LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ AIG ਦੇ ਘਰ ਵਿਜੀਲੈਂਸ ਦੀ ਰੇਡ, ਆਮਦਨ ਤੋਂ ਵਧੇਰੇ ਜਾਇਦਾਦ ਦੀ ਹੋ ਰਹੀ ਜਾਂਚ

25 aug aig

ਮੋਹਾਲੀ- ਪੰਜਾਬ ਪੁਲਿਸ ਦੇ AIG ਆਸ਼ੀਸ਼ ਕਪੂਰ ਦੇ ਘਰ ਵਿਜੀਲੈਂਸ ਵਿਭਾਗ ਨੇ ਛਾਪੇਮਾਰੀ ਕੀਤੀ। ਅੱਜ ਸਵੇਰੇ ਤੜਕੇ 5 ਵਜੇ ਇਕ ਟੀਮ ਉਨ੍ਹਾਂ ਦੀ ਰਿਹਾਇਸ਼ ਮੋਹਾਲੀ ਵਿਚ ਸੈਕਟਰ 88 ਵਿਖੇ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਉਨ੍ਹਾਂ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਉਥੇ ਹੀ ਵਿਜੀਲੈਂਸ ਦੀ ਰੇਡ ਉੱਤੇ ਆਸ਼ੀਸ਼ ਕਪੂਰ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਵਿਜੀਲੈਂਸ ਰੇਡ ਕਰਕੇ ਜਾ ਚੁੱਕੀ ਹੈ। ਉਹ ਕਿਸੇ ਵੀ ਪੁੱਛਗਿੱਛ ਲਈ ਤਿਆਰ ਹਨ।

Also Read: ਬੰਬੀਹਾ ਗੈਂਗ ਦੇ ਨਿਸ਼ਾਨੇ 'ਤੇ ਲਾਰੇਂਸ, ਜੱਗੂ ਤੇ ਮਨਕੀਰਤ, ਕਿਹਾ- 'ਉਦੋਂ ਤੱਕ ਨਹੀਂ ਮਿਲੇਗਾ ਰੂਹ ਨੂੰ ਸਕੂਨ'

ਵਿਜੀਲੈਂਸ ਦੀ ਟੀਮ ਨੇ ਆਸ਼ੀਸ਼ ਕਪੂਰ ਦੇ ਘਰ ਦਾ ਵੀ ਮੁਆਇਨਾ ਕੀਤਾ ਤੇ ਇਸ ਦੀ ਵੀਡੀਓਗ੍ਰਾਫੀ ਕੀਤੀ। ਸੂਤਰਾਂ ਮੁਤਾਬਕ ਇਸ ਘਰ ਦੇ ਨਿਰਮਾਣ ਦੇ ਖਰਚ ਆਦਿ ਦੀ ਜਾਣਕਾਰੀ ਵੀ ਹਾਸਲ ਕੀਤੀ ਜਾ ਰਹੀ ਹੈ। ਉਥੇ ਹੀ ਆਸ਼ੀਸ਼ ਕਪੂਰ ਦਾ ਕਹਿਣਾ ਹੈ ਕਿ ਇਹ ਘਰ ਉਨ੍ਹਾਂ ਨੇ ਆਪਣੇ ਪੀਐੱਫ ਆਦਿ ਕਮਾਈ ਦੇ ਜਾਇਜ਼ ਸਾਧਨਾਂ ਨਾਲ ਬਣਾਇਆ ਹੈ।

Also Read: ਏਅਰਪੋਰਟ 'ਤੇ ਇਰਫਾਨ ਪਠਾਨ ਨਾਲ ਬੁਰਾ ਵਤੀਰਾ, ਪਤਨੀ ਤੇ ਬੱਚਿਆਂ ਨਾਲ ਡੇਢ ਘੰਟੇ ਤੱਕ ਖੜ੍ਹਾ ਰੱਖਿਆ

ਦੱਸ ਦਈਏ ਕਿ ਕਾਫੀ ਦੇਰ ਤੱਕ ਵਿਜੀਲੈਂਸ ਅਫਸਰ ਆਸ਼ੀਸ਼ ਦੇ ਘਰ ਜਾਂਚ ਕਰਦੇ ਰਹੇ। ਆਸ਼ੀਸ਼ ਕਪੂਰ ਨੇ ਦੱਸਿਆ ਕਿ ਜਾਣਬੁੱਝ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਸ਼ੀਸ਼ ਕਪੂਰ ਮੌਜੂਦਾ ਸਮੇਂ ਵਿਚ ਕਮਾਂਡੈਂਟ 4th ਸ਼ਾਹਪੁਰਕੰਡੀ (PIK) ਵਿਚ ਤਾਇਨਾਤ ਹਨ।

In The Market