LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹਨੀਟ੍ਰੈਪ 'ਚ ਫਸਾ ਬਣਾਇਆ ISI ਏਜੰਟ, ਅੰਮ੍ਰਿਤਸਰ ਤੋਂ 2 ਜਾਸੂਸ ਗ੍ਰਿਫਤਾਰ

19may arrest

ਅੰਮ੍ਰਿਤਸਰ- ਭਾਰਤੀ ਵਿਅਕਤੀ ਨੂੰ ਹਨੀਟ੍ਰੈਪ ਵਿੱਚ ਫਸਾ ਕੇ ISI ਦਾ ਭਾਰਤੀ ਖੁਫੀਆ ਏਜੰਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਏਜੰਟ ਪਿਛਲੇ 17 ਸਾਲਾਂ ਤੋਂ ਭਾਰਤੀ ਫੌਜ ਦੀ ਜਾਣਕਾਰੀ ਪਾਕਿਸਤਾਨ ਨੂੰ ਭੇਜ ਰਿਹਾ ਸੀ। ਇਸ ਜਾਸੂਸ ਨੇ ਇੱਕ ਹੋਰ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਤੇ ਖੁਫੀਆ ਜਾਣਕਾਰੀ ਹਾਸਲ ਕਰਨ ਲੱਗ ਗਿਆ। ਹੁਣ ਇਹ ਦੋਵੇਂ ਜਾਸੂਸ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਦੀ ਹਿਰਾਸਤ ਵਿੱਚ ਹਨ। ਦੋਵਾਂ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ।

Also Read: ਕੀ ਨਿਕਲੇਗਾ ਕਿਸਾਨਾਂ ਦੇ ਮਸਲਿਆਂ ਦਾ ਹੱਲ? ਅੱਜ CM ਮਾਨ ਮੰਤਰੀ ਸ਼ਾਹ ਨਾਲ ਕਰਨਗੇ ਮੁਲਾਕਾਤ

ਦੋਵੇਂ ਕਈ ਸਾਲਾਂ ਤੋਂ ਰੇਲਵੇ ਸਟੇਸ਼ਨ ਦੇ ਬਾਹਰ ਨਿੰਬੂ ਸੋਡਾ ਵੇਚ ਰਹੇ ਸਨ। ਐੱਸ.ਐੱਸ.ਓ.ਸੀ ਦੀ ਟੀਮ ਨੇ ਵਿਸ਼ੇਸ਼ ਆਪ੍ਰੇਸ਼ਨ ਤਹਿਤ ਦੋਵਾਂ ਪਾਕਿਸਤਾਨੀ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ, ਪਰ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਮੁਲਜ਼ਮਾਂ ਦੀ ਪਛਾਣ ਕੋਲਕਾਤਾ ਦੇ ਬੇਨੀਆਪੁਕਰ ਪਿੰਡ ਦੇ ਓਸਤਾਗਰਲੇਨ ਵਾਸੀ ਜ਼ਫਰ ਰਿਆਜ਼ ਅਤੇ ਬਿਹਾਰ ਦੇ ਮਧੂਬਨ ਜ਼ਿਲ੍ਹੇ ਦੇ ਪਿੰਡ ਭੀਜਾ ਦੇ ਰਹਿਣ ਵਾਲੇ ਸ਼ਮਸ਼ਾਦ ਵਜੋਂ ਹੋਈ ਹੈ। ਦੋਵਾਂ ਤੋਂ ਅੰਮ੍ਰਿਤਸਰ ਏਅਰ ਫੋਰਸ ਅਤੇ ਇੰਡੀਅਨ ਆਰਮੀ ਦੀਆਂ ਤਸਵੀਰਾਂ ਵੀ ਬਰਾਮਦ ਹੋਈਆਂ ਹਨ।

2005 ਵਿੱਚ ਪਾਕਿਸਤਾਨ ਗਿਆ ਸੀ ਜ਼ਫਰ
ਰਿਆਜ਼ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ 2005 ਵਿੱਚ ਪਾਕਿਸਤਾਨ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਰਾਬੀਆ ਨਾਂ ਦੀ ਲੜਕੀ ਨਾਲ ਹੋਈ। ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਜਦੋਂ ਰਿਆਜ਼ ਦਾ ਉੱਥੇ ਐਕਸੀਡੈਂਟ ਹੋਇਆ ਤਾਂ ਉਹ ਉੱਥੇ ਹੀ ਰਹਿ ਗਿਆ। ਰਾਬੀਆ ਨੇ ਉਸ ਨੂੰ ਆਈਐਸਆਈ ਅਧਿਕਾਰੀ ਅਵੇਸ਼ ਨਾਲ ਮਿਲਾਇਆ। ਕੁਝ ਸਮੇਂ ਬਾਅਦ ਰਿਆਜ਼ ਰਾਬੀਆ ਨੂੰ ਆਪਣੇ ਨਾਲ ਭਾਰਤ ਲੈ ਆਇਆ। 17 ਸਾਲਾਂ ਤੋਂ ਉਹ ਭਾਰਤੀ ਫੌਜ ਦੀ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਨੂੰ ਭੇਜ ਰਿਹਾ ਹੈ।

Also Read: 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਤੇ SC 'ਚ ਸੁਣਵਾਈ ਅੱਜ, ਸਿੱਧੂ ਦੇ ਸਿਰ ਲਟਕ ਰਹੀ ਸਜ਼ਾ ਦੀ ਤਲਵਾਰ

ਸ਼ਮਸ਼ਾਦ ਨੂੰ ਵੀ ਕੀਤਾ ਤਿਆਰ
ਰਿਆਜ਼ ਵੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਸੋਡਾ ਵੇਚਣ ਵਾਲੇ ਸ਼ਮਸ਼ਾਦ ਨਾਲ ਜੁੜ ਗਿਆ। ਇਸ ਤੋਂ ਬਾਅਦ ਉਹ ਅਤੇ ਸ਼ਮਸ਼ਾਦ ਦੋਵਾਂ ਨੇ ਮਿਲ ਕੇ ਭਾਰਤੀ ਫੌਜ ਬਾਰੇ ਜਾਣਕਾਰੀ ਇਕੱਠੀ ਕਰਕੇ ਪਾਕਿਸਤਾਨ ਭੇਜਣੀ ਸ਼ੁਰੂ ਕਰ ਦਿੱਤੀ।

ਫੋਨ ਕਾਲਾਂ ਨੇ ਖੋਲ੍ਹਿਆ ਭੇਤ
ਇਹ ਰਾਜ਼ SSOC ਦੇ ਸਾਹਮਣੇ ਕੁਝ ਕਾਲਾਂ ਤੋਂ ਬਾਅਦ ਸਾਹਮਣੇ ਆਇਆ, ਜੋ ਪਾਕਿਸਤਾਨ ਅਤੇ ਇਨ੍ਹਾਂ ਦੋ ਏਜੰਟਾਂ ਵਿਚਕਾਰ ਹੋ ਰਹੇ ਸਨ। ਪੰਜਾਬ ਪੁਲਿਸ ਦੇ ਸਪੈਸ਼ਲ ਵਿੰਗ ਨੇ ਦੋਵਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਦੋਵਾਂ ਖਿਲਾਫ ਪੁਖਤਾ ਸਬੂਤ ਮਿਲਣ 'ਤੇ ਐੱਸਐੱਸਓਸੀ ਦੀ ਟੀਮ ਨੇ ਦੋਵਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ।

Also Read: ਮਹਿੰਗਾਈ ਦੀ ਮਾਰ, ਘਰੇਲੂ ਗੈਸ ਸਿਲੰਡਰ 1000 ਰੁਪਏ ਦੇ ਪਾਰ, ਜਾਣੋ ਹੁਣ ਕਿੰਨਾ ਹੋਇਆ ਰੇਟ

ਰਾਬੀਆ ਬਾਰੇ ਕੀਤੀ ਜਾ ਰਹੀ ਜਾਣਕਾਰੀ ਇਕੱਠੀ
ਆਈਐਸਆਈ ਲਈ ਏਜੰਟ ਵਜੋਂ ਕੰਮ ਕਰਨ ਵਾਲੇ ਰਿਆਜ਼ ਨੇ ਪਾਕਿਸਤਾਨ ਵਿੱਚ ਰਾਬੀਆ ਨਾਂ ਦੀ ਔਰਤ ਨਾਲ ਵਿਆਹ ਕਰਵਾ ਕੇ ਉਸ ਨੂੰ ਭਾਰਤ ਲਿਆਂਦਾ ਸੀ। ਹੁਣ ਐਸਐਸਓਸੀ ਦੀ ਟੀਮ ਇਸ ਰਾਬੀਆ ਬਾਰੇ ਜਾਣਕਾਰੀ ਇਕੱਠੀ ਕਰਨ ਵਿੱਚ ਲੱਗੀ ਹੋਈ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।

In The Market