LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੰਗਰੂਰ 'ਚ ਦੁਪਹਿਰ 3 ਵਜੇ ਤੱਕ ਹੋਈ ਸਿਰਫ 29 ਫੀਸਦ ਵੋਟਿੰਗ, CM ਮਾਨ ਨੇ EC ਨੂੰ ਕੀਤੀ ਇਹ ਮੰਗ

23june maan

ਸੰਗਰੂਰ- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਕਿਰਿਆ ਚੱਲ ਰਹੀ ਹੈ ਤੇ ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਤੋਂ ਵੋਟਾਂ ਪਾਉਣ ਦਾ ਸਮਾਂ ਇਕ ਘੰਟਾ ਵਧਾਉਣ ਭਾਵ ਸ਼ਾਮ 6 ਤੋਂ ਵਧਾ ਕੇ 7 ਵਜੇ ਤੱਕ ਕਰਨ ਦੀ ਮੰਗ ਕੀਤੀ ਹੈ। 

Also Read: ਮਿਹਨਤ ਦੀ ਮਿਸਾਲ ਹੈ ਇਹ ਔਰਤ! ਨੌਕਰੀ ਛੱਡ ਬਣੀ ਆਟੋ ਡਰਾਈਵਰ

 

ਇਸ ਸਬੰਧੀ ਮੁੱਖ ਮੰਤਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਲਿਖਿਆ ਗਿਆ ਕਿ ਉਹ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਨ ਕਿ ਸਮਾਂ ਝੋਨੇ ਦੇ ਸੀਜ਼ਨ ਦਾ ਹੈ ਤੇ ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ’ਤੇ ਗਏ ਹੋਏ ਹਨ, ਇਸ ਲਈ ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਤੱਕ ਦਾ ਕਰ ਦਿੱਤਾ ਜਾਵੇ ਤਾਂ ਕਿ ਉਹ ਵੀ ਬਾਬਾ ਭੀਮ ਰਾਓ ਅੰਬੇਦਕਰ ਵੱਲੋਂ ਰਚਿਤ ਸੰਵਿਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।

Also Read: ਵਿਰਾਟ ਕੋਹਲੀ ਦੀ ਖਰਾਬ ਫਾਰਮ 'ਤੇ ਕਪਿਲ ਦੇਵ ਦਾ ਦਰਦ, ਕਿਹਾ-'ਜੇ ਤੁਸੀਂ ਦੌੜਾਂ ਨਹੀਂ ਬਣਾਈਆਂ ਤਾਂ...'

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਮਨੀ ਚੋਣ ’ਚ ਹਲਕੇ ਦੇ ਲੋਕਾਂ ਅੰਦਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ’ਚ ਉਤਸ਼ਾਹ ਹੁਣ ਤੱਕ ਬਿਲਕੁਲ ਘੱਟ ਦੇਖਣ ਨੂੰ ਮਿਲਿਆ ਹੈ। ਹਲਕੇ ਅੰਦਰ ਦੁਪਹਿਰ 3 ਵਜੇ ਤੱਕ ਦੀ ਵੋਟਿੰਗ ਪ੍ਰਤੀਸ਼ਤਤਾ ਮਹਿਜ਼ 29.07 ਫੀਸਦੀ ਰਹੀ। ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੋਟਿੰਗ ਦਾ ਸਮਾਂ ਵਧਾਉਣ ਦੀ ਕੀਤੀ ਗਈ ਮੰਗ ਨੂੰ ਭਾਰਤੀ ਚੋਣ ਕਮਿਸ਼ਨ ਮੰਨਦਾ ਹੈ ਜਾਂ ਨਹੀਂ।

In The Market