LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਸ਼ੁਰੂ ਹੋਣ ਵਾਲੀ ਹੈ 'ਹੱਡ ਚੀਰਵੀਂ ਠੰਡ', ਕਈ ਥਾਈਂ ਮੀਂਹ ਦੀ ਸੰਭਾਵਨਾ

30n6

ਚੰਡੀਗੜ੍ਹ: ਉੱਤਰ ਭਾਰਤ (North India) ਵਿੱਚ ਠੰਢ (Cold) ਨੇ ਆਪਣਾਂ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਤੇ ਰਾਤ ਦੇ ਤਾਪਮਾਨ (Temperature) ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਹਫ਼ਤੇ ਦੌਰਾਨ ਪਾਰਾ 7-8 ਡਿਗਰੀ ਹੇਠਾਂ ਡਿੱਗਿਆ ਹੈ, ਜਿਸ ਕਾਰਨ ਠੰਢ ਵਧ ਰਹੀ ਹੈ।

Also Read: 1-1 ਲੀਟਰ ਪੈਟਰੋਲ-ਡੀਜ਼ਲ ਪਿੱਛੇ ਕਿੰਨੀ ਕਮਾਈ ਕਰਦੀ ਹੈ ਸਰਕਾਰ, ਸੰਸਦ 'ਚ ਦਿੱਤਾ ਜਵਾਬ

ਮੌਸਮ ਵਿਭਾਗ (Meteorological Department) ਦੇ ਮੁਤਾਬਕ ਮੌਸਮ ਵਿੱਚ ਤਬਦੀਲੀ ਪੱਛਮੀ ਗੜਬੜੀ ਦੇ ਕਾਰਨ ਹੈ। ਚੱਕਰਵਾਤੀ ਤੂਫ਼ਾਨ (Cyclonic storm) ਦਾ ਦਬਾਅ ਸਮੁੰਦਰੀ ਤਲ ਦੀ ਉਚਾਈ ਤੋਂ 5.8 ਕਿਲੋਮੀਟਰ ਦੀ ਉਚਾਈ 'ਤੇ ਬਣ ਰਿਹਾ ਹੈ। ਇਸੇ ਕਾਰਨ ਪੰਜਾਬ (Punjab) ‘ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਗੁਆਂਢੀ ਸੂਬੇ ਵਿੱਚ ਵੀ ਹਲਕੀ ਬੂੰਦਾ ਬਾਂਦੀ ਦੀ ਸੰਭਾਵਨਾ ਹੈ। ਉੱਧਰ ਮੌਸਮ ਵਿਭਾਗ ਨੇ 2 ਤੇ 3 ਦਸੰਬਰ ਨੂੰ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ ਤੂਫ਼ਾਨ ਆਉਣ ਦੀ ਸੰਭਾਵਨਾ ਜ਼ਰੂਰ ਜਤਾਈ ਹੈ ਅਤੇ ਨਾਲ ਹੀ ਹਲਕੀ ਬੂੰਦਾ-ਬਾਂਦੀ ਵੀ ਹੋ ਸਕਦੀ ਹੈ।

Also Read: ਕੰਗਨਾ ਰਣੌਤ ਨੂੰ ਬਠਿੰਡਾ ਦੇ ਵਿਅਕਤੀ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਸ਼ੇਅਰ ਕੀਤੀ ਪੋਸਟ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 1 ਦਸੰਬਰ ਤੋਂ ਮੌਸਮ ‘ਚ ਹੋਰ ਬਦਲਾਅ ਆਉਣ ਦੀ ਸੰਭਾਵਨਾ ਹੈ। ਠੰਢ ਆਪਣਾ ਪੂਰਾ ਅਸਰ ਦਿਖਾਏਗੀ। ਕਿਉਂਕਿ 30 ਨਵੰਬਰ ਤੋਂ ਪਹਾੜਾਂ ‘ਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ ਪਹਾੜਾਂ ‘ਤੇ ਬਰਫ਼ਬਾਰੀ ਕਰਕੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧੇਗੀ। ਮੌਸਮ ਵਿਭਾਗ ਨੇ ਠੰਢ ਦਾ ਜ਼ੋਰ ਵਧਣ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪਹਾੜਾਂ ‘ਤੇ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ਵਿੱਚ ਪਾਰਾ ਤੇਜ਼ੀ ਨਾਲ ਹੇਠਾਂ ਆਵੇਗਾ। ਇਸ ਸਮੇਂ ਜਿੱਥੇ ਰਾਤ ਨੂੰ ਘੱਟੋ-ਘੱਟ ਤਾਪਮਾਨ 14-15 ਡਿਗਰੀ ਸੈਲਸੀਅਸ ਦੇ ਕਰੀਬ ਰਹਿੰਦਾ ਹੈ। ਇਹੀ ਪਾਰਾ ਰਾਤ ਦੇ ਸਮੇਂ ਡਿੱਗ ਕੇ 10-11 ਡਿਗਰੀ ਰਹਿ ਜਾਵੇਗਾ। ਜਦਕਿ ਵੱਧ ਤੋਂ ਵੱਧ ਤਾਪਮਾਨ ਜੋ ਕਿ 25 ਡਿਗਰੀ ਦੇ ਕਰੀਬ ਹੈ, ਡਿੱਗ ਕੇ 20 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ।

Also Read: ਪੰਜਾਬ ਨੇ ਸਥਾਪਿਤ ਕੀਤਾ 'ਨਵਾਂ ਮੀਲ ਪੱਥਰ', ਹਾਸਲ ਕੀਤਾ ਸਭ ਤੋਂ ਘੱਟ ਤੰਬਾਕੂ ਵਰਤੋਂ ਵਾਲੇ ਸਥਾਨ ਦਾ ਦਰਜਾ

ਪੰਜਾਬ ‘ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਕਈ ਜ਼ਿਲ੍ਹਿਆਂ ‘ਚ ਪਿਛਲੇ 3-4 ਦਿਨਾਂ ਤੋਂ ਧੁੰਦ ਪੈ ਰਹੇਗੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 1 ਦਸੰਬਰ ਤੋਂ ਬਾਅਦ ਧੁੰਦ ਵੀ ਆਪਣਾ ਖ਼ੂਬ ਅਸਰ ਦਿਖਾਏਗੀ। ਵਿਜ਼ੀਬਿਲਟੀ 400-500 ਮੀਟਰ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਆਵਾਜਾਈ ਵਿੱਚ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੰਜਾਬ ਦੇ ਕੁੱਝ ਸ਼ਹਿਰਾਂ ਵਿੱਚ ਧੁੰਦ ਦੇਖਣ ਨੂੰ ਮਿਲੀ ਸੀ। ਵਿਜ਼ੀਬਿਲਟੀ ਘਟ ਕੇ 800 ਮੀਟਰ ਰਹਿ ਗਈ ਸੀ, ਜਿਸ ਕਾਰਨ ਲੋਕਾਂ ਨੂੰ ਟਰੈਫ਼ਿਕ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।

In The Market