LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਖਜਿੰਦਰ ਸਕੂਲ ਦੇ ਮਾਲਕ ਤੇ ਭਤੀਜੇ ਨੂੰ ਨਿਆਇਕ ਹਿਰਾਸਤ 'ਚ ਭੇਜਿਆ, ਸਕੂਲ ਯੂਨੀਅਨ ਦੀ ਰਿਹਾਈ ਕੀਤੀ ਮੰਗ

6 april gurdaspur

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਸ਼ਹਿਰ (Gurdaspur city) ਵਿਚ 4 ਸਾਲ ਦੀ ਬੱਚੀ ਦੇ ਨਾਲ ਰੇਪ ਮਾਮਲੇ (Rape cases) ਵਿਚ ਮੁੱਖ ਮੁਲਜ਼ਮ ਅਜੇ ਵੀ ਪੁਲਿਸ ਹਿਰਾਸਤ (Police custody) ਤੋਂ ਬਾਹਰ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਨੇ ਸੁਖਜਿੰਦਰ ਇੰਸਟੀਚਿਊਟ (Police arrested Sukhjinder Institute) ਦੇ ਮਾਲਕ ਅਤੇ ਭਤੀਜੇ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਸੀ.ਬੀ.ਐੱਸ.ਈ. ਸਕੂਲਸ ਯੂਨੀਅਨ ਇੰਸਟੀਚਿਊਟ (CBSE Schools Union Institute) ਦੇ ਮਾਲਕ ਦੇ ਹੱਕ ਵਿਚ ਉਤਰ ਆਈ ਹੈ। ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਗੁਰਦਾਸਪੁਰ ਵਿਚ (In Gurdaspur) 4 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੀ ਦੇ ਪਰਿਵਾਰ ਵਾਲਿਆਂ ਦੇ ਨਾਲ ਭੀੜ ਸਕੂਲ ਦੇ ਬਾਹਰ ਇਕੱਠੀ ਹੋਈ ਅਤੇ ਸਕੂਲ ਮੈਨੇਜਮੈਂਟ (School management) ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ, ਜਦੋਂ ਕਿ ਬੱਚੀ ਦੇ ਨਾਲ ਰੇਪ ਕਿਸ ਨੇ ਕੀਤਾ, ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ। Also Read : ਗ੍ਰਿਫਤਾਰੀ ਡਰੋਂ ਛੱਡਿਆ ਮੁਲਕ, ਅਰਬਾਂ ਰੁਪਏ ਦੇ ਘੁਟਾਲੇ ਦਾ ਹੈ ਦੋਸ਼

ਸਕੂਲ ਮੈਨੇਜਮੈਂਟ ਦੇ ਖਿਲਾਫ ਮਾਲਾ ਦਰਜ ਹੋਣ ਤੋਂ ਬਾਅਦ ਸੁਖਜਿੰਦਰ ਸਕੂਲ ਦੇ ਮਾਲਕ ਸਵਿੰਦਰ ਸਿੰਘ ਗਿੱਲ ਅਤੇ ਭਤੀਜੇ ਜੈਦੀਪ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਹੁਣ ਕੋਰਟ ਨੇ ਦੋਵਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਉਥੇ ਹੀ ਯੂਨੀਅਨ ਨੇ ਦੋਹਾਂ ਨੂੰ ਰਿਹਾ ਕਰਨ ਦੀ ਮੰਗ ਚੁੱਕੀ ਹੈ। ਸੀ.ਬੀ.ਐੱਸ.ਈ. ਐਫੀਲੀਏਟਿਡ ਸਕੂਲਸ ਯੂਨੀਅਨ ਅਤੇ ਕਨਫੈਡਰੇਸ਼ਨ ਆਫ ਅਨਏਡਿਡ ਸਕੂਲਸ ਅਤੇ ਕਾਲਜ ਯੂਨੀਅਨ ਨੇ ਇਕਜੁੱਟ ਹੋ ਕੇ ਸਵਿੰਦਰ ਅਤੇ ਜੈਦੀਪ ਸਿੰਘ ਦੀ ਰਿਹਾਈ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਯੂਨੀਅਨ ਦੇ ਵਾਈਸ ਪ੍ਰੈਜ਼ੀਡੈਂਟ ਜੋਗਰਾਜ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਅਜੇ ਤੱਕ ਮੁਲਜ਼ਮ ਨੂੰ ਫੜਣ ਵਿਚ ਕਾਮਯਾਬ ਨਹੀਂ ਹੋਈ ਹੈ। ਪ੍ਰਦਰਸ਼ਨਕਾਰੀਆਂ ਦੇ ਦਬਾਅ ਵਿਚ ਆ ਕੇ ਪੁਲਿਸ ਨੇ ਸਕੂਲ ਮੈਨੇਜਮੈਂਟ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿਚ ਹੁਣ ਸੁਖਜਿੰਦਰ ਸਕੂਲ ਦੇ ਮਾਲਕ ਅਤੇ ਭਤੀਜੇ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ ਅਤੇ ਮੁੱਖ  ਮੁਲਜ਼ਮ ਨੂੰ ਛੇਤੀ ਗ੍ਰਿਫਤਾਰ ਕਰਨਾ ਚਾਹੀਦਾ ਹੈ।

In The Market