LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਚੋਣਾਂ: ਕਿਸਾਨ ਜਥੇਬੰਦੀਆਂ 'ਚ ਫੁੱਟ, AAP ਨਾਲ ਗਠਜੋੜ 'ਤੇ ਵੰਡੀ ਨੇਤਾਵਾਂ ਦੀ ਰਾਇ

3j raje

ਚੰਡੀਗੜ੍ਹ- ਕਿਸਾਨ ਅੰਦੋਲਨ ਦੇ ਬਾਅਦ ਪਾਰਟੀ ਬਣਾਉਣ ਦਾ ਐਲਾਨ ਕਰਨ ਵਾਲਾ ਸੰਯੁਕਤ ਸਮਾਜ ਮੋਰਚਾ (SSM) ਮੁਸ਼ਕਲ ਵਿਚ ਫਸਦਾ ਦਿਖਾਈ ਦੇ ਰਿਹਾ ਹੈ। ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸੰਯੁਕਤ ਸਮਾਜ ਮੋਰਚਾ ਵਿਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰਨ ਉੱਤੇ ਫੁੱਟ ਪੈਂਦੀ ਦਿਖਾਈ ਦੇ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦਾ ਇਕ ਵੱਡਾ ਧੜਾ ਇਕੱਲੇ ਹੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਉੱਤੇ ਚੋਣ ਲੜਨ ਦੇ ਹੱਕ ਵਿਚ ਹੈ ਤੇ ਉਹ ਆਮ ਆਦਮੀ ਪਾਰਟੀ (AAP) ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਗਠਜੋੜ ਨਹੀਂ ਚਾਹੁੰਦਾ ਹੈ।

Also Read: ਪੰਜਾਬ 2022: 'AAP' ਵਲੋਂ ਉਮੀਦਵਾਰਾਂ ਦੀ 7ਵੀਂ ਸੂਚੀ ਜਾਰੀ

ਸੰਯੁਕਤ ਸਮਾਜ ਮੋਰਚਾ ਦੇ ਮੁਖੀਆ ਬਲਬੀਰ ਸਿੰਘ ਰਾਜੇਵਾਲ ਨੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੇ ਸੰਕੇਤ ਦਿੱਤੇ ਸਨ। 'ਦ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ ਬਲਬੀਰ ਸਿੰਘ ਰਾਜੇਵਾਲ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵਿਚਾਲੇ ਦਿੱਲੀ ਵਿਚ ਗਠਜੋੜ ਨੂੰ ਲੈ ਕੇ ਗੱਲ ਵੀ ਹੋਈ ਹੈ। ਇਸ ਤੋਂ ਪਹਿਲਾਂ ਬਲਬੀਰ ਰਾਜੇਵਾਲ ਨੇ ਕਿਹਾ ਕਿ ਗਠਜੋੜ ਹੋਣ ਦੀ ਹਾਲਤ ਵਿਚ ਆਮ ਆਦਮੀ ਪਾਰਟੀ ਆਪਣਏ ਐਲਾਨ ਉਮੀਦਵਾਰਾਂ ਦੇ ਨਾਂ ਵਾਪਸ ਲੈ ਸਕਦੀ ਹੈ।

Also Read: 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਮਿਸ਼ਨ ਸ਼ੁਰੂ, 10 ਲੱਖ ਨੇ ਕਰਾਇਆ ਰਜਿਸਟ੍ਰੇਸ਼ਨ

ਪਹਿਲਾਂ ਹੀ ਪੈ ਚੁੱਕੀ ਹੈ ਫੁੱਟ
ਸੰਯੁਕਤ ਸਮਾਜ ਮੋਰਚਾ ਦੇ ਕਈ ਨੇਤਾ ਇਕੱਲੇ ਚੋਣਾਂ ਲੜਨ ਦੇ ਹੱਕ ਵਿਚ ਹਨ। ਇਸ ਲਈ ਜਦੋਂ ਸੰਯੁਕਤ ਸਮਾਜ ਮੋਰਚਾ ਦਾ ਗਠਨ ਹੋਇਆ ਸੀ ਉਦੋਂ ਸਾਰੀਆਂ 117 ਸੀਟਾਂ ਉੱਤੇ ਉਮੀਦਵਾਰ ਉਤਾਰਣ ਦਾ ਦਾਅਵਾ ਕੀਤਾ ਗਿਆ ਸੀ। ਉੱਥੇ ਹੀ ਆਮ ਆਦਮੀ ਪਾਰਟੀ ਵਲੋਂ ਹੁਣ ਤੱਕ 101 ਸੀਟਾਂ ਉੱਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਹਾਲਤ ਵਿਚ ਸੰਯੁਕਤ ਸਮਾਜ ਮੋਰਚਾ ਨੂੰ ਤਕਰੀਬਨ 15 ਸੀਟਾਂ ਹੀ ਮਿਲ ਸਕਦੀਆਂ ਹਨ।

Also Read: ਹਰਭਜਨ ਸਿੰਘ ਦੇ ਵੱਡੇ ਖੁਲਾਸੇ, ਕਿਹਾ-'ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ'

ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਤੋਂ ਹੀ ਕਿਸਾਨ ਨੇਤਾਵਾਂ ਦੀ ਰਾਇ ਵੰਡੀ ਹੋਈ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ 32 ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਸਨ। ਪਰ 10 ਯੂਨੀਅਨਾਂ ਨੇ ਪਹਿਲਾਂ ਹੀ ਪਾਰਟੀ ਤੋਂ ਦੂਰੀ ਬਣਾ ਲਈ ਸੀ। ਇਸ ਤੋਂ ਬਾਅਦ BKU ਕਾਦੀਆਂ ਨੇ ਵੀ ਕਿਹਾ ਕਿ ਉਹ ਚੋਣਾਂ ਵਿਚ ਹਿੱਸਾ ਨਹੀਂ ਲਵੇਗੀ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਗਠਜੋੜ ਹੋਣ ਦੀ ਹਾਲਤ ਵਿਚ ਕੁਝ ਹੋਰ ਕਿਸਾਨ ਸੰਗਠਨ ਸੰਯੁਕਤ ਸਮਾਜ ਮੋਰਚਾ ਤੋਂ ਵੱਖ ਹੋ ਸਕਦੇ ਹਨ।

In The Market