LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੈਸਿਆਂ ਕਾਰਨ ਹੋਈ ਬਹਿਸ ਤੋਂ ਬਾਅਦ ਤੇਜ਼ਧਾਰ ਹਥਿਆਰ ਨਾਲ ਚਾਚੇ ਨੇ ਵੱਢਿਆ ਭਤੀਜਾ

7n killed

ਨਵਾਂਸ਼ਹਿਰ- ਪਿੰਡ ਰੱਤੇਵਾਲ ਸਥਿਤ ਪ੍ਰਾਚੀਨ ਮਨੋਹਰ ਗਊਸ਼ਾਲਾ ਵਿੱਚ ਸ਼ੁੱਕਰਵਾਰ ਰਾਤ ਇੱਕ ਅਪ੍ਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਸੂਚਨਾ ਮਿਲੀ ਸੀ ਅਤੇ ਕਤਲ ਕਰਨ ਤੋਂ ਬਾਅਦ ਕਾਤਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਪਰ ਉਕਤ ਕਥਿਤ ਕਾਤਲ ਨੂੰ ਕਾਠਗੜ੍ਹ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

Also Read: ਅਫਗਾਨਿਸਤਾਨ 'ਚ 6 ਮਹੀਨਿਆਂ 'ਚ 460 ਬੱਚਿਆਂ ਦੀ ਮੌਤ, UNICEF ਨੇ ਜਤਾਈ ਚਿੰਤਾ

ਇਸ ਸੰਬੰਧੀ ਥਾਣਾ ਕਾਠਗੜ੍ਹ ਦੇ ਐਸਐਚਓ ਭਾਰਤ ਮਸੀਹ ਨੇ ਦੱਸਿਆ ਕਿ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਪਿੰਡ ਮਲਗੀਆ ਦੇ ਵਾਸੀ ਰਵੀਨ ਕੁਮਾਰ, ਰਵੀ ਕੁਮਾਰ, ਦੀਪਕ ਅਤੇ ਚੰਦਨ ਕੁਮਾਰ ਕੰਮ ਦੀ ਭਾਲ ਵਿੱਚ ਰੱਤੇਵਾਲ ਗਊਸ਼ਾਲਾ ਵਿੱਚ ਰਹਿਣ ਵਾਲੇ ਬੈਜਨਾਥ ਪਾਸਵਾਨ ਕੋਲ ਆਏ ਸਨ। ਐਸਐਚਓ ਨੇ ਦੱਸਿਆ ਕਿ ਰਵੀਨ ਕੁਮਾਰ ਅਤੇ ਰਵੀ ਕੁਮਾਰ ਬੈਜਨਾਥ ਪਾਸਵਾਨ ਦੇ ਭਰਾ ਜਗਨਨਾਥ ਦੇ ਪੁੱਤਰ ਹਨ ਅਤੇ ਰਾਤ ਸਮੇਂ ਰਵੀਨ ਕੁਮਾਰ ਆਪਣੇ ਚਾਚਾ ਬੈਜਨਾਥ ਦੋਨੋਂ ਕਮਰੇ ਵਿੱਚ ਸੌਂ ਰਹੇ ਸਨ। ਪੁਲਿਸ ਮੁਤਾਬਿਕ ਬੈਜਨਾਥ ਨੇ ਰਵੀਨ ਕੁਮਾਰ ਦੇ ਪਿਤਾ ਜਗਨਨਾਥ ਤੋਂ 45 ਹਜ਼ਾਰ ਰੁਪਏ ਲੈਣੇ ਸਨ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਗ਼ੁੱਸੇ ਵਿੱਚ ਆਏ ਬੈਜਨਾਥ ਨੇ ਆਪਣੇ ਭਤੀਜੇ ਰਵੀਨ ਕੁਮਾਰ ਪੁੱਤਰ ਜਗਨਨਾਥ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਬੈਜਨਾਥ ਨੇ ਖ਼ੁਦ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਅਣਪਛਾਤੇ ਲੁਟੇਰੇ ਉਸ ਨੂੰ ਲੁੱਟਣ ਦੀ ਨੀਅਤ ਨਾਲ ਉਸ ਦੇ ਕਮਰੇ 'ਚ ਦਾਖਲ ਹੋਏ ਅਤੇ ਰਵੀਨ ਦਾ ਕਤਲ ਕਰਕੇ ਫਰਾਰ ਹੋ ਗਏ।

ਗਊਸ਼ਾਲਾ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਐਸਐਚਓ ਅਨੁਸਾਰ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜੇ ਤਾਂ ਮਾਮਲੇ ਦੀ ਗੰਭੀਰ ਨਾਲ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਰਵੀਨ ਕੁਮਾਰ ਦੇ ਭਰਾ ਰਵੀ ਕੁਮਾਰ ਦੇ ਬਿਆਨਾਂ ’ਤੇ ਬੈਜਨਾਥ ਪਾਸਵਾਨ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਬੈਜਨਾਥ ਮੰਨਿਆ ਕਿ, ਉਹਨੇ ਹੀ ਰਵੀਨ ਦਾ ਕਤਲ ਕੀਤਾ ਹੈ। ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ।

In The Market