LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

8000 ਭਾਰਤੀ ਨਾਗਰਿਕ ਛੱਡ ਚੁੱਕੇ ਨੇ ਯੂਕਰੇਨ, ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ

28f ind1

ਨਵੀਂ ਦਿੱਲੀ- ਯੂਕਰੇਨ ਵਿਚ ਭਾਰਤੀ ਵਿਦਿਆਰਥੀਆਂ ਦੀ ਮੌਜੂਦਗੀ ਕਾਰਨ ਬਣੀ ਚਿੰਤਾ ਵਿਚਾਲੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹੁਣ ਤੱਕ ਲਗਭਗ 1,400 ਭਾਰਤੀ ਨਾਗਰਿਕਾਂ ਨੂੰ ਲੈ ਕੇ ਛੇ ਉਡਾਣਾਂ ਭਾਰਤ ਪਹੁੰਚ ਚੁੱਕੀਆਂ ਹਨ। ਹੁਣ ਤੱਕ 8,000 ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਹਨ। ਬੁਖਾਰੇਸਟ (ਰੋਮਾਨੀਆ) ਤੋਂ ਚਾਰ ਉਡਾਣਾਂ ਅਤੇ ਬੁਡਾਪੇਸਟ (ਹੰਗਰੀ) ਤੋਂ ਦੋ ਉਡਾਣਾਂ ਆ ਗਈਆਂ ਹਨ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ 4 ਦੇਸ਼ਾਂ 'ਚ ਵਿਸ਼ੇਸ਼ ਦੂਤ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਦਾ ਦੌਰਾ ਕਰਨਗੇ, ਕਿਰਨ ਰਿਜਿਜੂ ਸਲੋਵਾਕ ਗਣਰਾਜ ਦਾ ਦੌਰਾ ਕਰਨਗੇ, ਹਰਦੀਪ ਸਿੰਘ ਪੁਰੀ ਹੰਗਰੀ ਜਾਣਗੇ, ਵੀਕੇ ਸਿੰਘ ਪੋਲੈਂਡ ਜਾਣਗੇ।

Also Read: 'ਆਪਰੇਸ਼ਨ ਗੰਗਾ' ਤਹਿਤ 240 ਭਾਰਤੀਆਂ ਨਾਲ ਯੂਕਰੇਨ ਤੋਂ ਭਾਰਤ ਪਹੁੰਚੀ 6ਵੀਂ ਫਲਾਈਟ

ਨਵੀਂ ਐਡਵਾਈਜ਼ਰੀ ਜਾਰੀ
ਯੂਕਰੇਨ 'ਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਕੀਵ 'ਚ ਵੀਕੈਂਡ ਕਰਫ਼ਿਊ ਹਟਾ ਦਿੱਤਾ ਗਿਆ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਪੱਛਮੀ ਹਿੱਸਿਆਂ ਦੀ ਅੱਗੇ ਦੀ ਯਾਤਰਾ ਲਈ ਰੇਲਵੇ ਸਟੇਸ਼ਨ ਤੱਕ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸ ਸੰਬੰਧੀ ਯੂਕਰੇਨ ਰੇਲਵੇ ਲਈ ਵਿਸ਼ੇਸ਼ ਰੇਲ ਗੱਡੀਆਂ ਲਗਾ ਰਿਹਾ ਹੈ।

Also Read: ਰੂਸ Vs ਯੂਕਰੇਨ: ਰੂਸ ਦੀ ਐਟਮੀ ਯੂਨਿਟ ਨੇ ਸ਼ੁਰੂ ਕੀਤੀ ਹਮਲੇ ਦੀ ਤਿਆਰੀ!

In The Market