LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਕਾਂਗਰਸ ਦੇ CM ਚਿਹਰੇ ਦਾ ਐਲਾਨ ਅੱਜ, ਰਾਹੁਲ ਗਾਂਧੀ ਕਰਨਗੇ ਐਲਾਨ

5feb cm candidate

ਲੁਧਿਆਣਾ : ਪੰਜਾਬ ਵਿਚ ਕਾਂਗਰਸ (Congress in Punjab) ਦੇ ਸੀ.ਐੱਮ. ਚਿਹਰੇ (CM Faces) ਦਾ ਐਲਾਨ ਅੱਜ ਲੁਧਿਆਣਾ ਵਿਚ ਹੋਵੇਗਾ। ਇਸ ਦੇ ਲਈ ਰਾਹੁਲ ਗਾਂਧੀ ਦਾਖਾ (Rahul Gandhi Dakha) ਵਿਚ 2 ਵਜੇ ਵਰਚੁਅਲ ਰੈਲੀ (Virtual Rally) ਰਾਹੀਂ ਨਾਂ ਦਾ ਐਲਾਨ ਕਰਨਗੇ। ਉਹ 2 ਵਜੇ ਲੁਧਿਆਣਾ ਦੇ ਦਾਖਾ ਵਿਚ ਵਰਚੁਅਲ ਰੈਲੀ (Virtual Rally) ਵਿਚ ਪਹੁੰਚਣਗੇ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ (117 Assembly seats) 'ਤੇ ਇਸ ਦਾ ਲਾਈਵ ਟੈਲੀਕਾਸਟ (Live telecast) ਹੋਵੇਗਾ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੂੰ ਹੀ ਸੀ.ਐੱਮ.  (CM) ਬਣਾਇਆ ਜਾ ਸਕਦਾ ਹੈ ਤਾਂ ਜੋ ਪੰਜਾਬ ਵਿਚ 32 ਫੀਸਦੀ ਦਲਿਤ ਵੋਟ ਬੈਂਕ ਵਿਚ ਕਾਂਗਰਸ ਦਾ ਦਬਦਬਾ ਬਣਾਇਆ ਜਾ ਸਕੇ। Also Read : ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ 2 ਦਿਨ ਦਾ ਰਾਸ਼ਟਰੀ ਸੋਗ, ਅੱਜ ਸ਼ਾਮ ਹੋਵੇਗਾ ਅੰਤਿਮ ਸੰਸਕਾਰ

ਇਸ ਤੋਂ ਪਹਿਲਾਂ ਕਾਦੀਆਂ ਤੋਂ ਚੋਣ ਲੜ ਰਹੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਸੀ.ਐੱਮ. ਚਿਹਰੇ ਦੇ ਪੱਖ ਵਿਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੀ.ਐੱਮ. ਚਿਹਰੇ ਦਾ ਐਲਾਨ ਨਾਲ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਮੌਜੂਦਾ ਸਥਿਤੀ ਵਿਚ ਹੀ ਕਾਂਗਰਸ ਨੂੰ ਚੋਣ ਲੜਣੀ ਚਾਹੀਦੀ ਹੈ।

In The Market