LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਖਾਣਾ ਖਾਣ ਤੋਂ ਬਾਅਦ ਕਿਉਂ ਪੈਂਦੀ ਹੈ ਸੁਸਤੀ? ਜਾਣੋ ਕਾਰਨ

28 aug food

ਨਵੀਂ ਦਿੱਲੀ- ਜਦੋਂ ਅਸੀਂ ਦੁਪਹਿਰ ਨੂੰ ਖਾਣਾ ਖਾਂਦੇ ਹਾਂ ਤਾਂ ਸਾਨੂੰ ਖਾਣਾ ਖਾਣ ਤੋਂ ਬਾਅਦ ਨੀਂਦ ਆਉਂਦੀ ਹੈ। ਸਾਨੂੰ ਖਾਣ ਨਾਲ ਊਰਜਾ ਮਿਲਦੀ ਹੈ, ਫਿਰ ਖਾਣਾ ਖਾਣ ਤੋਂ ਬਾਅਦ ਨੀਂਦ ਕਿਉਂ ਆਉਂਦੀ ਹੈ? ਜੇਕਰ ਇਹ ਸਵਾਲ ਤੁਹਾਨੂੰ ਵੀ ਪਰੇਸ਼ਾਨ ਕਰਦਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਸ ਦਾ ਜਵਾਬ ਦੱਸਣ ਜਾ ਰਹੇ ਹਾਂ।

ਹੈਲਥ ਟੈਕ ਕੰਪਨੀ ਫੂਡ ਮਾਰਬਲ ਨਿਊਟ੍ਰੀਸ਼ਨ ਐਕਸਪਰਟ ਅਤੇ ਸਾਇੰਟਿਸਟ ਡਾਕਟਰ ਕਲੇਅਰ ਸ਼ਾਰਟ ਦਾ ਕਹਿਣਾ ਹੈ ਕਿ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਸਾਡੀ ਅੰਤੜੀ ਅਤੇ ਪੂਰਾ ਸਰੀਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਬਲੱਡ ਸ਼ੂਗਰ ਦਾ ਪੱਧਰ ਘਟਣਾ ਖਾਣਾ ਖਾਣ ਤੋਂ ਬਾਅਦ ਨੀਂਦ ਆਉਣ ਦਾ ਕਾਰਨ ਹੋ ਸਕਦਾ ਹੈ। ਜਦੋਂ ਅਸੀਂ ਜ਼ਿਆਦਾ ਖੰਡ ਵਾਲਾ ਭੋਜਨ ਖਾਂਦੇ ਹਾਂ ਤਾਂ ਇਸ ਨਾਲ ਸਾਡੀ ਬਲੱਡ ਸ਼ੂਗਰ ਵਧਦੀ ਹੈ ਅਤੇ ਫਿਰ ਤੇਜ਼ੀ ਨਾਲ ਘਟਦੀ ਹੈ। ਇਸ ਕਾਰਨ ਅਚਾਨਕ ਥਕਾਵਟ ਮਹਿਸੂਸ ਹੁੰਦੀ ਹੈ।

Also Read: ਕੋਰੋਨਾ ਵਾਇਰਸ ਦੀ ਮਾਰ, ਅਮਰੀਕਾ 'ਚ 40 ਲੱਖ ਲੋਕਾਂ ਨੇ ਗਵਾਈ ਨੌਕਰੀ

ਹਾਰਮੋਨ ਵੀ ਲਿਆਉਂਦੇ ਹਨ ਸੁਸਤੀ
ਹਾਲਾਂਕਿ, ਇਹ ਸਿਰਫ ਇਸ ਕਾਰਨ ਨਹੀਂ ਹੈ ਕਿ ਨੀਂਦ ਆਉਂਦੀ ਹੈ। ਸਾਡੇ ਹਾਰਮੋਨਸ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖਾਣਾ ਖਾਣ ਤੋਂ ਬਾਅਦ ਸਾਡਾ ਸਰੀਰ ਕਈ ਵਾਰ ਸੇਰੋਟੋਨਿਨ ਦੇ ਉਤਪਾਦਨ ਨੂੰ ਤੇਜ਼ ਕਰਦਾ ਹੈ। ਹਾਲਾਂਕਿ ਇਸ ਨੂੰ ਬੋਲਚਾਲ ਵਿੱਚ 'ਫੀਲ ਗੁੱਡ ਹਾਰਮੋਨ' ਕਿਹਾ ਜਾਂਦਾ ਹੈ, ਪਰ ਇਸ ਹਾਰਮੋਨ ਦੇ ਵਧੇ ਹੋਏ ਪੱਧਰ ਨਾਲ ਸਾਨੂੰ ਨੀਂਦ ਆ ਸਕਦੀ ਹੈ। ਸੇਰੋਟੋਨਿਨ ਸਾਡੇ ਮੂਡ ਅਤੇ ਨੀਂਦ ਦੇ ਚੱਕਰ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਅਤੇ ਜਦੋਂ ਭੋਜਨ ਤੋਂ ਬਾਅਦ ਇਸਦਾ ਪੱਧਰ ਵਧਦਾ ਹੈ ਤਾਂ ਤੁਹਾਨੂੰ ਨੀਂਦ ਆਉਂਦੀ ਹੈ। ਜਰਨਲ ਆਫ਼ ਸਪੋਰਟਸ ਮੈਡੀਸਨ ਵਿੱਚ ਪ੍ਰਕਾਸ਼ਿਤ ਖੋਜ ਦੇ ਨਤੀਜਿਆਂ ਵਿੱਚ ਕਿਹਾ ਗਿਆ ਹੈ ਕਿ ਨੀਂਦ, ਸੁਸਤੀ ਅਤੇ ਉਨੀਂਦੇ ਨੂੰ ਸੇਰੋਟੋਨਿਨ ਨਾਲ ਜੋੜਿਆ ਗਿਆ ਹੈ।

ਤੁਹਾਨੂੰ ਖਾਣ ਤੋਂ ਨੀਂਦ ਕਿਵੇਂ ਆਉਂਦੀ ਹੈ?
ਡਾ: ਸ਼ਾਰਟ ਦਾ ਕਹਿਣਾ ਹੈ ਕਿ ਟ੍ਰਿਪਟੋਫੈਨ ਨਾਮਕ ਅਮੀਨੋ ਐਸਿਡ ਨਾਲ ਭਰਪੂਰ ਭੋਜਨ ਖਾਣ ਨਾਲ ਨੀਂਦ ਆ ਸਕਦੀ ਹੈ। ਕਿਉਂਕਿ ਇਹ ਸੇਰੋਟੋਨਿਨ ਦੇ ਉਤਪਾਦਨ ਵਿੱਚ ਸ਼ਾਮਲ ਹੈ। ਟ੍ਰਿਪਟੋਫੈਨ ਬਹੁਤ ਸਾਰੇ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਪਨੀਰ, ਅੰਡੇ ਅਤੇ ਟੋਫੂ ਵਿੱਚ ਪਾਇਆ ਜਾਂਦਾ ਹੈ। ਚੈਰੀ ਵਰਗੀਆਂ ਚੀਜ਼ਾਂ ਤੁਹਾਡੇ ਮੇਲਾਟੋਨਿਨ ਦੇ ਪੱਧਰਾਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ ਅਤੇ ਤੁਹਾਨੂੰ ਨੀਂਦ ਲਿਆ ਸਕਦੀਆਂ ਹਨ।

ਡਾ: ਸ਼ਾਰਟ ਦਾ ਕਹਿਣਾ ਹੈ ਕਿ ਭੋਜਨ ਖਾਣ ਤੋਂ ਬਾਅਦ ਸੁਸਤ ਹੋਣ ਦਾ ਕਾਰਨ ਬਣਨ ਵਾਲੇ ਭੋਜਨ ਦੀ ਸੂਚੀ ਬਣਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਲੋਕ ਵੱਖੋ-ਵੱਖਰੇ ਭੋਜਨਾਂ 'ਤੇ ਵੱਖੋ-ਵੱਖਰੀ ਪ੍ਰਤੀਕਿਰਿਆ ਕਰਦੇ ਹਨ।

ਜੇਕਰ ਖਾਣਾ ਖਾਣ ਨੀਂਦ ਨਾ ਆਵੇ ਤਾਂ ਕੀ ਕਰਨਾ ਚਾਹੀਦੈ?
ਡਾ: ਸ਼ਾਰਟ ਦਾ ਕਹਿਣਾ ਹੈ ਕਿ ਇਸ ਗੱਲ 'ਤੇ ਅਜੇ ਵੀ ਖੋਜ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕਈ ਵਾਰ ਖਾਣਾ ਖਾਣ ਤੋਂ ਬਾਅਦ ਨੀਂਦ ਕਿਉਂ ਆਉਂਦੀ ਹੈ, ਇਸ ਲਈ ਇਸ 'ਤੇ ਅੰਤਿਮ ਜਵਾਬ ਦੇਣਾ ਥੋੜ੍ਹਾ ਮੁਸ਼ਕਿਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭੋਜਨ 'ਚ ਹਾਈ ਫਾਈਬਰ ਵਾਲਾ ਭੋਜਨ ਸ਼ਾਮਲ ਕੀਤਾ ਜਾਵੇ ਤਾਂ ਬਲੱਡ ਸ਼ੂਗਰ ਦਾ ਪੱਧਰ ਸਥਿਰ ਰਹਿੰਦਾ ਹੈ। ਅਜਿਹਾ ਕਰਨ ਨਾਲ ਨੀਂਦ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਇਸ ਦੇ ਨਾਲ ਹੀ ਨਿਯਮਤ ਭੋਜਨ ਖਾਓ ਅਤੇ ਜ਼ਿਆਦਾ ਖਾਣ ਤੋਂ ਬਚੋ। ਇਸ ਨਾਲ ਤੁਹਾਡਾ ਪਾਚਨ ਤੰਤਰ ਓਵਰਲੋਡ ਨਹੀਂ ਹੋਵੇਗਾ ਅਤੇ ਤੁਸੀਂ ਸੁਸਤ ਮਹਿਸੂਸ ਨਹੀਂ ਕਰੋਗੇ।

In The Market