ਹੋਰ ਔਰਤ ਨਾਲ ਅਫੇਅਰ ਚੱਲ ਰਿਹਾ ਹੈ। ਇਸ ਗੱਲ ਨੂੰ ਲੈ ਕੇ ਦੋਵਾਂ 'ਚ ਕਾਫੀ ਝਗੜਾ ਹੋਇਆ। ਝਗੜਾ ਕਰਨ ਤੋਂ ਬਾਅਦ ਦੋਵੇਂ ਸੌਂ ਗਏ। ਪਰ ਜਦੋਂ ਨਾਗਲੁਬੇ ਸੌਂ ਗਿਆ ਤਾਂ ਉਸ ਦੀ ਪਤਨੀ ਚਿਲੁਫਾਯਾ ਨੇ ਚਾਕੂ ਨਾਲ ਉਸ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ।

Also Read: ਕੋਰੋਨਾ ਵਾਇਰਸ ਦੀ ਮਾਰ, ਅਮਰੀਕਾ 'ਚ 40 ਲੱਖ ਲੋਕਾਂ ਨੇ ਗਵਾਈ ਨੌਕਰੀ

ਨਾਗਲੁਬੇ ਨੇ ਦੇਖਿਆ ਕਿ ਉਸਦੀ ਪਤਨੀ ਚਾਕੂ ਲੈ ਕੇ ਉਸਦੇ ਸਾਹਮਣੇ ਖੜੀ ਸੀ। ਦਰਦ ਵਿੱਚ ਚੀਕਦੇ ਹੋਏ, ਨਗਲੂਬੇ ਨੇ ਆਪਣੇ ਭਰਾ ਨੂੰ ਬੁਲਾਇਆ, ਜੋ ਉਸਨੂੰ ਹਸਪਤਾਲ ਲੈ ਗਿਆ।

ਅਦਾਲਤ ਨੇ ਔਰਤ ਨੂੰ ਸੁਣਾਈ ਸਜ਼ਾ
ਨਗਲੂਬੇ ਨੇ ਇਸ ਹਮਲੇ ਦੇ ਸਬੰਧ ਵਿੱਚ ਆਪਣੀ ਪਤਨੀ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਚਿਲੁਫਿਆ ਨੂੰ ਗ੍ਰਿਫਤਾਰ ਕਰ ਲਿਆ। ਮਾਮਲਾ ਅਦਾਲਤ 'ਚ ਪਹੁੰਚਿਆ, ਜਿੱਥੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਚਿਲੁਫਯਾ ਨੂੰ ਦੋਸ਼ੀ ਕਰਾਰ ਦਿੱਤਾ। ਉਸ ਨੂੰ 26 ਅਗਸਤ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।

In The Market