LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਨੀ ਲਾਂਡ੍ਰਿਗ ਮਾਮਲੇ 'ਚ ED ਨੂੰ ਮਿਲਿਆ ਸੁਖਪਾਲ ਖਹਿਰਾ ਦਾ 7 ਦਿਨਾਂ ਰਿਮਾਂਡ 

12n khaira

ਮੋਹਾਲੀ- ਹਵਾਲਾ ਮਾਮਲੇ ਵਿਚ ਈ.ਡੀ. ਵਲੋਂ ਗ੍ਰਿਫ਼ਤਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਕ ਦਿਨ ਦੇ ਰਿਮਾਂਡ ਮਗਰੋਂ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਅਦਾਲਤ ਵਲੋਂ ਈ.ਡੀ. ਦੇ ਵਕੀਲ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਸੱਤ ਦਿਨਾਂ ਦੇ ਰਿਮਾਂਡ 'ਤੇ ਭੇਜਦਿਆਂ 18 ਨਵੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

Also Read: ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਬੀਬੀ ਜਗੀਰ ਕੌਰ ਨੇ PM ਮੋਦੀ ਨੂੰ ਲਿਖਿਆ ਪੱਤਰ

ਮਿਲੀ ਜਾਣਕਾਰੀ ਮੁਤਾਬਕ ਅਦਾਲਤ ਵਿਚ ਈਡੀ ਵਲੋਂ ਸੁਖਪਾਲ ਖਹਿਰਾਂ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਜਾ ਰਿਹਾ ਸੀ ਪਰ ਖਹਿਰਾ ਦੇ ਵਕੀਲਾਂ ਨੇ ਰਿਮਾਂਡ ਦੀ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਈਡੀ ਨੂੰ ਖਹਿਰਾ ਦਾ 7 ਦਿਨਾਂ ਰਿਮਾਂਡ ਦੇ ਦਿੱਤਾ। ਹੁਣ ਈਡੀ ਸੁਖਪਾਲ ਖਹਿਰਾ ਤੋਂ ਦਿੱਲੀ ਵਿਚ ਪੁੱਛਗਿੱਛ ਕਰੇਗੀ।

Also Read: ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਦੱਸਣਯੋਗ ਹੈ ਕਿ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਬੀਤੇ ਦਿਨ ਈਡੀ ਨੇ ਪੁੱਛਗਿੱਛ ਦੇ ਲਈ ਸੈਕਟਰ-18 ਸਥਿਤ ਦਫਤਰ ਬੁਲਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਈਡੀ ਨੇ ਦੋਸ਼ ਲਗਾਇਆ ਕਿ ਖਹਿਰਾ ਨੇ ਡਰੱਗ ਮਾਮਲੇ ਵਿਚ ਦੋਸ਼ੀਆਂ ਤੇ ਫਰਜ਼ੀ ਪਾਸਪੋਰਟ ਕੈਰੇਟ ਵਾਲਿਆਂ ਦੀ ਸਹਾਇਤਾ ਕੀਤੀ ਹੈ।

Also Read: ਮਾਹਰਾਂ ਦੀ ਚਿਤਾਵਨੀ! ਕੋਰੋਨਾ ਨੂੰ ਲੈ ਕੇ ਕਦੇ ਨਾ ਵਰਤੋਂ ਢਿੱਲ, ਮਹਾਮਾਰੀ ਬਦਲ ਰਹੀ 'ਰੰਗ'

ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਡਰੱਗਸ ਮਾਮਲੇ ਵਿਚ ਈਡੀ ਸਾਬਕਾ ਵਿਧਾਇਕ ਤੋਂ 2015 ਤੋਂ ਪੁੱਛਗਿੱਛ ਕਰ ਰਹੀ ਹੈ। ਐੱਨਡੀਪੀਐੱਸ ਦੇ ਮਾਮਲੇ ਵਿਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਪਾਕਿਸਤਾਨ ਰਾਹੀਂ ਡਰੱਗਸ, ਹਥਿਆਰਾਂ ਤੇ ਸੋਨੇ ਦੀ ਤਸਕਰੀ ਕਰਦੇ ਸਨ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਵੀ ਈਡੀ ਕਈ ਵਾਰ ਉਨ੍ਹਾਂ ਦੀਆਂ ਰਿਹਾਇਸ਼ਾਂ ਉੱਤੇ ਛਾਪੇਮਾਰੀ ਕਰ ਚੁੱਕੀ ਹੈ।

In The Market