LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੈਂਸ ਦੀਆਂ ਵਧੀਆਂ ਮੁਸ਼ਕਿਲਾਂ, ਰੇਪ ਕੇਸ ਦਰਜ ਕਰਾਉਣ ਇਕ ਹੋਰ ਮਹਿਲਾ ਆਈ ਅੱਗੇ

bims

ਲੁਧਿਆਣਾ: ਲੋਕ ਇਨਸਾਫ਼ ਪਾਰਟੀ (lok insaaf party) ਦੇ ਪ੍ਰਧਾਨ ਸਿਮਰਜੀਤ ਬੈਂਸ (simarjit bains) ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਇਕ ਮਹਿਲਾ ਵੱਲੋਂ ਬਲਾਤਕਾਰ ਦਾ ਕਥਿਤ ਇਲਜ਼ਾਮ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਇਕ ਹੋਰ ਮਾਮਲਾ  ਹੋਰ ਖੜਾ ਹੋ ਗਿਆ ਹੈ। ਹੁਣ ਦੂਜੀ ਪੀੜਤ ਨੇ ਵੀ ਬਲਾਤਕਾਰ ਦੇ ਕਥਿਤ ਇਲਜ਼ਾਮ ਲਾਏ ਹਨ। ਦੂਜੀ ਪੀੜਤ ਮਹਿਲਾ ਨੇ (ludhiana) ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠ ਗਈ ਹੈ।

Read this- ਫੇਸਬੁੱਕ ਤੋਂ ਨਾਰਾਜ਼ ਹੋਏ ਜੋ ਬਾਈਡੇਨ, ਲਗਾਇਆ ਵੱਡਾ ਇਲਜ਼ਾਮ

ਪੀੜਤ ਮਹਿਲਾ ਦਾ ਕਹਿਣਾ ਹੈ ਕਿ ਜਦੋਂ ਤਕ ਉਸ ਨੂੰ ਇਨਸਾਫ਼ ਨਹੀਂ ਮਿਲੇਗਾ ਉਹ ਉਦੋਂ ਤਕ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਭੁੱਖ ਹੜਤਾਲ 'ਤੇ ਬੈਠੀ ਰਹੇਗੀ। ਏਨਾ ਹੀ ਨਹੀਂ ਉਸ ਨੇ ਇਹ ਵੀ ਕਿਹਾ ਕਿ ਲੋੜ ਪਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਵੇਗੀ ਤੇ ਕੋਰਟ ਜ਼ਰੀਏ ਸਮਿਰਜੀਤ ਬੈਂਸ 'ਤੇ ਪਰਚਾ ਦਰਜ ਕਰਵਾਏਗੀ।

ਲੋਕ ਇਨਸਾਫ਼ ਪਾਰਟੀ ਦੇ ਸਾਬਕਾ ਪੰਜਾਬ ਬੁਲਾਰੇ ਰਾਜਾ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਜਿਹਾ ਕੰਮ ਕਰਨਗੇ ਤਾਂ ਸਮਾਜ 'ਚ ਕਿਸ ਤਰ੍ਹਾਂ ਦਾ ਮੈਸੇਜ ਜਾਵੇਗਾ।

Read this- 10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ

In The Market