LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

16 ਸਾਲਾ ਮੁੰਡੇ ਨੇ ਰਚਿਆ ਇਤਿਹਾਸ, India Book of Records' ਚ ਦਰਜ ਕਰਵਾਇਆ ਨਾਮ

record

ਸ੍ਰੀ ਮੁਕਤਸਰ ਸਾਹਿਬ: ਦੇਸ਼ ਵਿਚ ਬੱਚੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਮ ਦਰਜ ਕਰਵਾਉਣ ਲਈ ਜੀਅ ਤੋੜ ਮਿਹਨਤ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਕੁਝ ਲਿਖਣ ਦਾ ਜਜ਼ਬਾ ਹੋਵੇ ਤਾਂ ਉਸ ਵਿਚ ਕੋਈ ਉਮਰ ਨਹੀਂ ਹੁੰਦੀ ਅਜਿਹਾ ਹੀ ਕਰ ਵਿਖਾਇਆ ਹੈ ਹਲਕਾਂ ਲੰਬੀ ਦੇ ਪਿੰਡ ਤਰਮਾਲਾ ਦੇ 16 ਸਾਲ ਦੇ ਗਿਆਰਵੀਂ ਕਲਾਸ ਦੇ ਬੱਚੇ ਨੇ। 16 ਸਾਲ ਇਸ ਬੱਚੇ ਨੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀ (The Print of Mind) "ਦੀ ਪ੍ਰਿੰਟ ਆਫ ਮਾਈਂਡ " ਕਵਿਤਾਵਾਂ ਦੀ ਕਿਤਾਬ ਲਿਖ ਕੇ (India Book of Records) ਇੰਡੀਆ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਵਾ ਕੇ ਇਕ ਵੱਡੀ ਮਿਸਾਲ ਪੈਦਾ ਕਰ ਵਿਖਾਈ ਹੈ ।

ਇਹ ਵੀ ਪੜ੍ਹੋ- ਨੈਸ਼ਨਲ SC ਕਮਿਸ਼ਨ ਨੇ ਪੰਜਾਬ ਦੇ ਚੀਫ ਸਕੱਤਰ ਨੂੰ ਕੀਤਾ ਦਿੱਲੀ ਤਲਬ

ਹਲਕਾਂ ਲੰਬੀ ਦੇ ਪਿੰਡ ਤਰਮਾਲਾ ਦੇ ਇਕ 16 ਸਾਲ ਦੇ ਗਿਆਰਵੀਂ ਵਿਚ ਪੜਨ ਵਾਲੇ ਮਾਨਸੀਰਤ ਸਿੰਘ ਗਿੱਲ ਨੇ ਜਿਸ ਨੂੰ ਬਚਪਨ ਵਿਚ ਹੀ ਚੰਗੀਆਂ ਫ਼ਿਲਮਾਂ ਦੇਖ ਅਤੇ ਕਿਤਾਬਾ ਪੜ ਕੇ ਕੁਝ ਲਿਖਣ ਦੀ ਰੁਚੀ ਜਾਗੀ ਉਸ ਨੇ ਪੜਾਈ ਦੇ ਨਾਲ ਨਾਲ ਆਪਣੇ ਆਪ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਇਹ ਕਵਿਤਾਵਾਂ ਇਹ ਆਪਣੇ ਦੋਸਤਾਂ ਨੂੰ 
ਦਿਖਾਉਂਦਾ ਰਿਹਾ ਜਿਸ ਨਾਲ ਉਸ ਦਾ ਹੌਸਲਾ ਹੋਰ ਵੀ ਵੱਧ ਗਿਆ। 

ਉਸ ਨੇ ਆਪਣੀ ਪਹਿਲੀ ਹੀ ਕਵਿਤਾਅੰਗਰੇਜ਼ੀ ਵਿਚ " ਦੀ ਪ੍ਰਿੰਟ ਆਫ ਮਾਈਂਡ ' ਜਿਸ ਨੂੰ ਪਬਲਿਸ਼ ਕਰਵਾਇਆ ਤਾਂ ਉਸ ਨੂੰ ਉਮੀਦ ਨਹੀਂ ਸੀ ਕਿ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਡ ਵਿਚ ਦਰਜ ਹੋ ਜਾਵੇਗੇ ਜਿਸ ਨੂੰ ਲੈ ਕੇ ਜਿਥੇ ਮਾਨਸੀਰਤ ਦੇ ਮਾਤਾ ਪਿਤਾ ਵਿਚ ਖੁਸ਼ੀ ਦੀ ਲਹਿਰ ਹੈ।  ਉਥੇ ਹਲਕੇ ਦੇ ਨਾਲ ਨਾਲ ਪੂਰੇ ਪੰਜਾਬ ਲਈ ਇਕ ਵੱਡੀ ਮਿਸਾਲ ਹੈ।

ਇਹ ਵੀ ਪੜ੍ਹੋ- ਅੰਮ੍ਰਿਤ ਭੁੱਲਰ ਦਾ ਵੱਡਾ ਖੁਲਾਸਾ, 'ਮੇਰਾ ਵੀ ਹੋ ਸਕਦੈ ਐਨਕਾਊਂਟਰ'

ਮਾਨਸੀਰਤ  ਗਿਲ ਦਾ ਏਨੀ ਛੋਟੀ ਉਮਰ ਵਿਚ ਇੰਡੀਆ ਬੁੱਕ ਆਫ ਰਿਕਾਡ ਵਿਚ ਨਾਮ ਦਰਜ ਹੋਣ ਨਾਲ ਉਹਨਾਂ ਦੀ ਮਾਤਾ ਵੀਰਪਾਲ ਕੌਰ ਤਰਮਾਲਾ ਨੇ ਖੁਸ਼ੀ ਸਾਂਝੀ ਕਰਦੇ ਕਿਹਾ ਕਿ ਮਾਨਕਿਰਤ ਨੂੰ ਬਚਪਨ ਵਿਚ ਹੀ ਕਿਤਾਬਾਂ ਪੜ੍ਹਨ ਦਾ ਸ਼ੋਕ ਸੀ ਅਤੇ ਹਮੇਸ਼ਾ ਕੁਝ ਲਿਖਦਾ ਰਹਿੰਦਾ ਸਾਨੂੰ ਡਰ ਸੀ ਕਿ ਪੜਾਈ ਵਿਚ ਕਮਜ਼ੋਰ ਨਾ ਰਹਿ ਜਾਵੇ ਪਰ ਇਸ ਦੇ ਹਰ ਕਲਾਸ ਵਿਚੋਂ ਚੰਗੇ ਨੰਬਰ ਆਉਦੇ ਹੋਣ ਕਰਕੇ ਅਸੀਂ ਇਸ ਨੂੰ ਨਹੀਂ ਰੋਕਿਆ ਅੱਜ ਖੁਸ਼ੀ ਹੋ ਰਹੀ ਹੈ ਕੇ ਇਸ ਨੇ ਕੁਝ ਲਿਖ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।  

In The Market