LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਵੋਟਿੰਗ ਪ੍ਰਕਿਰਿਆ ਖਤਮ, EVM 'ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ

23june sangroor12

ਸੰਗਰੂਰ- ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਜਾਰੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਚੋਣ ਕਮਿਸ਼ਨ ਵਲੋਂ ਵੋਟਿੰਗ ਪ੍ਰਕਿਰਿਆ ਲਈ ਸਵੇਰੇ 8 ਵਜੇ ਤੋਂ ਸ਼ਾਮੀਂ 6 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਦੱਸ ਦਈਏ ਕਿ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣ ਕਮਿਸ਼ਨ ਨੂੰ ਮੰਗ ਕੀਤੀ ਗਈ ਸੀ ਕਿ ਪੰਜਾਬ ਦੇ ਸਾਓਣੀ ਦੀ ਫਸਲ ਕਰਕੇ ਵਿਅਸਤ ਹਨ ਇਸ ਲਈ ਵੋਟਿੰਗ ਦੇ ਸਮੇਂ ਵਿਚ 1 ਘੰਟੇ ਦੀ ਛੋਟ ਦਿੱਤੀ ਜਾਵੇ।

Also Read: ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ADGP ਦੀ ਪ੍ਰੈੱਸ ਕਾਨਫਰੰਸ, ਦੱਸਿਆ ਕਿਵੇਂ ਦਿੱਤਾ ਗਿਆ ਘਟਨਾ ਨੂੰ ਅੰਜਾਮ

ਦੱਸ ਦਈਏ ਕਿ ਸੰਗਰੂਰ ਲੋਕ ਸਭਾ ਹਲਕੇ ਦੇ 1766 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਹੋਣੀ ਸੀ। ਇਨ੍ਹਾਂ ਤੋਂ ਇਲਾਵਾ 7540 ਸਰਵਿਸ ਵੋਟਰ ਵੀ ਹਨ। ਹਰੇਕ ਪੋਲਿੰਗ ਸਟੇਸ਼ਨ 'ਤੇ ਦੋ ਬੈਲਟ ਯੂਨਿਟ, ਇੱਕ ਕਾਊਂਟਿੰਗ ਯੂਨਿਟ ਅਤੇ ਇੱਕ ਵੀਵੀਪੈਟ ਮੌਜੂਦ ਸੀ। ਈਵੀਐਮ ਦੀ ਢੋਆ-ਢੁਆਈ ਸਿਰਫ਼ ਜੀਪੀਐੱਸ ਸਮਰਥਿਤ ਵਾਹਨਾਂ ਰਾਹੀਂ ਕੀਤੀ ਜਾਵੇਗੀ। ਇਸ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਹਨ। 296 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿੱਥੇ ਫਲੈਗ ਮਾਰਚ ਅਤੇ ਪੁਲਿਸ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।

Also Read: ਸੰਗਰੂਰ 'ਚ ਦੁਪਹਿਰ 3 ਵਜੇ ਤੱਕ ਹੋਈ ਸਿਰਫ 29 ਫੀਸਦ ਵੋਟਿੰਗ, CM ਮਾਨ ਨੇ EC ਨੂੰ ਕੀਤੀ ਇਹ ਮੰਗ

In The Market