LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ 'ਚ ਜਲਦ ਹੋਣ ਜਾ ਰਹੀ ਹੈ ਇਸ ਦਮਦਾਰ Bike ਦੀ ਵਾਪਸੀ!

12n5

ਨਵੀਂ ਦਿੱਲੀ: ਆਈਕਾਨਿਕ ਮੋਟਰਸਾਈਕਲ ਬ੍ਰਾਂਡ Yezdi ਹੁਣ ਜਾਵਾ ਮੋਟਰਸਾਈਕਲ ਦਾ ਹਿੱਸਾ ਨਹੀਂ ਹੈ। ਜਾਵਾ ਮੋਟਰਸਾਈਕਲ ਨੇ ਆਪਣੇ ਟਵਿਟਰ ਪੋਸਟ ’ਚ ਇਸ ਦੀ ਜਾਣਕਾਰੀ ਦਿੱਤੀ ਹੈ। ਪੋਸਟ ’ਚ ਜਾਵਾ ਨੇ ਲਿਖਿਆ ਕਿ Yezdi ਬ੍ਰਾਂਡ ਹੁਣ ਅਲੱਗ ਕੰਮ ਕਰੇਗਾ। ਜਾਵਾ ਤੋਂ ਬਾਅਦ ਕਲਾਸਿਕ ਲੀਜੈਂਡਸ Yezdi ਨੂੰ ਭਾਰਤੀ ਬਾਜ਼ਾਰ ’ਚ ਫਿਲ ਤੋਂ ਖੜ੍ਹਾ ਕਰਨ ’ਚ ਮਦਦ ਕਰੇਗਾ। 

Also Read: ਵਿਅਕਤੀ ਨੇ ਕਿਰਾਏ 'ਤੇ ਰੱਖੀ ਲੜਕੀ, FB ਯੂਜ਼ ਕਰਨ 'ਤੇ ਮਾਰਦੀ ਹੈ 'ਥੱਪੜ'

ਕਲਾਸਿਕ ਲੀਜੈਂਡਸ ਦੇ ਕੋ-ਫਾਊਂਡਰ ਅਨੁਪਮ ਥਰੇਜਾ ਨੇ ਹਾਲ ਹੀ ’ਚ ਟਵੀਟ ਕਰਕੇ ਕਿਹਾ ਸੀ ਕਿ ਅਸੀਂ ਦੂਜੇ ਭਰਾ ਨੂੰ ਵਾਪਸ ਬੁਲਾ ਲਿਆ ਹੈ। ਲਾਂਚ ਹੋਣ ਤੋਂ ਬਾਅਦ Yezdi ADV ਦਾ ਸਿੱਧਾ ਮੁਕਾਬਲਾ ਰਾਇਲ ਐਨਫੀਲਡ ਹਿਮਾਲਿਅਨ ਨਾਲ ਹੋਵੇਗਾ। ਖਾਸ ਗੱਲ ਹੈ ਕਿ Yezdi ਦਾ ਨਵਾਂ ਮੋਟਰਸਾਈਕਲ ਰਾਇਲ ਐਨਫੀਲਡ ਹਿਮਾਲਿਅਨ ਵਾਲੇ ਪ੍ਰਾਈਜ਼ ਸੈਗਮੈਂਟ ’ਚ ਹੀ ਆਏਗਾ। Yezdi ਦੇ ਨਵਾਂ ਮੋਟਰਸਾਈਕਲ ’ਚ ਜਾਵਾ ਪਿਰਾਕ ’ਚ ਆਉਣ ਵਾਲਾ 334cc ਦਾ ਇੰਜਣ ਹੀ ਦਿੱਤਾ ਜਾ ਸਕਦਾ ਹੈ। ਪਿਰਾਕ ਦਾ ਇਹ ਇੰਜਣ 30 ਐੱਚ.ਪੀ. ਦੀ ਪਾਵਰ ਅਤੇ 32 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। 

Also Read: ਸੁਖਬੀਰ ਬਾਦਲ ਨੇ ਘੇਰੀ ਚੰਨੀ ਸਰਕਾਰ, ਕਿਹਾ-'ਪੰਜਾਂ ਸਾਲਾਂ 'ਚ ਕੁਝ ਨਹੀਂ ਕੀਤਾ'

ਆਨੰਦ ਮਹਿੰਦਰਾ ਦੇ ਟਵੀਟ ਨੇ ਵਧਾਇਆ ਉਤਸ਼ਾਹ
ਕਲਾਸਿਕ ਲੀਜੈਂਡਸ ’ਚ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਨਿਵੇਸ਼ ਤੋਂ ਬਾਅਦ ਹੀ ਜਾਵਾ ਮੋਟਰਸਾਈਕਲ, ਬੀ.ਐੱਸ.ਏ. ਅਤੇ Yezdi ਦੀ ਵਾਪਸੀ ਦੀ ਚਰਚਾ ਹੋਣ ਲੱਗੀ ਸੀ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ’ਚ ਕਲਾਸਿਕ ਲੀਜੈਂਡਸ ਨੇ ਭਾਰਤ ’ਚ Yezdi Roadking ਦਾ ਟ੍ਰੇਡਮਾਰਕ ਵੀ ਫਾਇਲ ਕੀਤਾ ਸੀ। ਇਸ ਤੋਂ ਬਾਅਦ ਹੀ Yezdi ਮੋਟਰਸਾਈਕਲ ਦੇ ਭਾਰਤ ’ਚ ਵਾਪਸ ਆਉਣ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਸੀ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ Yezdi ਦੇ ਭਾਰਚ ’ਚ ਵਾਪਸ ਆਉਣ ਨੂੰ ਲੈ ਕੇ ਟਵੀਟ ਕੀਤਾ। ਮਹਿੰਦਰਾ ਦੇ ਇਸ ਟਵੀਟ ਤੋਂ ਬਾਅਦ ਲਗਭਗ ਤੈਅ ਹੈ ਕਿ Yezdi ਦੀ ਭਾਰਤ ’ਚ ਮੁੜ ਐਂਟਰੀ ਹੋਣ ਵਾਲੀ ਹੈ। 

Also Read: ED ਨੇ ਸੁਖਪਾਲ ਖਹਿਰਾ ਨੂੰ ਮੋਹਾਲੀ ਸਪੈਸ਼ਲ ਕੋਰਟ ਕੀਤਾ ਪੇਸ਼

ਅਗਲੇ ਸਾਲ ਆ ਸਕਦਾ ਹੈ Yezdi ਦੀ ਐਡਵੈਂਚਰ ਮੋਟਰਸਾਈਕਲ 
ਜਾਵਾ ਦੀ ਗੱਲ ਕਰੀਏ ਤਾਂ ਕੰਪਨੀ ਭਾਰਤ ’ਚ ਡੈਡੀਕੇਟਿਡ ਸੇਲਸ ਚੈਨਲਸ ਰਾਹੀਂ ਆਪਣੇ ਰੈਟਰੋ-ਥੀਮਸ ਮੋਟਰਸਾਈਕਲਾਂ ਨੂੰ ਲਾਂਚ ਕਰ ਚੁੱਕੀ ਹੈ। ਹੁਣ Yezdi ਵੀ ਆਪਣੇ ਪ੍ਰੋਡਕਟਸ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਅਜੇ ਪ੍ਰੋਡਕਟਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ Yezdi ਵੀ ਭਾਰਤ ’ਚ ਆਪਣੇ ਰੈਟਰੋ-ਥੀਮਸ ਮੋਟਰਸਾਈਕਲਾਂ ਨੂੰ ਲਾਂਚ ਕਰੇਗਾ। ਉਮੀਦ ਹੈ ਕਿ ਕੰਪਨੀ ਸਾਲ 2022 ’ਚ ਆਪਣੇ ਇਕ ਨਵੇਂ ਐਡਵੈਂਚਰ ਮੋਟਰਸਾਈਕਲ ਨੂੰ ਲਾਂਚ ਕਰੇਗੀ। 

In The Market