ਕਾਬੁਲ: ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸਾਲ 2021 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਾਤਾਰ ਹੋਈ ਹਿੰਸਾ ਕਾਰਨ ਘੱਟੋ-ਘੱਟ 460 ਬੱਚੇ ਮਾਰੇ ਗਏ। ਰਿਪੋਰਟ ਵਿੱਚ ਚਾਰ ਕੁੜੀਆਂ ਅਤੇ ਦੋ ਮੁੰਡਿਆਂ ਸਮੇਤ ਇੱਕ ਪਰਿਵਾਰ ਦੇ ਨੌਂ ਮੈਂਬਰਾਂ ਦੇ ਮਾਰੇ ਜਾਣ ਦਾ ਵੀ ਜ਼ਿਕਰ ਹੈ, ਜੋ ਵੀਰਵਾਰ ਦੇ ਧਮਾਕੇ ਦੌਰਾਨ ਮਾਰੇ ਗਏ ਸਨ। ਇਸ ਧਮਾਕੇ 'ਚ ਤਿੰਨ ਹੋਰ ਬੱਚੇ ਵੀ ਜ਼ਖਮੀ ਹੋਏ ਸਨ।
ਰਿਪੋਰਟ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਚਾਰ ਦਹਾਕਿਆਂ ਦੇ ਸੰਘਰਸ਼ ਨੇ ਅਫਗਾਨਿਸਤਾਨ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਨੰਗਰਹਾਰ 'ਚ ਸੰਘਰਸ਼ ਦੌਰਾਨ ਆਪਣੀ ਲੱਤ ਗਵਾਉਣ ਵਾਲੇ ਹਿਬਤੁੱਲਾ ਨਾਂ ਦੇ 6 ਸਾਲਾ ਮੁੰਡੇ ਨੇ ਕਿਹਾ ਕਿ ਉਹ ਹੁਣ ਨਕਲੀ ਲੱਤ 'ਤੇ ਨਿਰਭਰ ਹੈ।ਹੇਬਤੁੱਲਾ ਦੇ ਪਿਤਾ ਅਬਦੁੱਲਾ ਦਾ ਕਹਿਣਾ ਹੈ ਕਿ ਮੇਰੇ ਬੇਟੇ ਨੂੰ ਨੰਗਰਹਾਰ ਵਿੱਚ ਝੜਪ ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਉਹ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਦਾਖਲ ਰਿਹਾ ਅਤੇ ਫਿਰ ਉਸ ਦੀ ਲੱਤ ਕੱਟ ਦਿੱਤੀ ਗਈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰਿਵਾਰ ਨਿਰਾਸ਼ਾ ਵਿੱਚ ਡੁੱਬ ਗਿਆ ਹੈ। ਅਬਦੁੱਲਾ ਨੇ ਕਿਹਾ ਕਿ ਉਸ ਦੇ ਪੁੱਤਰ ਦਾ ਹੁਣ ਰੈੱਡ ਕਰਾਸ ਦੁਆਰਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਉਸ ਲਈ ਨਕਲੀ ਲੱਤ ਬਣਾਈ ਹੈ।
ਨੰਗਰਹਾਰ ਦੇ ਰਹਿਣ ਵਾਲੇ ਥੈਰੇਪਿਸਟ ਮੁਹੰਮਦ ਫਹੀਮ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਰੋਜ਼ ਲਿਆਂਦੇ ਜਾਣ ਵਾਲੇ 15 ਵਿੱਚੋਂ 10 ਬੱਚੇ 'ਬ੍ਰੇਨ ਫ੍ਰੀਜ਼' ਨਾਲ ਪੀੜਤ ਹਨ। ਉਨ੍ਹਾਂ ਸਥਿਤੀ ਨੂੰ ਬਹੁਤ ਖ਼ਤਰਨਾਕ ਦੱਸਿਆ ਅਤੇ ਅਜਿਹੀਆਂ ਘਟਨਾਵਾਂ ਲਈ ਜੰਗ ਨੂੰ ਜ਼ਿੰਮੇਵਾਰ ਠਹਿਰਾਇਆ। ਯੂਨੀਸੇਫ ਨੇ ਵੀ ਅਫਗਾਨ ਬੱਚਿਆਂ ਦੀ ਹਾਲਤ 'ਤੇ ਚਿੰਤਾ ਜ਼ਾਹਰ ਕੀਤੀ ਹੈ। ਯੂਨੀਸੇਫ ਦੀ ਸੰਚਾਰ ਮੁਖੀ ਸਾਮੰਥਾ ਮੋਰਟ ਨੇ ਕਿਹਾ,''ਅਸੀਂ ਇਸ ਸਾਲ ਹੁਣ ਤੱਕ ਵਿਸਫੋਟਕ ਉਪਕਰਨਾਂ ਨਾਲ ਮਾਰੇ ਗਏ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਵੀ ਚਿੰਤਤ ਹਾਂ। ਇਕ ਵੀ ਬੱਚੇ ਦੀ ਮੌਤ ਦਿਲ ਦਹਿਲਾ ਦੇਣ ਵਾਲੀ ਹੈ।'' ਯੂਨੀਸੇਫ ਮੁਤਾਬਕ ਅਫਗਾਨ ਬੱਚੇ ਸਾਲਾਂ ਤੋਂ ਗਰੀਬੀ ਅਤੇ ਕੁਪੋਸ਼ਣ ਨਾਲ ਜੂਝ ਰਹੇ ਹਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Rohit Sharma : हिटमैन रोहित शर्मा ने सोशल मीडिया पर शेयर की अपनी खुशी, लिखा...
Crime News: मोहाली कोर्ट के बाहर मिला मानव कंकाल, इलाके में मची सनसनी
Mankirt Aulakh News: गायक मनकीरत औलख की कार का चालान, कार पर लगी थी काली फिल्म और हूटर