LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੁਪਰੀਮ ਕੋਰਟ ਜਾਵੇਗਾ ਗੈਂਗਸਟਰ ਲਾਰੈਂਸ ਬਿਸ਼ਨੋਈ, ਵਕੀਲ ਨੇ ਮੁੜ ਲਾਏ ਪੰਜਾਬ ਪੁਲਿਸ 'ਤੇ ਇਲਜ਼ਾਮ

22june lawrence

ਚੰਡੀਗੜ੍ਹ- ਗੈਂਗਸਟਰ ਲਾਰੈਂਸ ਪੰਜਾਬ ਪੁਲਿਸ ਦੀ ਹਿਰਾਸਤ ਖਿਲਾਫ ਸੁਪਰੀਮ ਕੋਰਟ ਜਾਵੇਗਾ। ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ 'ਤੇ ਪੰਜਾਬ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸ ਲਈ ਪਹਿਲਾਂ ਸਵੇਰੇ 4 ਵਜੇ ਅਤੇ ਹੁਣ ਰਾਤ 10 ਵਜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

Also Read: ਦੁਨੀਆ 'ਚ ਜਾ ਸਕਦੀਆਂ ਹਨ ਲੱਖਾਂ ਨੌਕਰੀਆਂ! ਵਧ ਰਿਹੈ ਗਲੋਬਲ ਮੰਦੀ ਦਾ ਖਤਰਾ

ਸਾਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਅਸੀਂ ਇਸ ਦੇ ਖਿਲਾਫ ਸੁਪਰੀਮ ਕੋਰਟ 'ਚ ਰਿੱਟ ਪਟੀਸ਼ਨ ਦਾਇਰ ਕਰਾਂਗੇ। ਜਿਸ ਵਿੱਚ ਵੀਡੀਓ ਰਿਕਾਰਡਿੰਗ ਅਤੇ ਮੈਡੀਕਲ ਰਿਪੋਰਟ ਮੰਗੀ ਜਾਵੇਗੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਲਾਰੈਂਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ।

ਮੀਂਹ 'ਚ ਰਾਤ ਨੂੰ ਪੇਸ਼ੀ ਕਿਉਂ, ਕੀ ਲੁਕਾ ਰਹੀ ਪੁਲਿਸ?
ਪੰਜਾਬ ਪੁਲਿਸ ਨੇ ਬਿਨਾਂ ਕਿਸੇ ਕਾਰਨ ਲਾਰੈਂਸ ਨੂੰ ਬੀਤੀ ਰਾਤ 10 ਵਜੇ ਮੀਂਹ ਵਿਚ ਹੀ ਮੈਜਿਸਟਰੇਟ ਦੇ ਘਰ ਵਿਚ ਪੇਸ਼ ਕੀਤਾ। ਲਾਰੈਂਸ ਦਾ ਰਿਮਾਂਡ ਲਿਆ ਗਿਆ। ਆਖ਼ਰ ਪੰਜਾਬ ਪੁਲਿਸ ਨੂੰ ਇਸ ਦੀ ਕੀ ਲੋੜ ਸੀ? ਆਖ਼ਰ ਪੰਜਾਬ ਪੁਲਿਸ ਕੀ ਲੁਕਾਉਣਾ ਚਾਹੁੰਦੀ ਹੈ? ਇਸ ਤੋਂ ਸਪਸ਼ਟ ਹੈ ਕਿ ਸਾਡੇ ਮੁਵੱਕਿਲ ਨੂੰ ਥਰਡ ਡਿਗਰੀ ਟਾਰਚਰ ਕੀਤਾ ਜਾ ਰਿਹਾ ਹੈ। ਰਿਮਾਂਡ ਲੈਣ ਸਮੇਂ ਕੋਈ ਵਿਰੋਧ ਨਾ ਹੋਵੇ, ਇਸ ਲਈ ਪੰਜਾਬ ਪੁਲਿਸ ਨੇ ਅਜਿਹਾ ਕੀਤਾ। ਅੱਜ ਤੱਕ ਅਜਿਹਾ ਕਿਤੇ ਵੀ ਨਹੀਂ ਹੋਇਆ। ਲਾਰੈਂਸ ਨੂੰ ਦਿੱਲੀ ਦੀ ਖੁੱਲ੍ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਵਿਸ਼ਾਲ ਚੋਪੜਾ ਨੇ ਦੱਸਿਆ ਕਿ ਲਾਰੈਂਸ ਦਾ 7 ਦਿਨ ਦਾ ਰਿਮਾਂਡ ਖਤਮ ਹੋ ਰਿਹਾ ਹੈ। ਅਸੀਂ ਪੂਰੀ ਕਾਨੂੰਨੀ ਟੀਮ ਤਿਆਰ ਕੀਤੀ ਸੀ। ਜਦੋਂ ਲਾਰੈਂਸ ਨੂੰ ਅੱਜ 22 ਜੂਨ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਤਾਂ ਅਸੀਂ ਪੰਜਾਬ ਪੁਲਿਸ ਤੋਂ ਸਾਰੇ ਜਵਾਬ ਮੰਗਦੇ। ਉਸ ਦੀ ਮੈਡੀਕਲ ਰਿਪੋਰਟ ਵੀ ਮੰਗੀ ਜਾਂਦੀ। ਅਸੀਂ ਹਰ ਘੰਟੇ ਦੀ ਵੀਡੀਓ ਰਿਕਾਰਡਿੰਗ ਵੀ ਮੰਗਦੇ।

Also Read: ਵਿਦੇਸ਼ ਛੁੱਟੀਆਂ ਮਨਾਉਣ ਜਾਣ ਵਾਲੇ ਅਧਿਆਪਕਾਂ 'ਤੇ CM ਮਾਨ ਦੀ ਨਜ਼ਰ, ਨਵੇਂ ਹੁਕਮ ਜਾਰੀ

ਪਹਿਲਾਂ ਵੀ ਸਾਨੂੰ ਲਾਰੈਂਸ ਨੂੰ ਮਿਲਣ ਨਹੀਂ ਦਿੱਤਾ
ਐਡਵੋਕੇਟ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਸਵੇਰੇ 4 ਵਜੇ ਲਾਰੈਂਸ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਉਸ ਸਮੇਂ ਲਾਰੈਂਸ ਦਾ ਕੋਈ ਵਕੀਲ ਉੱਥੇ ਨਹੀਂ ਸੀ। ਅਦਾਲਤ ਤੋਂ ਲਾਰੈਂਸ ਦਾ 7 ਦਿਨ ਦਾ ਰਿਮਾਂਡ ਲਿਆ ਗਿਆ। ਇਸ ਤੋਂ ਬਾਅਦ ਵਕੀਲ ਨੂੰ ਲਾਰੈਂਸ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਜਿਵੇਂ ਕਿ ਵੀਡੀਓ ਕੈਮਰਿਆਂ ਵਿਚ ਪੁੱਛਗਿੱਛ ਅਤੇ ਥਰਡ ਡਿਗਰੀ ਟਾਰਚਰ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ।

In The Market