LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Driving license ਬਣਵਾਉਣਾ ਹੋਇਆ ਸੌਖਾਲਾ, ਨਹੀਂ ਕੱਟਣੇ ਪੈਣਗੇ RTO ਦੇ ਚੱਕਰ

71

ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ (Union Ministry of Road Transport and Highways) ਨੇ ਲਾਇਸੈਂਸ (License) ਲੈਣ ਦੀ ਪ੍ਰਕਿਰਿਆ ਨੂੰ ਬਹੁਤ ਅਸਾਨ ਬਣਾ ਦਿੱਤਾ ਹੈ। ਇਸ ਵਿਚ ਆਨਲਾਈਨ ਐਪਲੀਕੇਸ਼ਨ (Online application) ਸਮੇਤ ਕਈ ਸਹੂਲਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਮੰਤਰਾਲੇ ਨੇ ਹੁਣ ਲਾਇਸੈਂਸ ਲੈਣ ਲਈ ਦਿੱਤੇ ਗਏ ਡਰਾਈਵਿੰਗ ਟੈਸਟ (Driving test) ਦੇ ਸਬੰਧ ਵਿਚ ਤਬਦੀਲੀਆਂ ਕੀਤੀਆਂ ਹਨ। ਟ੍ਰਾਂਸਪੋਰਟ ਮੰਤਰਾਲਾ (Ministry of Transport) ਨੇ ਲਾਇਸੈਂਸ ਲੈਣ ਲਈ ਨਵੇਂ ਨਿਯਮ ਬਣਾਏ ਹਨ, ਜਿਸ ਤੋਂ ਬਾਅਦ ਹੁਣ ਰਜਿਸਟਰਡ ਡਰਾਈਵਿੰਗ ਸੈਂਟਰਾਂ ਤੋਂ ਸਫਲਤਾਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਡਰਾਈਵਿੰਗ ਲਾਇਸੈਂਸ (Driving license) ਲੈਣ ਲਈ ਦੁਬਾਰਾ ਡਰਾਈਵਿੰਗ ਟੈਸਟ ਨਹੀਂ ਦੇਣਾ ਪਏਗਾ।

Also Read: ਪੰਜਾਬ ਮੁੱਖ ਮੰਤਰੀ ਚੰਨੀ ਨੇ ਰੱਖਿਆ ਫਿਲਮ ਸਿਟੀ ਦਾ ਨੀਂਹ ਪੱਥਰ

ਨਹੀਂ ਲਾਉਣੇ ਪੈਣਗੇ ਆਰਟੀਓ ਦੇ ਚੱਕਰ
ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਡ੍ਰਾਇਵਿੰਗ ਟ੍ਰੇਨਿੰਗ ਸਕੂਲ ਜਿਸ ਵਿੱਚ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰੋਗੇ, ਉੱਥੋਂ ਪੂਰੀ ਤਰ੍ਹਾਂ ਪ੍ਰਮਾਣਿਤ ਹੋਣਾ ਪਏਗਾ। ਤੁਸੀਂ ਇਸ ਸੈਂਟਰ ਵਿਚ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਹੀ ਲਾਇਸੈਂਸ ਪ੍ਰਾਪਤ ਕਰੋਗੇ ਅਤੇ ਆਰਟੀਓ ਵਿਚ ਨਹੀਂ ਜਾਣਾ ਪਏਗਾ। ਡੀਐਲ ਦੇ ਇਹ ਨਵੇਂ ਨਿਯਮ 1 ਜੁਲਾਈ ਤੋਂ ਲਾਗੂ ਕਰ ਦਿੱਤੇ ਗਏ ਹਨ।

Also Read: ਨਜਾਇਜ਼ ਕਲੋਨੀਆਂ ਲਈ NOC ਨੂੰ ਲੈ ਕੇ ਨਵੀਂਆਂ ਹਦਾਇਤਾਂ ਜਾਰੀ, ਪੜ੍ਹੋ ਖਬਰ

ਇਹ ਹਨ ਕੇਂਦਰਾਂ ਲਈ ਨਿਯਮ
ਆਡਿਟ ਲਈ ਡਰਾਈਵਿੰਗ ਲਾਇਸੈਂਸ ਟੈਸਟ ਦੀ ਸਾਰੀ ਪ੍ਰਕਿਰਿਆ ਇਲੈਕਟ੍ਰੌਨਿਕ ਢੰਗ ਨਾਲ ਦਰਜ ਕੀਤੀ ਜਾਏਗੀ। ਖਾਸ ਗੱਲ ਇਹ ਹੈ ਕਿ ਸਿਰਫ ਉਨ੍ਹਾਂ ਸਿਖਲਾਈ ਕੇਂਦਰਾਂ ਨੂੰ ਹੀ ਡਰਾਈਵਿੰਗ ਟੈਸਟ ਲਈ ਮਾਨਤਾ ਦਿੱਤੀ ਜਾਵੇਗੀ ਜੋ ਦਿਸ਼ਾ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ।

Also Read: ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਪੰਜਾਬ ਭਾਜਪਾ ਦਾ ਜਥਾ ਕਰਤਾਰਪੁਰ ਸਾਹਿਬ ਲਈ ਰਵਾਨਾ

ਇਨ੍ਹਾਂ ਦਿਸ਼ਾ ਨਿਰਦੇਸ਼ਾਂ ਤਹਿਤ, ਡਰਾਈਵਿੰਗ ਸੈਂਟਰਾਂ ਵਿੱਚ ਟੈਸਟ ਸਪੇਸ, ਡ੍ਰਾਇਵਿੰਗ ਟਰੈਕ ਅਤੇ ਬਾਇਓਮੈਟ੍ਰਿਕਸ ਵਰਗੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਜੇ ਕੋਈ ਡਰਾਈਵਿੰਗ ਸੈਂਟਰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਏਗੀ। ਨਾਲ ਹੀ, ਜੇ ਕੋਈ ਉਮੀਦਵਾਰ ਅਜਿਹੇ ਕੇਂਦਰ ਤੋਂ ਟੈਸਟ ਪਾਸ ਕਰਦਾ ਹੈ, ਤਾਂ ਉਸਨੂੰ ਲਾਇਸੈਂਸ ਨਹੀਂ ਦਿੱਤਾ ਜਾਵੇਗਾ। ਇੰਝ ਹੁਣ ਡ੍ਰਾਈਵਿੰਗ ਲਾਇਸੈਂਸ ਲੈਣਾ ਹੁਣ ਪਹਿਲਾਂ ਦੇ ਮੁਕਾਬਲੇ ਸੁਖਾਲਾ ਕਰ ਦਿੱਤਾ ਗਿਆ ਹੈ।

In The Market