LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ED ਦੇ ਸ਼ਿਕੰਜੇ 'ਚ ਸੁਖਪਾਲ ਖਹਿਰਾ, ਕੀਤੀ 7 ਦਿਨ ਰਿਮਾਂਡ ਵਧਾਉਣ ਦੀ ਮੰਗ

18n8

ਚੰਡੀਗੜ੍ਹ : ਸੁਖਪਾਲ ਖਹਿਰਾ (Sukhpal Khaira) ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ। ਈਡੀ (ED) ਦੀ 7 ਦਿਨਾਂ ਦੀ ਰਿਮਾਂਡ ਤੋਂ ਬਾਅਦ ਅੱਜ ਸੁਖਪਾਲ ਖਹਿਰਾ ਦੀ ਸੀਬੀਆਈ (CBI) ਦੀ ਸਪੈਸ਼ਲ ਕੋਰਟ (Special Court) ਵਿਚ ਅੱਜ ਪੇਸ਼ੀ ਹੈ। ਇਸ ਦੌਰਾਨ ਈਡੀ ਨੇ ਮੁੜ ਸੁਖਪਾਲ ਖਹਿਰਾ ਦੀ 7 ਦਿਨਾਂ ਦੀ ਰਿਮਾਂਡ ਦੀ ਮੰਗ ਕੀਤੀ ਹੈ।

Also Read: ਕਰਤਾਰਪੁਰ ਲਾਂਘੇ 'ਤੇ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਬਾਦਲ, CM ਚੰਨੀ ਦੀ ਅਗਵਾਈ 'ਚ ਰਵਾਨਾ ਹੋਵੇਗੀ ਕੈਬਨਿਟ

ਖਹਿਰਾ ਵੱਲੋਂ ਦਾਖ਼ਲ ਕੀਤੀ ਗਈ ਪਟੀਸ਼ਨ ’ਚ ਉਨ੍ਹਾਂ ਦੀ ਗ੍ਰਿਫ਼ਤਾਰੀ (Arrest) ਨੂੰ ਗੈਰ-ਕਾਨੂੰਨੀ ਦੱਸਿਆ ਗਿਆ ਹੈ। ਖਹਿਰਾ ਨੂੰ ਈ. ਡੀ. ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਖਹਿਰਾ ਵੱਲੋਂ ਸਿਆਸੀ ਰੰਜਿਸ਼ ਦਾ ਨਤੀਜਾ ਦੱਸਦਿਆਂ ਹਾਈਕੋਰਟ ਦਾ ਦਰਵਾਜਾ ਖੜਕਾਇਆ ਗਿਆ ਹੈ। ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਸੀ ਕਿ ਚੰਡੀਗੜ੍ਹ ਪੁਲਸ ਵੱਲੋਂ ਉਨ੍ਹਾਂ ਦੇ ਪਿਤਾ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਅਣਮਿੱਥੇ ਸਮੇਂ ਲਈ ਭੁੱਖ-ਹੜਤਾਲ 'ਤੇ ਬੈਠ ਗਏ ਸਨ।

Also Read: ਡਾਂਸਰ ਸਪਨਾ ਚੌਧਰੀ ਵਿਰੁੱਧ Arrest ਵਾਰੰਟ ਜਾਰੀ, ਇਸ ਮਾਮਲੇ 'ਚ ਹੋਈ ਕਾਰਵਾਈ

ਦੱਸ ਦੇਈਏ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮਨੀ ਲਾਂਡਰਿੰਗ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਈ. ਡੀ. ਨੇ ਸੁਖਪਾਲ ਖਹਿਰਾ ਦੀ ਸੈਕਟਰ-5 ਸਥਿਤ ਕੋਠੀ 'ਚ ਛਾਪੇਮਾਰੀ ਕਰਕੇ ਸੁਖਪਾਲ ਖਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ।

Also Read: Driving license ਬਣਵਾਉਣਾ ਹੋਇਆ ਸੌਖਾਲਾ, ਨਹੀਂ ਕੱਟਣੇ ਪੈਣਗੇ RTO ਦੇ ਚੱਕਰ

In The Market