LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੇਰਕਾ ਨੇ ਪੰਜਾਬ 'ਚ ਵਧਾਏ ਦੁੱਧ ਦੇ ਰੇਟ, 1 ਮਾਰਚ ਤੋਂ 2 ਰੁਪਏ ਮਿਲੇਗਾ ਮਹਿੰਗਾ

1m milk

ਚੰਡੀਗੜ੍ਹ- ਮੰਗਲਵਾਰ ਤੋਂ ਪੰਜਾਬ 'ਚ ਵੇਰਕਾ ਅਤੇ ਅਮੂਲ ਦਾ ਦੁੱਧ ਮਹਿੰਗਾ ਮਿਲੇਗਾ। ਵੇਰਕਾ ਅਤੇ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਕੀਤਾ ਵਾਧਾ ਕਿਸਾਨਾਂ ਦੀ ਲਾਗਤ ਵਧਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਹੁਣ ਖਪਤਕਾਰਾਂ ਨੂੰ ਵੇਰਕਾ ਡਬਲ ਟੋਨ ਦੁੱਧ 42 ਦੀ ਬਜਾਏ 44 ਰੁਪਏ ਪ੍ਰਤੀ ਲੀਟਰ, ਫੁੱਲ ਕਰੀਮ 58 ਦੀ ਬਜਾਏ 60 ਰੁਪਏ ਪ੍ਰਤੀ ਲੀਟਰ ਅਤੇ ਗ੍ਰੀਨ ਪੈਕੇਟ 52 ਦੀ ਬਜਾਏ 54 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ।

Also Read: 8000 ਭਾਰਤੀ ਨਾਗਰਿਕ ਛੱਡ ਚੁੱਕੇ ਨੇ ਯੂਕਰੇਨ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ    

 

ਵੇਰਕਾ ਆਉਣ ਵਾਲੇ ਦਿਨਾਂ ਵਿੱਚ ਆਪਣੇ ਹੋਰ ਦੁੱਧ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਸਕਦਾ ਹੈ। ਮਿਲਕਫੈੱਡ ਕੰਪਨੀ ਵਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਦੀ ਦੁੱਧ ਉਤਪਾਦਨ ਦੀ ਲਾਗਤ ਲਗਾਤਾਰ ਵਧ ਰਹੀ ਹੈ। ਪਸ਼ੂ ਖੁਰਾਕ ਜਿਵੇਂ ਕਿ ਸੋਇਆਬੀਨ, ਪ੍ਰੋਟੀਨ ਅਤੇ ਹੋਰ ਸਾਰੀਆਂ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਕਿਸਾਨਾਂ ਦਾ ਖਰਚਾ ਵਧ ਰਿਹਾ ਹੈ। ਜੇਕਰ ਕਿਸਾਨਾਂ ਨੂੰ ਦੁੱਧ ਦਾ ਸਹੀ ਮੁੱਲ ਨਾ ਮਿਲਿਆ ਤਾਂ ਉਹ ਪਸ਼ੂਆਂ ਨੂੰ ਵਧੀਆ ਖੁਰਾਕ ਨਹੀਂ ਦੇਣਗੇ। ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਬਰੀਡਿੰਗ ਵਿੱਚ ਦਿੱਕਤ ਆਵੇਗੀ। ਡੇਅਰੀ ਫਾਰਮਿੰਗ ਦੇ ਧੰਦੇ ਨੂੰ ਨੁਕਸਾਨ ਹੋਵੇਗਾ। ਪਿਛਲੇ ਡੇਢ ਸਾਲ 'ਚ ਕੋਵਿਡ ਕਾਰਨ ਕਿਸਾਨਾਂ ਦਾ ਵੀ ਨੁਕਸਾਨ ਹੋਇਆ ਹੈ, ਇਸ ਲਈ ਕਿਸਾਨਾਂ ਨੂੰ ਰਾਹਤ ਦੇਣ ਲਈ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।

Also Read: ਆਪਰੇਸ਼ਨ ਗੰਗਾ' ਤਹਿਤ 240 ਭਾਰਤੀਆਂ ਨਾਲ ਯੂਕਰੇਨ ਤੋਂ ਭਾਰਤ ਪਹੁੰਚੀ 6ਵੀਂ ਫਲਾਈਟ    

 

ਦੂਜੇ ਪਾਸੇ ਅਮੂਲ ਨੇ ਵੀ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਇਹ ਕੀਮਤਾਂ ਮੰਗਲਵਾਰ (1 ਮਾਰਚ, 2022) ਤੋਂ ਲਾਗੂ ਹੋ ਗਈਆਂ ਹਨ। ਇਸ ਵਾਧੇ ਤੋਂ ਬਾਅਦ ਮੰਗਲਵਾਰ, 1 ਮਾਰਚ ਤੋਂ ਅਮੂਲ ਗੋਲਡ ਦਾ 500 ਮਿਲੀਲੀਟਰ ਦਾ ਪੈਕੇਟ 30 ਰੁਪਏ, ਅਮੂਲ ਤਾਜ਼ਾ 24 ਰੁਪਏ ਅਤੇ ਅਮੂਲ ਸ਼ਕਤੀ 27 ਰੁਪਏ ਵਿੱਚ ਉਪਲਬਧ ਹੋਵੇਗਾ। ਅਮੂਲ ਮੁਤਾਬਕ ਕੀਮਤਾਂ 'ਚ ਵਾਧਾ ਉਤਪਾਦਨ ਲਾਗਤ ਵਧਣ ਕਾਰਨ ਹੋਇਆ ਹੈ।ਅਮੂਲ ਨੇ ਕਰੀਬ 7 ਮਹੀਨੇ 27 ਦਿਨਾਂ ਦੇ ਵਕਫੇ ਤੋਂ ਬਾਅਦ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਇਸ ਨੂੰ ਆਖਰੀ ਵਾਰ ਜੁਲਾਈ 2021 ਵਿੱਚ 2 ਰੁਪਏ ਪ੍ਰਤੀ ਲੀਟਰ ਨਾਲ ਵਧਾਇਆ ਗਿਆ ਸੀ।

In The Market