LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਾਹਰਾਂ ਦੀ ਚਿਤਾਵਨੀ! ਕੋਰੋਨਾ ਨੂੰ ਲੈ ਕੇ ਕਦੇ ਨਾ ਵਰਤੋਂ ਢਿੱਲ, ਮਹਾਮਾਰੀ ਬਦਲ ਰਹੀ 'ਰੰਗ'

12n corona

ਨਵੀਂ ਦਿੱਲੀ– ਦੇਸ਼ ’ਚ ਜਿੱਥੇ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਆ ਰਹੀ ਹੈ, ਉਥੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕੋਰੋਨਾ ਵਾਇਰਸ ਦਾ ਖਤਰਾ ਅਜੇ ਟਲਿਆ ਨਹੀਂ ਹੈ। ਮਾਮਲੇ ਘੱਟ ਹੁੰਦੇ ਹੀ ਕੋਰੋਨਾ ਨੇ ਇਕ ਵਾਰ ਫਿਰ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਕੋਰੋਨਾ ਦੇ ਲੱਛਣ ਫਿਰ ਬਦਲਣ ਲੱਗੇ ਹਨ। 

Also Read: ਲਸ਼ਕਰ-ਏ-ਤਾਇਬਾ ਦੀ ਮੰਦਰ, ਗੁਰਦੁਆਰੇ ਤੇ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ, ਹਾਈ ਅਲਰਟ 'ਤੇ ਪੁਲਿਸ

ਇਸ ’ਤੇ ਡਕਟਰਾਂ ਦਾ ਕਹਿਣਾ ਹੈ ਕਿ ਦੂਜੀ ਲਹਿਰ ਤੋਂ ਬਾਅਦ ਰੋਗੀਆਂ ’ਚ ਕੋਰੋਨਾ ਦੇ ਲੱਛਣ ਕਾਫੀ ਬਦਲ ਗਏ ਹਨ, ਜਿਸ ਨਾਲ ਇਨਫੈਕਸ਼ਨ ਦਾ ਪਤਾ ਲਗਾਉਣ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗਿਣਤੀ ’ਚ ਰੋਗੀਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਸ ਤੋਂ ਬਾਅਦ ਮਰੀਜ਼ਾਂ ’ਚ ਗੰਭੀਰ ਲੱਛਣ ਨਜ਼ਰ ਨਹੀਂ ਆ ਰਹੇ। 

Also Read: ਭਾਰਤ 'ਚ ਜਲਦ ਹੋਣ ਜਾ ਰਹੀ ਹੈ ਇਸ ਦਮਦਾਰ Bike ਦੀ ਵਾਪਸੀ!

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲੋਕਾਂ ਨੂੰ ਵੀ ਟੈਸਟਿੰਗ ਦੀ ਲੋੜ ਹੈ ਜਿਨ੍ਹਾਂ ’ਚ ਲੱਛਣ ਹਲਕੇ ਹਨ। ਮਾਹਿਰ ਮੰਨ ਰਹੇ ਹਨ ਕਿ ਵਾਇਰਸ ਨੇ ਲੱਛਣ ਬਦਲ ਲਏ ਹਨ। ਹੁਣ ਵੱਖਿਆ ਜਾ ਰਿਹਾ ਹੈ ਕਿ ਇਕ ਹੀ ਪਰਿਵਾਰ ਦੇ ਕਈ ਮੈਂਬਰ ਖੰਘ ਅਤੇ ਜ਼ੁਕਾਮ ਨਾਲ ਪੀੜਤ ਪਾਏ ਜਾ ਰਹੇ ਹਨ। ਇਕ ਰਿਪੋਰਟ ਮੁਤਾਬਕ, ਡਾਕਟਰਾਂ ਦਾ ਮੰਨਣਾ ਹੈ ਕਿ ਮੌਸਮ ਬਦਲਣ ਦੌਰਾਨ ਖੰਘ ਅਤੇ ਜ਼ੁਕਾਮ ਹੋਣਾ ਆਮ ਹੈ, ਇਸ ਲਈ ਸ਼ੁਰੂ ’ਚ ਅਜਿਹਾ ਲੱਗ ਰਿਹਾ ਹੈ ਕਿ ਇਹ ਸਾਧਾਰਣ ਫਲੂ ਹੈ ਪਰ ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ’ਚ ਇਸੇ ਤਰ੍ਹਾਂ ਦੇ ਲੱਛਣ ਪਾਏ ਜਾਣ ਤਾਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ। 

Also Read: ਵਿਅਕਤੀ ਨੇ ਕਿਰਾਏ 'ਤੇ ਰੱਖੀ ਲੜਕੀ, FB ਯੂਜ਼ ਕਰਨ 'ਤੇ ਮਾਰਦੀ ਹੈ 'ਥੱਪੜ'

ਇਸ ਤੋਂ ਇਲਾਵਾ ਠੀਕ ਹੋਣ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ’ਚ ਕੁਝ ਲੱਛਣ ਬਣੇ ਹੋਏ ਹਨ ਅਤੇ ਉਨ੍ਹਾਂ ਨੂੰ ਸਵਾਦ ਅਤੇ ਸੁੰਘਣ ਦੀ ਸਮਰੱਥਾ ’ਚ ਕਮੀ ਦਾ ਅਨੁਭਵ ਹੋ ਰਿਹਾ ਹੈ। ਇਹ ਆਮਤੌਰ ’ਤੇ ਫਲੂ ਦੀ ਸ਼ੁਰੂਆਤ ਦੇ ਲਗਭਗ ਅੱਠਵੇਂ ਜਾਂ ਨੌਵੇਂ ਦਿਨ ਹੁੰਦਾ ਹੈ। ਡਾਕਟਰਾਂ ਮੁਤਾਬਕ, ਅਸੀਂ ਲੱਛਣਾਂ ’ਚ ਮਹੱਤਵਪੂਰਨ ਬਦਲਾਅ ਵੇਖ ਰਹੇ ਹਾਂ। ਪਹਿਲੀ ਅਤੇ ਦੂਜੀ ਲਹਿਰ ਦੇ ਉਲਟ ਜਦੋਂ ਕੋਵਿਡ ਰੋਗੀਆਂ ਨੂੰ ਸੁੱਕੀ ਖੰਘ ਦਾ ਅਨੁਭਵ ਹੋਇਆ, ਹੁਣ ਇਹੀ ਗਿੱਲੀ ਖੰਘ ਜਾਂ ਕੱਫ ਪੈਦਾ ਕਰਨ ਵਾਲੀ ਖੰਘ ਹੈ ਅਤੇ ਇਸ ਤੋਂ ਇਲਾਵਾ ਹਲਕੇ ਬੁਖਾਰ ਦੇ ਵੀ ਲੱਛਣ ਵੇਖੇ ਗਏ ਹਨ। 

In The Market