LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੈਨੇਡਾ 'ਚ ਘਾਤਕ ਹੁੰਦਾ ਜਾ ਰਿਹੈ ਓਮੀਕ੍ਰੋਨ, ਕੁਝ ਹੀ ਦਿਨਾਂ 'ਚ ਇੰਨੇ ਵੱਧ ਗਏ ਮਾਮਲੇ

5jan alberta

ਅਲਬਰਟਾ : ਕੋਰੋਨਾ (Corona) ਦੇ ਨਵੇਂ ਰੂਪ ਓਮੀਕਰੋਨ (New Variant omicron) ਕਾਰਨ ਇਨਫੈਕਸ਼ਨ (Infections) ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਵਾਇਰਸ (Virus) ਨੂੰ ਰੋਕਣ ਲਈ ਸਰਕਾਰ (Government) ਵਲੋਂ ਕਈ ਤਰ੍ਹਾਂ ਦੀਆਂ ਗਾਈਡਲਾਈਨਜ਼ (Guidelines) ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਬਾਵਜੂਦ ਇਸ ਨੂੰ ਪੂਰੀ ਤਰ੍ਹਾਂ ਰੋਕਣ ਵਿਚ ਸਫਲਤਾ ਨਹੀਂ ਮਿਲ ਰਹੀ ਹੈ। ਅਲਬਰਟਾ (Alberta) ਵਿਚ ਕੋਵਿਡ-19 (Covid-19) ਦੇ ਮਾਮਲਿਆਂ ਦਾ ਹੋ ਰਿਹਾ ਵਾਧਾ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰੀਮੀਅਮ ਜੇਸਨ ਕੈਨੀ (Premium Jason Kenny) ਅਤੇ ਸਿਹਤ ਵਿਭਾਗ (Department of Health) ਦੀ ਮੁਖੀ ਡਾਕਟਰ ਡੀਨਾ (Chief Dr. Dina) ਵਲੋਂ ਸਾਂਝੀ ਕੀਤੀ ਰਿਪੋਰਟ ਮੁਤਾਬਕ ਅਲਬਰਟਾ (Alberta) ਵਿਚ ਹੁਣ ਕੋਵਿਡ-19 ਦੇ 34,276 ਮਾਮਲੇ ਸਾਹਮਣੇ ਆਏ ਹਨ। ਓਮੀਕਰੋਨ ਵੈਰੀਐਂਟ (Omicron variant) ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। Also Read : ਤੇਲ ਕੰਪਨੀਆਂ ਦੀ ਮੁਨਾਫਾਖੋਰੀ: ਕੱਚਾ ਤੇਲ 7.3 ਡਾਲਰ ਹੋਇਆ ਸਸਤਾ ਪਰ ਨਹੀਂ ਘਟਿਆ ਪੈਟਰੋਲ-ਡੀਜ਼ਲ ਦਾ ਰੇਟ

Coronavirus Indore News Worry no symptoms but you may be corona infected

ਜ਼ਿਕਰਯੋਗ ਹੈ ਕਿ 31 ਦਸੰਬਰ ਨੂੰ 12700 ਟੈਸਟਾਂ ਤੇ 4570 ਨਵੇਂ ਮਾਮਲੇ,1 ਜਨਵਰੀ 9450 ਟੈਸਟਾਂ ਤੇ 3323 ਨਵੇ ਮਾਮਲੇ ,2 ਜਨਵਰੀ 7100 ਟੈਸਟਾਂ ਤੇ 2059 ਨਵੇ ਮਾਮਲੇ ਅਤੇ 3 ਜਨਵਰੀ ਨੂੰ 8200 ਟੈਸਟਾਂ ਤੇ 3013 ਨਵੇ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਵਿਚ ਸਾਰੇ ਸਕੂਲ ਬੰਦ ਕਰ ਦਿੱਤੇ ਜਾਣਗੇ। ਸੂਬੇ ਦੇ ਪ੍ਰੀਮੀਅਰ ਨੇ ਐਲਾਨ ਦਿੱਤਾ ਹੈ ਕਿ ਓਮੀਕਰੋਨ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਆਨਲਾਈਨ ਸਿਖਲਾਈ ਦਿੱਤੀ ਜਾਵੇਗੀ। ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਇਨਡੋਰ ਡਾਇਨਿੰਗ ਬੰਦ ਕਰਨ ਦਾ ਐਲਾਨ ਕੀਤਾ। Also Read: ਝਾਰਖੰਡ: ਬੱਸ ਤੇ ਸਿਲੰਡਰਾਂ ਨਾਲ ਭਰੇ ਟਰੱਕ ਦੀ ਜ਼ਬਰਦਸਤ ਟੱਕਰ, 7 ਹਲਾਕ

ਜਿੰਮ ਅਤੇ ਸਿਨੇਮਾਘਰ ਵੀ ਬੰਦ ਰਹਿਣਗੇ ਅਤੇ ਹਸਪਤਾਲਾਂ ਨੂੰ ਵੀ ਸਾਰੀਆਂ ਗੈਰ-ਜ਼ਰੂਰੀ ਸਰਜਰੀਆਂ ਰੋਕਣ ਲਈ ਕਿਹਾ ਗਿਆ ਹੈ।ਅਮਰੀਕੀ ਸ਼ਹਿਰਾਂ ਅਤੇ ਰਾਜਾਂ ਦੇ ਉਲਟ ਓਂਟਾਰੀਓ ਦੁਬਾਰਾ ਤਾਲਾਬੰਦੀ ਵਿਚ ਜਾ ਰਿਹਾ ਹੈ। ਯੂਐਸ ਵਾਂਗ ਓਂਟਾਰੀਓ ਵਿੱਚ ਵੀ ਰਿਕਾਰਡ ਨਵੀਆਂ ਲਾਗਾਂ ਦੇਖਣ ਨੂੰ ਮਿਲ ਰਹੀਆਂ ਹਨ। ਫੋਰਡ ਨੇ ਅੰਦਾਜ਼ਿਆਂ ਵੱਲ ਇਸ਼ਾਰਾ ਕੀਤਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ ਕੁਝ ਹਫ਼ਤਿਆਂ ਅੰਦਰ ਸਮਰੱਥਾ ਤੋਂ ਵੱਧ ਜਾਵੇਗੀ ਕਿਉਂਕਿ ਓਮੀਕਰੋਨ ਕਾਰਨ ਮਾਮਲੇ ਵਧਣ ਦਾ ਖਦਸ਼ਾ ਹੈ।

In The Market