LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

DGP ਪੰਜਾਬ ਦੀਆਂ ਹਦਾਇਤਾਂ 'ਤੇ ਨਸ਼ਿਆਂ ਖਿਲਾਫ ਸੂਬੇ ਦੇ ਕਈ ਜ਼ਿਲਿਆਂ 'ਚ ਚਲਾਇਆ ਗਿਆ ਸਰਚ ਅਭਿਆਨ

9 july dgp

ਚੰਡੀਗੜ੍ਹ- ਪੰਜਾਬ ਦੇ ਨਵੇਂ ਆਏ ਡੀ.ਜੀ.ਪੀ. ਗੌਰਵ ਯਾਦਵ ਵਲੋਂ ਪੂਰੇ ਪੰਜਾਬ 'ਚ ਗੈਂਗਸਟਰ ਤੇ ਨਸ਼ੇ ਨੂੰ ਖ਼ਤਮ ਕਰਨ ਦੀਆਂ ਸਖ਼ਤ ਹਦਾਇਤਾਂ ਉੱਪਰ ਪੁਲਿਸ ਹਰਕਤ ਵਿਚ ਆ ਗਈ ਹੈ, ਜਿਸ ਤਹਿਤ ਅੱਜ ਪੰਜਾਬ ਭਰ ਦੇ ਕਈ ਜ਼ਿਲਿਆਂ ਵਿਚ ਪੁਲਿਸ ਨੇ ਨਸ਼ਿਆਂ ਖਿਲਾਫ ਸਖਤ ਦਬਿਸ਼ ਕੀਤੀ। 

Also Read: ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਤੇ ਬਿਸ਼ਨੋਈ ਦਾ ਨੇੜਲਾ ਸਾਥੀ ਸੰਦੀਪ ਸਿੰਘ ਕਾਹਲੋਂ ਗ੍ਰਿਫ਼ਤਾਰ

ਅੰਮ੍ਰਿਤਸਰ 'ਚ ਦਬਿਸ਼
ਇਸ ਦੌਰਾਨ ਪੁਲਿਸ ਥਾਣਾ ਲੋਪੋਕੇ ਦੇ ਸਭ ਤੋਂ ਵੱਡੇ ਕਸਬੇ ਚੋਗਾਵਾਂ ਅਤੇ ਇਸ ਦਿਨ ਆਉਂਦੇ ਦਰਜਨਾਂ ਪਿੰਡਾਂ 'ਚ ਸਰਚ ਅਭਿਆਨ ਅਪਰੇਸ਼ਨ ਚਲਾਇਆ ਗਿਆ। ਜਿਸ ਵਿਚ ਏ.ਡੀ.ਜੀ.ਪੀ. ਐੱਮ.ਐੱਫ. ਫਾਰੂਕੀ, ਐੱਸ.ਐੱਸ.ਪੀ. ਅੰਮ੍ਰਿਤਸਰ, ਐੱਸ.ਪੀ ਹੈੱਡਕੁਆਟਰ ਜੀ.ਐੱਸ ਚੀਮਾ, ਐੱਸ.ਪੀ. ਡੀ ਮੈਡਮ ਅਮਨਦੀਪ ਕੌਰ, ਐੱਸ.ਐੱਚ.ਓ. ਲੋਪੋਕੇ ਨਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਇਸ 'ਚ ਹਿੱਸਾ ਲਿਆ ਅਤੇ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਦੀ ਸ਼ੁਰੂਆਤ ਕੀਤੀ।

ਫਿਰੋਜ਼ਪੁਰ 'ਚ ਤਲਾਸ਼ੀ ਅਭਿਆਨ
ਪੰਜਾਬ 'ਚ ਨਸ਼ਿਆਂ ਤੇ ਗੈਂਗਸਟਰਾਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਵਲੋਂ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਭੱਟੀਆਂ ਵਾਲੀ ਅਤੇ ਆਸ ਪਾਸ ਦੇ ਇਲਾਕਿਆਂ 'ਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਐੱਸ.ਪੀ. (ਸਥਾਨਕ) ਬਲਬੀਰ ਸਿੰਘ ਦੀ ਅਗਵਾਈ 'ਚ ਚੱਲ ਰਹੇ ਤਲਾਸ਼ੀ ਅਭਿਆਨ ਦੌਰਾਨ ਥਾਣਾ ਸਿਟੀ ਮੁਖੀ ਇੰਸਪੈਕਟਰ ਮੋਹਿਤ ਧਵਨ ਤੇ ਟੀਮ ਵਲੋਂ ਭਾਰੀ ਮੀਂਹ ਦਰਮਿਆਨ ਇਲਾਕੇ ਦੇ ਚੱਪੇ-ਚੱਪੇ ਦੀ ਛਾਣਬੀਣ ਕੀਤੀ ਜਾ ਰਹੀ ਹੈ।

Also Read: ਇਨ੍ਹਾਂ 4 ਬੈਂਕਾਂ 'ਤੇ RBI ਨੇ ਲਾਈਆਂ ਪਾਬੰਦੀਆਂ, ਪੈਸੇ ਕਢਵਾਉਣ ਦੀ ਰੱਖੀ ਲਿਮਟ

ਜਲੰਧਰ 'ਚ ਸਰਚ
ਸੂਬੇ ਦੇ ਨਵ-ਨਿਯੁਕਤ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਨਸ਼ਾ ਸਮੱਗਲਰਾਂ, ਗੈਂਗਸਟਰਾਂ ਅਤੇ ਮੁਲਜ਼ਮਾਂ ਦੀ ਨਕੇਲ ਕੱਸਣ ਲਈ 26 ਆਈ. ਪੀ. ਐੱਸ. ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪੈਸ਼ਲ ਮੁਹਿੰਮ ਚਲਾਉਣ ਲਈ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਹਿਤ ਅੱਜ ਪੂਰੇ ਸੂਬੇ ਵਿਚ ਨਸ਼ਿਆਂ ਦੇ ਖ਼ਾਤਮੇ ਲਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ। ਅੱਜ ਜਲੰਧਰ ਵਿਚ ਵੀ ਭੋਗਪੁਰ ਸਮੇਤ 120 ਫੁੱਟੀ ਰੋਡ ਉਤੇ ਪੁਲਿਸ ਵੱਲੋਂ ਸਰਚ ਮੁਹਿੰਮ ਚਲਾਈ ਗਈ। 

In The Market