LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲਸ਼ਕਰ-ਏ-ਤਾਇਬਾ ਦੀ ਮੰਦਰ, ਗੁਰਦੁਆਰੇ ਤੇ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ, ਹਾਈ ਅਲਰਟ 'ਤੇ ਪੁਲਿਸ

12n6

ਚੰਡੀਗੜ੍ਹ: ਅੰਬਾਲਾ ਦੇ DRM (Divisional Railway Manager) ਨੂੰ ਲਸ਼ਕਰ-ਏ-ਤਾਇਬਾ ਨੇ ਧਮਕੀ ਭਰੀ ਇਕ ਚਿੱਠੀ ਲਿਖੀ ਹੈ। ਜਿਸ ਵਿਚ ਅੰਬਾਲਾ ਸਮੇਤ 8 ਰੇਲਵੇ ਸਟੇਸ਼ਨ ਉਡਾਉਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪੱਤਰ ਵਿਚ ਮੰਦਰਾਂ ਤੇ ਗੁਰਦੁਆਰਿਆਂ ਨੂੰ ਉਡਾਉਣ ਦੀ ਧਮਕੀ ਵੀ ਸ਼ਾਮਲ ਹੈ। ਇਹ ਪੱਤਰ ਲਸ਼ਕਰ-ਏ-ਤਾਇਬਾ ਦੁਆਰਾ ਲਿਖਿਆ ਗਿਆ ਹੈ ਜਾਂ ਫਿਰ ਕਿਸੇ ਦੀ ਕੋਈ ਸ਼ਰਾਰਤ ਹੈ ਇਸ ਗੱਲ ਦੀ ਪੁਸ਼ਟੀ ਹਾਲੇ ਨਹੀਂ ਹੋਈ ਹੈ।

Also Read: ਭਾਰਤ 'ਚ ਜਲਦ ਹੋਣ ਜਾ ਰਹੀ ਹੈ ਇਸ ਦਮਦਾਰ Bike ਦੀ ਵਾਪਸੀ!

ਇਸ ਪੱਤਰ ਵਿਚ ਅੰਬਾਲਾ ਕੈਂਟ, ਸ਼ਿਮਲਾ, ਚੰਡੀਗੜ੍ਹ, ਯਮੁਨਾਨਗਰ ਅਤੇ ਸਹਾਰਨਪੁਰ ਸਮੇਤ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਵਿਚ 26 ਨਵੰਬਰ ਤੋਂ 6 ਦਸੰਬਰ ਦਰਮਿਆਨ ਹੋਏ ਧਮਾਕੇ ਬਾਰੇ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਪੱਤਰ ਵਿਚ ਮੁੱਖ ਮੰਤਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਰਾਜਪਾਲ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਅੰਬਾਲਾ ਪੁਲਿਸ ਨੇ ਮੁਹੰਮਦ ਅਮੀਮ ਸ਼ੇਖ ਨਾਮਕ ਵਿਅਕਤੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਸਬੰਧੀ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ।

Also Read: ਸੁਖਬੀਰ ਬਾਦਲ ਨੇ ਘੇਰੀ ਚੰਨੀ ਸਰਕਾਰ, ਕਿਹਾ-'ਪੰਜਾਂ ਸਾਲਾਂ 'ਚ ਕੁਝ ਨਹੀਂ ਕੀਤਾ'

In The Market