LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਜ ਪਾਲਕੀ ਸਾਹਿਬ ਦੀ ਅਗਵਾਈ 'ਚ ਪਾਕਿਸਤਾਨ ਜਾਵੇਗਾ ਨਗਰ ਕੀਰਤਨ ਤੇ ਜੱਥਾ 

3marchindo pak

ਜਲੰਧਰ : ਗੁਰਦੁਆਰਾ ਬੇਰ ਸਾਹਿਬ (Gurdwara Ber Sahib) ਤੋਂ ਅੱਜ ਨਗਰ ਕੀਰਤਨ (Nagar Kirtan) ਕੱਢਿਆ ਜਾਵੇਗਾ। ਇਹ ਨਗਰ ਕੀਰਤਨ (Nagar Kirtan) ਜਲੰਧਰ ਤੋਂ ਹੁੰਦੇ ਹੋਏ ਕਲ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਪਹੁੰਚੇਗਾ। ਗੁਰਦੁਆਰਾ ਬੇਰ ਸਾਹਿਬ (Gurdwara Ber Sahib)  ਤੋਂ ਸ਼ੁਰੂ ਹੋਣ ਵਾਲਾ ਨਗਰ ਕੀਰਤਨ ਜਲੰਧਰ ਤੋਂ ਹੁੰਦੇ ਹੋਏ ਕਲ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਪਹੁੰਚੇਗਾ। ਗੁਰਦੁਆਰਾ ਬੇਰ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਨਗਰ ਕੀਰਤਨ ਸ਼ਾਮ ਨੂੰ ਡੇਰਾ ਬਾਬਾ ਨਾਨਕ (Dera Baba Nanak) ਵਿਚ ਰੁਕੇਗਾ। ਅਗਲੇ ਦਿਨ ਭਾਰਤੀ ਸਰਹੱਦ 'ਤੇ ਸਪੈਸ਼ਲ ਵੀਜ਼ਾ ਚੈੱਕ ਹੋਣ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ। ਇਸ ਨਗਰ ਕੀਰਤਨ ਵਿਚ ਹਜ਼ਾਰਾਂ ਸ਼ਰਧਾਲੂ ਹੋਣਗੇ, ਜੋ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ (Corridor) ਤੱਕ ਨਗਰ ਕੀਰਤਨ ਦੇ ਨਾਲ ਜਾਣਗੇ। Also Read : ਕੁੜੀਆਂ ਦੇ ਨਾਂ 'ਤੇ ਫਰਜ਼ੀ FB ਖਾਤੇ ਖੋਲ੍ਹ ਕੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫਤਾਰ

नगर कीर्तन की फाइल फोटो - Dainik Bhaskar

ਇਸ ਦੇ ਅੱਗੇ ਸਿੱਖਾਂ ਦਾ ਇਕ ਜੱਥਾ ਨਗਰ ਕੀਰਤਨ ਲੈ ਕੇ ਜਾਵੇਗਾ, ਜਿਨ੍ਹਾਂ ਨੂੰ ਪਾਕਿਸਤਾਨ ਸਰਕਾਰ ਤੋਂ ਪਰਮਿਸ਼ਨ ਮਿਲਣ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਤੱਕ ਨਗਰ ਕੀਰਤਨ ਦੇ ਨਾਲ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪਾਕਿਸਤਾਨ ਦੀ ਸਰਹੱਦ  ਵਿਚ ਐਂਟਰ ਕਰਨ ਤੋਂ ਬਾਅਦ ਉਥੇ ਪਾਕਿਸਤਾਨ ਦੀ ਸੰਗਤ ਮਿਆਦ 'ਤੇ ਨਗਰ ਕੀਰਤਨ ਦਾ ਸਵਾਗਤ ਕਰੇਗੀ। ਇਸ ਤੋਂ ਬਾਅਦ ਇਹ ਨਗਰ ਕੀਰਤਨ ਪਾਕਿਸਤਾਨ ਦੇ ਕੋਰੀਡੋਰ 'ਤੇ ਰੁਕੇਗਾ। ਉਥੇ ਇਮੀਗ੍ਰੇਸ਼ਨ ਚੈੱਕ 'ਤੇ ਫਾਰਮੈਲਿਟੀ ਪੂਰੀ ਕਰਨ ਤੋਂ ਬਾਅਦ ਨਗਰ ਕੀਰਤਨ ਨੂੰ ਅੱਗੇ ਚਾਰ ਕਿਲੋਮੀਟਰ ਦੂਰ ਸਰਹੱਦ 'ਤੇ ਹੀ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਜਾਵੇਗਾ। ਨਗਰ ਕੀਰਤਨ ਸ੍ਰੀ ਪਾਲਕੀ ਸਾਹਿਬ ਦੀ ਅਗਵਾਈ ਵਿਚ ਸ੍ਰੀ ਬੇਰ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ। ਜੋ ਸੰਗਤ ਵੀਜ਼ਾ ਨਾ ਹੋਣ ਕਾਰਣ ਪਾਕਿਸਤਾਨ ਨਹੀਂ ਜਾ ਸਕੇਗੀ, ਉਹ ਨਗਰ ਕੀਰਤਨ ਨੂੰ ਭਾਰਤੀ ਸਰਹੱਦ 'ਤੇ ਡੇਰਾ ਬਾਬਾ ਨਾਨਕ ਤੋਂ ਦੇਖੇਗੀ ਅਤੇ ਉਥੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੇਗੀ। ਨਗਰ ਕੀਰਤਨ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਦੋਹਾਂ ਪਾਸਿਓਂ ਨਜ਼ਾਰਾ ਦੇਖਣ ਲਾਇਕ ਹੁੰਦਾ ਹੈ।

In The Market