LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਫੇਸਬੁੱਕ ਤੋਂ ਨਾਰਾਜ਼ ਹੋਏ ਜੋ ਬਾਈਡੇਨ, ਲਗਾਇਆ ਵੱਡਾ ਇਲਜ਼ਾਮ

joe biden23

ਸਾਨ ਫਰਾਂਸਿਸਕੋ (ਇੰਟ.)- ਕੋਰੋਨਾ (Corona) ਨੂੰ ਲੈ ਕੇ ਇੰਟਰਨੈੱਟ ਮੀਡੀਆ (Internet Media) 'ਤੇ ਚੱਲ ਰਹੀ ਗਲਤ ਜਾਣਕਾਰੀਆਂ ਵਾਲੀ ਸਮੱਗਰੀ ਨਾਲ ਅਮਰੀਕੀ ਰਾਸ਼ਟਰਪਤੀ (US President) ਜੋ ਬਾਈਡੇਨ (Joe Biden) ਬੇਹੱਦ ਖਫਾ ਹਨ। ਉਨ੍ਹਾਂ ਨੇ ਦੋ ਟੁੱਕ ਕਿਹਾ ਕਿ ਫੇਸਬੁੱਕ (Facebook) ਵਰਗੇ ਇੰਟਰਨੈੱਟ ਮੀਡੀਆ ਪਲੇਫਾਰਮ ਗਲਤ ਜਾਣਕਾਰੀ ਫੈਲਾ ਕੇ ਲੋਕਾਂ ਨੂੰ ਮਾਰ ਰਹੇ ਹਨ। ਬਾਈਡੇਨ ਦਾ ਬਿਆਨ ਅਮਰੀਕਾ ਦੇ ਸਰਜਨ ਵਿਵੇਕ ਮੂਰਤੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਵੈਕਸੀਨ ਦੇ ਬਾਰੇ ਵਿਚ ਗੁੰਮਰਾਹਕੁੰਨ ਜਾਣਕਾਰੀ ਦੇ ਕੇ ਜਨਤਕ ਸਿਹਤ ਲਈ ਖਤਰੇ ਪੈਦਾ ਕਰ ਰਿਹਾ ਹੈ। ਯਾਦ ਰਹੇ ਕਿ ਵਿਸ਼ਵ ਸਿਹਤ ਸੰਗਠਨ ਦਾ ਵੀ ਮੰਨਣਾ ਹੈ ਕਿ ਮਹਾਮਾਰੀ ਵਿਚ ਗਲਤ ਜਾਣਕਾਰੀ ਇਕ ਤਰ੍ਹਾਂ ਨਾਲ ਇੰਫੋਡੇਮਿਕ ਹੈ।

How have Joe Biden's first six months been? Our panelists weigh in | Robert  Reich, Geoffrey Kabaservice, Bhaskar Sunkara, Theodore R Johnson, Kate  Aronoff and Valerie Rawlston Wilson | The Guardian

Read this- 10 ਸਾਲ ਦਾ ਦੁਬਈ ਗੋਲਡਨ ਵੀਜ਼ਾ ਹਾਸਲ ਕਰਨ ਵਾਲੀ ਤੀਜੀ ਭਾਰਤੀ ਬਣੀ ਸਾਨੀਆ ਮਿਰਜ਼ਾ

ਇਸੇ ਸਬੰਧ ਵਿਚ ਜਦੋਂ ਵਿਵੇਕ ਮੂਰਤੀ ਦੇ ਬਿਆਨ ਤੋਂ ਬਾਅਦ ਪੱਤਰਕਾਰਾਂ ਨੇ ਬਾਈਡੇਨ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੀ ਫੇਸਬੁੱਕ ਵਰਗੇ ਮੀਡੀਆ ਪਲੇਟਫਾਰਮ ਲਈ ਕੋਈ ਸੰਦੇਸ਼ ਹੈ। ਜਿਸ ਦੇ ਕਾਰਣ ਵੈਕਸੀਨ ਦੇ ਬਾਰੇ ਵਿਚ ਗੁੰਮਰਾਹਕੁੰਨ ਜਾਣਕਾਰੀ ਫੈਲ ਗਈ ਹੈ। ਉਨ੍ਹਾਂ ਨੇ ਸਿੱਧੇ ਕਿਹਾ ਕਿ ਉਹ ਲੋਕਾਂ ਨੂੰ ਮਾਰ ਰਹੇ ਹਨ। ਹੁਣ ਸਿਰਫ ਮਹਾਮਾਰੀ ਉਨ੍ਹਾਂ ਲੋਕਾਂ ਲਈ ਹੈ, ਜੋ ਵੈਕਸੀਨ ਨਹੀਂ ਲਗਵਾ ਰਹੇ ਹਨ। ਰਾਇਟਰ ਮੁਤਾਬਕ ਫੇਸਬੁੱਕ ਦੇ ਬੁਲਾਰੇ ਡੈਨੀ ਲੀਵਰ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਅਸੀਂ ਉਨ੍ਹਾਂ ਦੋਸ਼ਾਂ ਤੋਂ ਵਿਚਲਿਤ ਨਹੀਂ ਹੋਵਾਂਗੇ, ਜੋ ਤੱਥਾਂ ਦੇ ਆਧਾਰ 'ਤੇ ਨਹੀਂ ਹੈ। ਫੇਸਬੁੱਕ ਦੇ 200 ਕਰੋੜ ਯੂਜ਼ਰ ਨੇ ਕੋਰੋਨਾ ਅਤੇ ਵੈਕਸੀਨ ਦੇ ਸਬੰਧ ਵਿਚ ਅਧਿਕਾਰਤ ਜਾਣਕਾਰੀ ਨੂੰ ਦੇਖਿਆ ਹੈ। ਅਮਰੀਕਾ ਦੇ ਹੀ 33 ਲੱਖ ਲੋਕਾਂ ਨੇ ਫੇਸਬੁੱਕ ਦੇ ਫਾਈਂਡਰ ਟੂਲ ਤੋਂ ਵੈਕਸੀਨ ਸੈਂਟਰਾਂ ਦੀ ਭਾਲ ਕੀਤੀ ਹੈ। ਟਵਿੱਟਰ ਨੇ ਵੀ ਕਿਹਾ ਹੈ ਕਿ ਉਹ ਅਧਿਕਾਰਤ ਜਾਣਕਾਰੀ ਦੇਣ ਦਾ ਕੰਮ ਠੀਕ ਕਰ ਰਿਹਾ ਹੈ।

In The Market