LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੁੜੀਆਂ ਦੇ ਨਾਂ 'ਤੇ ਫਰਜ਼ੀ FB ਖਾਤੇ ਖੋਲ੍ਹ ਕੇ ਮਾਰੀ ਲੱਖਾਂ ਦੀ ਠੱਗੀ, 3 ਗ੍ਰਿਫਤਾਰ

3m farzi kudhiyan

ਚੰਡੀਗੜ੍ਹ- ਮਨੀਮਾਜਰਾ ਦੇ ਇੱਕ ਵਿਅਕਤੀ ਨੇ ਫੇਸਬੁੱਕ 'ਤੇ ਵਿਦੇਸ਼ੀ ਲੜਕੀ ਦੀ ਫਰੈਂਡ ਰਿਕਵੈਸਟ ਨੂੰ ਸਵੀਕਾਰ ਕਰਨ ਭਾਰੀ ਪੈ ਗਿਆ। ਉਸ ਨਾਲ ਕੁੱਲ 8,72,000 ਰੁਪਏ ਦੀ ਠੱਗੀ ਮਾਰੀ ਗਈ। ਮਾਮਲਾ ਦਰਜ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਸੈੱਲ ਨੇ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਨੇ ਲੜਕੀ ਦਾ ਫਰਜ਼ੀ ਖਾਤਾ ਬਣਾ ਕੇ ਠੱਗੀ ਮਾਰੀ ਸੀ।

Also Read: ਮੂਸੀਬਤ 'ਚ ਫਿਰ ਸੋਨੂ ਸੂਦ ਬਣੇ ਮਸੀਹਾ, ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਕਰ ਰਹੇ ਕੰਮ

ਸਾਈਬਰ ਸੈੱਲ ਨੇ ਇੰਸਪੈਕਟਰ ਹਰੀ ਓਮ ਸ਼ਰਮਾ ਦੀ ਅਗਵਾਈ ਹੇਠ ਦਿੱਲੀ ਤੋਂ ਇਹ ਗ੍ਰਿਫ਼ਤਾਰੀ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਘਾਨਾ ਗਣਰਾਜ ਦੇ ਗਿਡੀਓਨ ਸੇਬੇਸਟੀਅਨ (42), ਕਲੇਮੈਂਟ ਅਫੁਲ (33) ਅਤੇ ਆਈਵੋਰੀਅਨ ਰੀਪਬਲਿਕ ਦੇ ਮੋਇਸ ਕੇਲ (30) ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 23 ਮੋਬਾਈਲ ਫ਼ੋਨ, 23 ਸਿਮ ਕਾਰਡ, 40 ਏਟੀਐਮ ਕਾਰਡ, 8 ਪਾਸ ਬੁੱਕ, 4 ਚੈੱਕ ਬੁੱਕ, 5 ਵਾਈ-ਫਾਈ ਹੌਟਸਪੌਟ ਅਤੇ ਇੱਕ ਡੌਂਗਲ ਅਤੇ 4 ਲੈਪਟਾਪ ਬਰਾਮਦ ਕੀਤੇ ਹਨ।

Also Read: ਯੂਕਰੇਨ 'ਚ ਫਸੇ ਪੰਜਾਬੀਆਂ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਪੰਜਾਬ ਕਾਂਗਰਸ ਲੀਡਰਸ਼ਿਪ ’ਤੇ ਵੱਡਾ ਹਮਲਾ

ਇੰਝ ਦਿੰਦੇ ਸਨ ਠੱਗੀ ਨੂੰ ਅੰਜਾਮ
ਦੋਸ਼ੀ ਲੜਕੀਆਂ ਦੇ ਨਾਂ 'ਤੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਖੋਲ੍ਹਦੇ ਸਨ ਅਤੇ ਹੋਰਾਂ ਨੂੰ ਫਰੈਂਡ ਰਿਕਵੈਸਟ ਭੇਜਦੇ ਸਨ। ਕਈ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਸਨ। ਮੁਲਜ਼ਮ ਖੁਦ ਨੂੰ ਭਾਰਤ ਤੋਂ ਬਾਹਰ ਦੇ ਨਿਵਾਸੀ ਦੱਸਦੇ ਸਨ। ਵਿਦੇਸ਼ਾਂ ਤੋਂ ਮਹਿੰਗੇ ਤੋਹਫ਼ੇ ਭੇਜਣ ਦੇ ਬਹਾਨੇ ਉਹ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

Also Read: ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਗੈਂਗਸਟਰ ਦੀ ਮੌਤ, ਲਾਰੇਂਸ ਬਿਸ਼ਨੋਈ ਗੈਂਗ ਦਾ ਹੈ ਮੈਂਬਰ

ਇਸ ਦੌਰਾਨ ਪੀੜਤਾਂ ਨੂੰ ਕੁਝ ਕਾਲਾਂ ਕੀਤੀਆਂ ਜਾਂਦੀਆਂ ਸਨ। ਇਨ੍ਹਾਂ ਵਿੱਚ ਮੁਲਜ਼ਮ ਕਸਟਮ ਅਤੇ ਏਅਰਪੋਰਟ ਅਥਾਰਟੀ ਦੇ ਮੁਲਾਜ਼ਮ ਦੱਸ ਕੇ ਪਾਰਸਲਾਂ/ਤੋਹਫ਼ਿਆਂ ਦੀ ਕਲੀਅਰੈਂਸ ਦੇ ਨਾਂ ’ਤੇ ਪੈਸੇ ਮੰਗਦੇ ਸਨ। ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿੱਚ ਪੀੜਤ ਨੇ ਮੁਲਜ਼ਮਾਂ ਨਾਲ ਆਪਣੀਆਂ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਮੁਲਜ਼ਮਾਂ ਨੇ ਉਸ ਨੂੰ ਬਲੈਕਮੇਲ ਕਰਕੇ ਵੱਡੀ ਰਕਮ ਵਸੂਲੀ ਸੀ। ਸ਼ਿਕਾਇਤਕਰਤਾ ਨੂੰ ਇਸ ਪਾਰਸਲ ਦੀ ਕਲੀਅਰੈਂਸ ਲਈ 33,500 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਰਕਮ ਜਮ੍ਹਾ ਕਰਵਾਉਣ ਤੋਂ ਬਾਅਦ ਉਸ ਨੂੰ ਦੋ ਅਣਪਛਾਤੇ ਨੰਬਰਾਂ ਤੋਂ ਦੁਬਾਰਾ ਫੋਨ ਆਇਆ। ਉਸ ਨੂੰ ਖਾਤੇ ਵਿੱਚ 33,500 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਇਸ ਦੇ ਨਾਲ ਹੀ 1,36,500 ਰੁਪਏ ਵੱਖਰੇ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਉਸ ਨੂੰ ਫਿਰ ਇਲਾਨਾ ਖਾਨਾ ਨਾਂ ਦੀ ਕੁੜੀ ਦਾ ਫੋਨ ਆਇਆ। ਉਸ ਨੇ ਆਪਣੀ ਪਛਾਣ ਆਰਬੀਐਲ ਬੈਂਕ ਦੇ ਕਰਮਚਾਰੀ ਵਜੋਂ ਕਰਵਾਈ। ਉਸ ਨੇ ਸ਼ਿਕਾਇਤਕਰਤਾ ਨੂੰ ਪਾਰਸਲ ਲੈਣ ਲਈ 1,75,000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ।

ਅਗਲੇ ਦਿਨ ਫਿਰ ਲੜਕੀ ਨੇ ਬੀਮਾ ਪਾਲਿਸੀ ਲਈ 2,35,000 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ। ਸ਼ਿਕਾਇਤਕਰਤਾ ਨੇ ਪੇਟੀਐਮ ਤੋਂ ਆਈਸੀਆਈਸੀਆਈ ਬੈਂਕ ਨੂੰ 29,000 ਰੁਪਏ ਕੀਤੇ। ਸ਼ਿਕਾਇਤਕਰਤਾ ਨੇ ਕੁੱਲ 8,72,000 ਰੁਪਏ ਜਮ੍ਹਾਂ ਕਰਵਾਏ ਪਰ ਪਾਰਸਲ ਨਹੀਂ ਮਿਲਿਆ। ਉਸ ਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ।

In The Market