ਚੰਡੀਗੜ੍ਹ : ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ ਗੁਜਰਾਤ ATS ਨਾਲ ਮਿਲ ਕੇ 75 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਗੁਜਰਾਤ ATS ਨੂੰ ਇਨਪੁਟ ਦਿੱਤੀ ਸੀ। ਮੁਦਰਾ ਪੋਰਟ ਤੋਂ 75 ਕਿੱਲੋ ਡਰੱਗਸ ਬਰਾਮਦ ਕੀਤੀ ਗਈ। ਇਹ ਨਸ਼ਾ ਪੰਜਾਬ ਨੂੰ ਭੇਜਿਆ ਜਾ ਰਿਹਾ ਸੀ।
Also Read: ਐਲੋਨ ਮਸਕ ਨੇ ਕੀਤਾ ਡੀਲ ਕੈਂਸਲ ਕਰਨ ਦਾ ਐਲਾਨ, ਟਵਿੱਟਰ ਦੇ ਡਿੱਗੇ ਸ਼ੇਅਰ
Recovery of 75 Kg #Heroin in a joint operation #PunjabFightsDrugs pic.twitter.com/zbBDaoRdQq
— DGP Punjab Police (@DGPPunjabPolice) July 12, 2022
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸ਼ਿਆ ਖਿਲਾਫ ਮੁਹਿੰਮ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਮੁੰਦਰਾ ਬੰਦਰਗਾਹ 'ਤੇ ਬਿਨਾਂ ਸਿਲਾਈ ਕੀਤੇ ਕੱਪੜਿਆਂ ਦੇ ਕੰਟੇਨਰ ਵਿੱਚ ਹੈਰੋਇਨ ਛੁਪਾਏ ਜਾਣ ਬਾਰੇ ਇੱਕ ਇਨਪੁਟ ਪੰਜਾਬ ਪੁਲਿਸ ਦੁਆਰਾ ਗੁਜਰਾਤ ਏਟੀਐਸ ਨਾਲ ਸਾਂਝਾ ਕੀਤਾ ਗਿਆ ਸੀ, ਜਿਸ ਕਾਰਨ ਇੱਕ ਸਾਂਝੇ ਆਪ੍ਰੇਸ਼ਨ ਵਿੱਚ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਪੰਜਾਬ-ਅਧਾਰਤ ਆਯਾਤਕ ਦੁਆਰਾ ਖੇਪ ਬੁੱਕ ਕੀਤੀ ਗਈ। ਅਗਲੇਰੀ ਜਾਂਚ ਜਾਰੀ ਹੈ।
Also Read: ਪੰਜਾਬ 'ਚ ਕਿਸੇ ਵੀ ਹਾਲ ਨਹੀਂ ਵਿਕਣ ਦਿਆਂਗੇ ਨਕਲੀ ਦਵਾਈਆਂ ਤੇ ਖਾਦਾਂ: ਕੁਲਦੀਪ ਸਿੰਘ ਧਾਲੀਵਾਲ
ਦੂਜੇ ਪਾਸੇ ਮੁਹਾਲੀ 'ਚ ਹਥਿਆਰਾਂ ਸਣੇ 2 ਗੈਂਗਸਟਰ ਕਾਬੂ ਹੋਏ ਹਨ। ਜ਼ੀਰਕਪੁਰ ਦੀਆਂ ਛੱਤ ਵਾਲੀਆਂ ਲਾਈਟਾਂ ਤੋਂ ਕਾਬੂ ਕੀਤਾ ਗਿਆ ਹੈ। ਹਥਿਆਰ ਨਾਲ ਹੈਰੋਇਨ ਵੀ ਬਰਾਮਦ ਹੋਈ ਹੈ। ਗੈਂਗਸਟਰ ਦਿੱਲੀ ਨੰਬਰ ਦੀ ਗੱਡੀ 'ਚ ਸਵਾਰ ਸਨ। ਗੈਂਗਸਟਰ ਜ਼ੀਰਕਪੁਰ 'ਚ ਨਸ਼ਾ ਸਪਲਾਈ ਕਰਨ ਆਏ ਸਨ। ਬਰਨਾਲਾ ਦੇ ਰਹਿਣ ਵਾਲੇ ਨੇ ਗੈਂਗਸਟਰ ਲਵਲੀ ਤੇ ਨਿੱਕਾ। ਪੁਲਿਸ ਗੈਂਗਸਟਰਾਂ ਤੋਂ ਪੁੱਛਗਿੱਛ ਕਰ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka rashifal: आज के दिन धनु वालों को कारोबार में होगी उपलब्धियां हासिल, जानें अन्य राशियों का हाल
PM Modi in Kuwait : कुवैत पहुंचे पीएम मोदी, गर्मजोशी के साथ हुआ स्वागत
Spicy mango pickle : घर पर बनाएं मसालेदार आम का अचार, जानें बनाने की रेसिपी