LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਅਜੇ ਨਹੀਂ ਖੁੱਲ੍ਹਣਗੇ ਟੋਲ ਪਲਾਜ਼ੇ : BKU ਉਗਰਾਹਾਂ

15 dec 17

ਲੁਧਿਆਣਾ : ਕਿਸਾਨੀ ਅੰਦੋਲਨ (Kisan Andolan) ਜਿੱਤ ਦੇ ਨਾਲ ਸਮਾਪਤ ਹੋ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ 15 ਦਸੰਬਰ ਨੂੰ ਟੋਲ ਪਲਾਜ਼ਿਆਂ ਉਪਰੋਂ ਵੀ ਆਪਣੇ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ (Ladowal Toll Plaza) ਉਪਰ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਗਰਾਹਾਂ ਜਥੇਬੰਦੀ ਦੇ ਐਲਾਨ ਤੋਂ ਬਾਅਦ 32 ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤਾ ਹੈ ਕੀ ਅਗਲੇ ਨਿਰਦੇਸ਼ਾਂ ਤੱਕ ਟੋਲ  ਪਲਾਜਾ ਤੋਂ ਧਰਨੇ ਨਹੀਂ ਚੁੱਕੇ ਜਾਣਗੇ । Also Read : ਪੰਜਾਬ ਸਰਕਾਰ ਨੇ Excise ਤੇ Taxation ਵਿਭਾਗ ਦੇ ਅਧਿਕਾਰੀਆਂ ਦੇ ਕੀਤੇ ਤਬਾਦਲੇ

ਹਰਮੀਤ ਸਿੰਘ ਕਾਦੀਆਂ (Harmeet Singh Qadian) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸਾਨੀ ਅੰਦੋਲਨ (Kisan Andolan)  ਨੂੰ ਜਿੱਤ ਚੁੱਕੇ ਹਨ ਅਤੇ 15 ਦਸੰਬਰ ਨੂੰ ਟੋਲ ਪਲਾਜ਼ੇ ਹੈ ਉਪਰੋਂ ਧਰਨੇ ਚੁੱਕਣ ਦਾ ਐਲਾਨ ਕੀਤਾ ਗਿਆ ਸੀ। ਪਰ ਟੋਲ ਪਲਾਜਾ ਮੈਨੇਜਮੈਂਟ ਵੱਲੋਂ ਕਈ ਜਗ੍ਹਾ ਉਪਰ ਰੇਟ ਡੇਢ ਗੁਣਾ ਕਰ ਦਿੱਤੇ ਗਏ ਹਨ। ਜਿਸ ਨੂੰ ਦੇਖਦੇ ਹੋਏ ਅਜੇ ਟੋਲ ਪਲਾਜ਼ੇ ਖਾਲੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਨੇ ਕਿਹਾ ਕਿ ਟੋਲ ਪਲਾਜਾ ਮੈਨੇਜਮੈਂਟ ਨੂੰ 24 ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਤਾਂ ਜੋ ਉਹ ਵਧਾਏ ਰੇਟ ਵਾਪਸ ਲੈ ਲੈਣ । ਉਨ੍ਹਾਂ ਨੇ ਕਿਹਾ ਕਿ 32 ਜਥੇਬੰਦੀਆਂ ਦਾ ਫੈਸਲਾ ਹੈ ਕਿ ਅਗਲੇ ਨਿਰਦੇਸ਼ਾਂ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ। Also Read : ਹੈਤੀ ਵਿਚ ਵੱਡਾ ਧਮਾਕਾ : ਤੇਲ ਲੁੱਟਣ ਪਹੁੰਚੇ 50 ਲੋਕ ਜ਼ਿੰਦਾ ਸੜੇ

ਉੱਥੇ ਹੀ ਇਸ ਮੌਕੇ ਤੇ ਟੋਲ ਪਲਾਜਾ ਦੇ ਮੈਨੇਜਰ ਨੇ ਕਿਹਾ ਜੇ ਕਿਸਾਨ ਯੂਨੀਅਨ (Kisan Union) ਵੱਲੋਂ ਟੋਲ ਪਲਾਜ਼ਾ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਸੀ । ਜਿਸ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਕਿਸਾਨ ਯੂਨੀਅਨ ਵੱਲੋਂ ਫੇਰ ਤੋਂ ਟੋਲ ਪਲਾਜ਼ਾ ਬੰਦ ਰੱਖਣ ਦੇ ਆਦੇਸ਼ ਬਾਰੇ ਉਹ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰਨਗੇ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਵੀ ਜ਼ਿਆਦਾ ਰੇਟ ਨਹੀਂ ਵਧਾਏ ਗਏ । ਅਤੇ ਉਨ੍ਹਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਕੇ ਮਸਲੇ ਦਾ ਹੱਲ ਕੀਤਾ ਜਾਵੇਗਾ।

In The Market