LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੱਜ ਹੋਵੇਗਾ ਜੈਪਾਲ ਭੁੱਲਰ ਦਾ ਅੰਤਿਮ ਸਸਕਾਰ, ਦੂਜੀ ਪੋਸਟਮਾਰਟਮ ਰਿਪੋਰਟ ਵੀ ਆਈ ਸਾਹਮਣੇ

bhulr 66

ਚੰਡੀਗੜ੍ਹ (ਇੰਟ.)- ਜੈਪਾਲ ਭੁੱਲਰ (Jaipal Bhullar) ਦੀ ਦੇਹ ਦੋਬਾਰਾ ਪੋਸਟਮਾਰਟਮ (Postmorterm) ਲਈ ਚੰਡੀਗਡ਼੍ਹ (Chandigarh) ਦੇ ਪੀ.ਜੀ.ਆਈ. (PGI) ਵਿਖੇ ਭੇਜੀ ਗਈ ਸੀ।  ਇਹ ਪੋਸਟਮਾਰਟਮ 5 ਡਾਕਟਰਾਂ ਦੀ ਟੀਮ ਵਲੋਂ ਕੀਤਾ ਗਿਆ ਹੈ। ਅੱਜ ਪੋਸਟਮਾਰਟਮ ਦੀ ਰਿਪੋਰਟ (Report) ਸਾਹਮਣੇ ਆ ਗਈ ਹੈ। ਪਰਿਵਾਰ ਅਨੁਸਾਰ ਬੁੱਧਵਾਰ ਨੂੰ ਦੁਪਹਿਰ 2 ਵਜੇ ਫਿਰੋਜ਼ਪੁਰ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। 

 ਇਹ ਹੈ ਦੂਜੀ ਪੋਸਟਮਾਰਟਮ ਰਿਪੋਰਟ

ਗੈਂਗਸਟਰ ਜੈਪਾਲ ਭੁੱਲਰ ਨਾਲ ਮੁਕਾਬਲੇ ਤੋਂ ਪਹਿਲਾਂ ਉਸ ’ਤੇ ਕਿਸੇ ਕਿਸਮ ਦਾ ਪੁਲਿਸ ਤਸ਼ੱਦਦ ਨਹੀਂ ਹੋਇਆ। ਉਸ ਦੀ ਮੌਤ ਗੋਲੀਆਂ ਲੱਗਣ ਕਰਕੇ ਹੋਈ ਹੈ। ਜੈਪਾਲ ਦੇ ਸਰੀਰ ਤੇ 22 ਸੱਟਾਂ ਦੇ ਨਿਸ਼ਾਨ ਹਨ ਪਰ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਇਹ ਨਿਸ਼ਾਨ ਪੁਲਿਸ ਤਸ਼ੱਦਦ ਦੇ ਨਹੀਂ ਹਨ।

ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਹੁਣ ਡਾਕਟਰਾਂ ਦੀ ਇਸ ਰਿਪੋਰਟ ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਜੈਪਾਲ ਦੇ ਸਰੀਰ ’ਤੇ 22 ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਤਾਂ ਫ਼ਿਰ ਇਹ ਨਿਸ਼ਾਨ ਕਿਥੋਂ ਆਏ? ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਪਰਿਵਾਰ ਨੇ ਸਿਸਟਮ 'ਤੇ ਫਿਰ ਸਵਾਲ ਚੁੱਕੇ ਹਨ। 

Read this- ਗਾਇਕ ਲਹਿੰਬਰ ਹੁਸੈਨਪੁਰੀ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, ਸਾਲੀ ਨੇ ਫਿਰ ਦਿੱਤੀ ਪਰਿਵਾਰ 'ਚ ਦਖ਼ਲ

ਪੋਸਟਮਾਰਟਮ ਦੀ ਰਿਪੋਰਟ  ਪੀ. ਜੀ. ਆਈ. ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖ਼ਲ ਕੀਤੀ ਗਈ। ਹਾਈਕੋਰਟ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਜੈਪਾਲ ਦੀ ਲਾਸ਼ ਲੈ ਕੇ ਉਸ ਦੇ ਪਰਿਵਾਰ ਵਾਲੇ ਅਤੇ ਵਕੀਲ ਪੀ. ਜੀ. ਆਈ. ਦੀ ਮੋਰਚਰੀ ਵਿਚ ਪੁੱਜੇ ਅਤੇ ਪੋਸਟਮਾਰਟਮ ਪ੍ਰਕਿਰਿਆ ਪੂਰੀ ਹੋਣ ਤੱਕ ਉੱਥੇ ਹੀ ਮੌਜੂਦ ਰਹੇ, ਜਿਨ੍ਹਾਂ ਨੂੰ ਸ਼ਾਮ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਸੌਂਪ ਦਿੱਤੀ ਗਈ ਹੈ। 

ਅੱਜ ਹੋਵੇਗਾ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ-ਮਾਰਟਮ

ਦੱਸ ਦਈਏ ਕਿ ਜਦੋਂ ਐਕਾਉਂਟਰ (Encounter) ਤੋਂ ਬਾਅਦ ਜੈਪਾਲ ਭੁੱਲਰ (Jaipal Bhullar) ਦੀ ਮ੍ਰਿਤਕ ਦੇਹ ਘਰ ਪਹੁੰਚੀ ਸੀ ਤਾਂ ਉਸ ਦੇ ਪਿਤਾ ਨੇ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ  (Funeral) ਮੌਕੇ ਸੱਟਾਂ ਦੇ ਨਿਸ਼ਾਨ ਵੇਖੇ ਸਨ, ਜਿਸ ਤੋਂ ਬਾਅਦ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਰੋਕ ਦਿੱਤਾ ਗਿਆ ਸੀ ਅਤੇ ਜੈਪਾਲ ਦੇ ਪਿਤਾ ਵਲੋਂ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਗਈ ਸੀ।

Read this- ਜੈਪਾਲ ਭੁੱਲਰ ਦਾ ਹੋਇਆ ਮੁੜ ਪੋਸਟਮਾਰਟਮ, ਰਿਪੋਰਟ 'ਚ ਲੁਕਿਆ ਸੱਚ

ਜੈਪਾਲ ਦੇ ਪਿਤਾ ਨੇ ਹਾਈਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ ਅਤੇ ਸ਼ੱਕ ਜਤਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਸੀ ਅਤੇ ਉਸ ਦੇ ਸਰੀਰ ’ਤੇ ਕਈ ਜਖ਼ਮਾਂ ਦੇ ਵੀ ਨਿਸ਼ਾਨ ਸਨ।

In The Market