LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਆ ਗਈ ਕੋਰੋਨਾ ਦੀ ਤੀਜੀ ਲਹਿਰ! ਵਧਿਆ ਓਮੀਕ੍ਰੋਨ ਦਾ ਖਤਰਾ 

5jan j8

ਚੰਡੀਗੜ੍ਹ : ਪੰਜਾਬ (Punjab) ਵਿਚ ਕੋਰੋਨਾ (Corona) ਦੀ ਤੀਜੀ ਲਹਿਰ (3rd Wave) ਆ ਰਹੀ ਹੈ। ਸਭ ਤੋਂ ਚਿੰਤਾਜਨਕ ਹਾਲਤ ਹਾਟਸਪਾਟ (Hotspot) ਬਣੇ ਪਟਿਆਲਾ (Patiala) ਵਿਚ ਹਨ। ਜਿੱਥੇ ਹੁਣ ਕੋਰੋਨਾ (Corona) ਦੇ ਓਮੀਕ੍ਰੋਨ ਵੈਰੀਐਂਟ (Omicron variant) ਦਾ ਵਾਇਰਸ (Virus) ਹੋ ਸਕਦਾ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਇਥੇ ਆਏ ਕੇਸਾਂ ਦੀ ਜੋਨ ਸਿਕਵੈਂਸਿੰਗ ਕਰਵਾਉਣ (Conducting zone sequencing) ਦੀ ਤਿਆਰੀ ਕਰ ਲਈ ਹੈ। ਪੰਜਾਬ ਸਿਹਤ ਵਿਭਾਗ (Punjab Health Department) ਦੇ ਕੋਰੋਨਾ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ (Corona Nodal Officer Dr. Rajesh Bhaskar) ਨੇ ਕਿਹਾ ਕਿ ਪਟਿਆਲਾ ਵਿਚ ਕੋਰੋਨਾਮਰੀਜ਼ਾਂ ਦਾ ਕਲਸਟਰ ਬਣ ਚੁੱਕਾ ਹੈ। ਇਸ ਲਈ ਉਥੇ ਜੀਨੋਮ ਸਿਕਵੈਂਸਿੰਗ ਟੈਸਟ (Genome sequencing test) ਸ਼ੁਰੂ ਕੀਤੇ ਜਾਣਗੇ। ਪਟਿਆਲਾ ਵਿਚ ਕੋਰੋਨਾ ਦੀ ਰਫਤਾਰ (The speed of the corona) ਨੇ ਪੰਜਾਬ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਟਿਆਲਾ ਵਿਚ 1 ਜਨਵਰੀ ਨੂੰ 98 ਕੇਸ ਸਨ, ਜੋ 2 ਜਨਵਰੀ ਨੂੰ 133 ਅਤੇ 3 ਜਨਵਰੀ ਨੂੰ 143 ਹੋ ਗਏ। ਉਥੇ ਹੀ 4 ਜਨਵਰੀ ਨੂੰ 366 ਕੇਸ ਆ ਗਏ ਅਤੇ ਇਕ ਮਰੀਜ਼ ਨੇ ਦਮ ਤੋੜ ਦਿੱਤਾ। ਤੇਜ਼ੀ ਨਾਲ ਫੈਲਦੇ ਹੋਏ ਵਾਇਰਸ ਨੂੰ ਦੇਖਦੇ ਹੋਏ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਕੋਰੋਨਾ ਦਾ ਓਮੀਕ੍ਰੋਨ ਵੈਰੀਐਂਟ (Omicron variant) ਹੋ ਸਕਦਾ ਹੈ। ਕੈਨੇਡਾ 'ਚ ਘਾਤਕ ਹੁੰਦਾ ਜਾ ਰਿਹੈ ਓਮੀਕ੍ਰੋਨ, ਕੁਝ ਹੀ ਦਿਨਾਂ 'ਚ ਇੰਨੇ ਵੱਧ ਗਏ ਮਾਮਲੇ

100 students test Covid positive at Patiala Medical College in Punjab -  Coronavirus Outbreak News
ਕੋਰੋਨਾ ਮਰੀਜ਼ਾਂ ਦੀ ਵੱਧਦੀ ਗਿਣਤੀ ਨਾਲ ਹੁਣ ਹਸਪਤਾਲ 'ਤੇ ਵੀ ਬੋਝ ਪੈਣਾ ਸ਼ੁਰੂ ਹੋ ਗਿਆ ਹੈ। ਇਕ ਜਨਵਰੀ ਨੂੰ ਸਿਰਫ 31 ਮਰੀਜ਼ ਹਸਪਤਾਲਾਂ ਵਿਚ ਦਾਖਲ ਸਨ। 23 ਆਕਸੀਜਨ 'ਤੇ ਰੱਖੇ ਗਏ, ਜਦੋਂ ਕਿ 8 ਆਈ.ਸੀ.ਯੂ. ਵਿਚ ਸਨ। ਹਾਲਾਂਕਿ ਵਾਇਰਸ ਵੱਧਦੇ ਹੀ ਅਗਲੇ ਦਿਨ ਇਨ੍ਹਾਂ ਦੀ ਗਿਣਤੀ 48 ਪਹੁੰਚ ਗਈ। ਇਕ ਮਰੀਜ਼ ਵੈਂਟੀਲੇਟਰ 'ਤੇ ਵੀ ਪਹੁੰਚ ਗਿਆ। 3 ਜਨਵਰੀ ਨੂੰ ਹਸਪਤਾਲ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ 67 ਹੋ ਗਈ। 50 ਆਕਸੀਜਨ 15 ਆਈ.ਸੀ.ਯੂ. ਅਤੇ 2 ਮਰੀਜ਼ ਵੈਂਟੀਲੇਟਰ 'ਤੇ ਚਲੇ ਗਏ। 4 ਜਨਵਰੀ ਨੂੰ ਹਾਲਾਤ ਹੋਰ ਵਿਗੜ ਗਏ। 70 ਮਰੀਜ਼ ਹਸਪਤਾਲ ਪਹੁੰਚ ਗਏ। 54 ਮਰੀਜ਼ਾਂ ਨੂੰ ਆਕਸੀਜਨ, 15 ਨੂੰ ਆਈ.ਸੀ.ਯੂ. ਅਤੇ ਇਕ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ। Also Read : ਤੇਲ ਕੰਪਨੀਆਂ ਦੀ ਮੁਨਾਫਾਖੋਰੀ: ਕੱਚਾ ਤੇਲ 7.3 ਡਾਲਰ ਹੋਇਆ ਸਸਤਾ ਪਰ ਨਹੀਂ ਘਟਿਆ ਪੈਟਰੋਲ-ਡੀਜ਼ਲ ਦਾ ਰੇਟ

Amid Covid surge, Punjab Health Minister suggests ban on political rallies  | Business Standard News
ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਨਾਈਟ ਕਰਫਿਊ ਲਗਾ ਦਿੱਤਾ ਹੈ। ਇਹ ਨਾਈਟ ਕਰਫਿਊ ਲਗਾ ਦਿੱਤਾ ਹੈ। ਇਹ ਨਾਈਟ ਕਰਫਿਊ ਮਿਊਨਸੀਪਲ ਲਿਮਿਟ ਯਾਨੀ ਸ਼ਹਿਰਾਂ ਅਤੇ ਕਸਬਿਆਂ ਵਿਚ ਰਾਤ 10 ਤੋਂ ਸਵੇਰੇ 5 ਵਜੇ ਤੱਕ ਲਗਾਇਆ ਹੈ। ਉਥੇ ਹੀ ਜਿਮ, ਖੇਡ ਸਟੇਡੀਅਮ, ਸਵੀਮਿੰਗ ਪੂਲ ਆਦਿ ਬੰਦ ਕਰ ਦਿੱਤੇ ਹਨ। 15 ਜਨਵਰੀ ਤੋਂ ਬਾਅਦ ਬਿਨਾਂ ਵੈਕਸੀਨ ਕਿਸੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਪੰਜਾਬ ਵਿਚ ਕੋਰੋਨਾ ਨਾਲ ਵਿਗੜਦੇ ਹਾਲਾਤ 'ਤੇ ਸਿਹਤ ਮੰਤਰਾਲਾ ਦੇਖ ਰਹੇ ਡਿਪਟੀ ਸੀ.ਐੱਮ. ਓ.ਪੀ. ਸੋਨੀ ਨੇ ਵੀ ਚਿੰਤਾ ਜਤਾਈ। ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਨੇ ਪੰਜਾਬ ਵਿਚ ਤਕਰੀਬਨ 17 ਹਜ਼ਾਰ ਬੈੱਡ ਦਾ ਇੰਤਜ਼ਾਮ ਕੀਤਾ ਹੈ। ਇਸ ਤੋਂ ਇਲਾਵਾ ਪਿਛਲੀ ਵਾਰ ਪੈਦਾ ਹੋਈ ਸਭ ਤੋਂ ਜ਼ਿਆਦਾ 300 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਨਾਲ ਨਜਿੱਠਣ ਲਈ ਵੀ ਬੰਦੋਬਸਤ ਹੋ ਚੁੱਕੇ ਹਨ।

In The Market