LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਆਪ ਦਾ ਇਹ ਧਾਕੜ ਹੋਵੇਗਾ ਸੀ.ਐੱਮ. ਉਮੀਦਵਾਰ, ਛੇਤੀ ਹੋਵੇਗਾ ਐਲਾਨ

mohalikejriwal

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) (Aap) ਅੱਜ ਸੀ.ਐੱਮ. ਚਿਹਰੇ (CM Face) ਦਾ ਐਲਾਨ ਕਰੇਗੀ। ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਮੋਹਾਲੀ (Arvind Kejriwal Mohali) ਆ ਕੇ ਦੁਪਹਿਰ 12 ਵਜੇ ਇਸ ਦਾ ਐਲਾਨ ਕਰਨਗੇ। ਆਪ ਨੇ ਇਸ ਦੇ ਲਈ ਇਕ ਮੋਬਾਇਲ ਨੰਬਰ (mobile number) ਜਾਰੀ ਕਰਕੇ ਜਨਤਾ ਦੀ ਰਾਏ ਮੰਗੀ ਸੀ ਅਤੇ 3 ਦਿਨ ਵਿਚ 21.59 ਲੱਖ ਲੋਕਾਂ ਨੇ ਰਾਏ ਦਿੱਤੀ। ਭਗਵੰਤ ਮਾਨ ਨੂੰ ਸੀ.ਐੱਮ. ਚਿਹਰਾ ਬਣਾਉਣ 'ਤੇ ਮੋਹਰ ਲੱਗ ਚੁੱਕੀ ਹੈ। ਤਕਰੀਬਨ 15 ਲੱਖ ਲੋਕਾਂ ਨੇ ਭਗਵੰਤ ਮਾਨ ਦਾ ਨਾਂ ਲਿਆ ਹੈ।


ਅਰਵਿੰਦ ਕੇਜਰੀਵਾਲ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਉਹ ਪੰਜਾਬ ਵਿਚ ਸੀ.ਐੱਮ. ਦੀ ਦੌੜ ਵਿਚ ਨਹੀਂ ਹਨ। ਪੰਜਾਬ ਦਾ ਸੀ.ਐੱਮ. ਚਿਹਰਾ ਸਿੱਖ ਸਮਾਜ ਤੋਂ ਹੋਵੇਗਾ। 2017 ਵਿਚ ਆਪ ਨੂੰ ਇਸੇ ਕਾਰਣ ਵੱਡਾ ਝਟਕਾ ਲੱਗਾ ਸੀ ਕਿ ਸੀ.ਐੱਮ. ਫੇਸ ਸਿੱਖ ਸਮਾਜ ਤੋਂ ਨਹੀਂ ਸੀ। ਵਿਰੋਧੀਆਂ ਨੇ ਕਿਹਾ ਕਿ ਬਾਹਰ ਤੋਂ ਆ ਕੇ ਕੋਈ ਮੁੱਖ ਮੰਤਰੀ ਬਣ ਸਕਦਾ ਹੈ, ਜਿਸ ਨਾਲ ਪੰਜਾਬੀ ਆਪ ਤੋਂ ਦੂਰ ਹੁੰਦੇ ਚਲੇ ਗਏ। ਆਪ ਇਹ ਦਾਅਵਾ ਕਰ ਰਹੀ ਹੈ ਕਿ ਪਹਿਲੀ ਵਾਰ ਉਹ ਜਨਤਾ ਦੀ ਰਾਏ ਤੋਂ ਸੀ.ਐੱਮ. ਚਿਹਰਾ ਤੈਅ ਕਰ ਰਹੀ ਹੈ। ਇਸ ਵਿਚ ਕੋਈ ਪ੍ਰਤੀਯੋਗਿਤਾ ਨਹੀਂ ਰੱਖੀ ਗਈ ਸੀ।

ਆਪ ਨੇ ਨੇਤਾਵਾਂ ਦੇ ਨਾਂ ਅੱਗੇ ਕਰਕੇ ਵੋਟਿੰਗ ਨਹੀਂ ਕਰਵਾਈ। ਦੱਸ ਦਈਏ ਕਿ ਭਗਵੰਤ ਮਾਨ ਤੋਂ ਇਲਾਵਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਕੁਲਤਾਰ ਸੰਧਵਾਂ ਨੂੰ ਵੀ ਇਸ ਰੇਸ ਵਿਚ ਮੰਨਿਆ ਜਾ ਰਿਹਾ ਸੀ। ਪੰਜਾਬ ਵਿਚ ਆਪ ਦਾ ਪ੍ਰਚਾਰ ਅਜੇ ਵੀ ਅਰਵਿੰਦ ਕੇਜਰੀਵਾਲ ਦੇ ਚਿਹਰੇ 'ਤੇ ਹੋ ਰਿਹਾ ਹੈ। ਆਪ ਕੇਜਰੀਵਾਲ ਦੇ ਨਾਂ 'ਤੇ ਪੰਜਾਬ ਵਿਚ ਇਕ ਮੌਕਾ ਮੰਗ ਰਹੀ ਹੈ। ਆਪ ਨੇ ਇਕ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿਚ ਭ੍ਰਿਸ਼ਟਾਚਾਰ, ਕਮਜ਼ੋਰ ਸਰਕਾਰੀ ਸਕੂਲ, ਖਰਾਬ ਹਸਪਤਾਲ, ਮਹਿੰਗੇ ਬਿਜਲੀ-ਪਾਣੀ ਬਿੱਲ ਅਤੇ ਬੇਰੋਜ਼ਗਾਰੀ ਦਾ ਇਕ ਹੀ ਹੱਲ ਕੇਜਰੀਵਾਲ ਨੂੰ ਦੱਸਿਆ ਗਿਆ ਹੈ।

In The Market