LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

1-1 ਲੀਟਰ ਪੈਟਰੋਲ-ਡੀਜ਼ਲ ਪਿੱਛੇ ਕਿੰਨੀ ਕਮਾਈ ਕਰਦੀ ਹੈ ਸਰਕਾਰ, ਜਾਣ ਕੇ ਰਹਿ ਜਾਓਗੇ ਹੈਰਾਨ

30n5

ਨਵੀਂ ਦਿੱਲੀ: ਵਿੱਤ ਮੰਤਰਾਲਾ (Ministry of Finance) ਨੇ ਸੋਮਵਾਰ ਨੂੰ ਲੋਕ ਸਭਾ (Lok Sabha) 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਪੈਟਰੋਲ-ਡੀਜ਼ਲ (Petrol-diesel) ਦੀ ਇਕ ਲੀਟਰ ਦੀ ਕੀਮਤ 'ਚੋਂ ਸਰਕਾਰ (Government) ਦੀ ਜੇਬ 'ਚ ਕਿੰਨੇ ਪੈਸੇ ਜਾਂਦੇ ਹਨ। ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਾਲਾ (Mala Roy) ਰਾਏ ਦੇ ਸਵਾਲ ਦੇ ਜਵਾਬ 'ਚ ਮੰਤਰਾਲੇ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਇਕ ਲੀਟਰ ਪੈਟਰੋਲ 'ਤੇ 27.90 ਰੁਪਏ ਅਤੇ ਇਕ ਲੀਟਰ ਡੀਜ਼ਲ 'ਤੇ 21.80 ਰੁਪਏ ਐਕਸਾਈਜ਼ ਡਿਊਟੀ (Excise duty) ਵਸੂਲਦੀ ਹੈ।

Also Read: ਕੰਗਨਾ ਰਣੌਤ ਨੂੰ ਬਠਿੰਡਾ ਦੇ ਵਿਅਕਤੀ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਕਾਰਾ ਨੇ ਸ਼ੇਅਰ ਕੀਤੀ ਪੋਸਟ

ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਦੱਸਿਆ ਕਿ ਪ੍ਰਤੀ ਲੀਟਰ ਪੈਟਰੋਲ 'ਤੇ 1.40 ਰੁਪਏ ਬੇਸਿਕ ਐਕਸਾਈਜ਼ ਡਿਊਟੀ, 11 ਰੁਪਏ ਵਾਧੂ ਐਕਸਾਈਜ਼ ਡਿਊਟੀ, 13 ਰੁਪਏ (ਸੜਕ ਅਤੇ ਬੁਨਿਆਦੀ ਢਾਂਚਾ ਸੈੱਸ) ਅਤੇ 2.5 ਰੁਪਏ ਖੇਤੀਬਾੜੀ ਅਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਲਗਾਇਆ ਜਾਂਦਾ ਹੈ। ਇਸ ਦੀ ਕੁੱਲ ਰਕਮ 27.90 ਰੁਪਏ ਹੈ।

Also Read: ਪੰਜਾਬ ਨੇ ਸਥਾਪਿਤ ਕੀਤਾ 'ਨਵਾਂ ਮੀਲ ਪੱਥਰ', ਹਾਸਲ ਕੀਤਾ ਸਭ ਤੋਂ ਘੱਟ ਤੰਬਾਕੂ ਵਰਤੋਂ ਵਾਲੇ ਸਥਾਨ ਦਾ ਦਰਜਾ

ਦੂਜੇ ਪਾਸੇ ਡੀਜ਼ਲ ਲਈ 1.80 ਰੁਪਏ ਬੇਸਿਕ ਐਕਸਾਈਜ਼ ਡਿਊਟੀ, 8 ਰੁਪਏ ਸਪੈਸ਼ਲ ਐਕਸਾਈਜ਼ ਡਿਊਟੀ, 8 ਰੁਪਏ (ਸੜਕ ਅਤੇ ਬੁਨਿਆਦੀ ਢਾਂਚਾ ਸੈੱਸ), 4 ਰੁਪਏ ਡੀਜ਼ਲ ਲਈ ਖੇਤੀਬਾੜੀ ਅਤੇ ਵਿਕਾਸ ਬੁਨਿਆਦੀ ਢਾਂਚਾ ਸੈੱਸ ਵਜੋਂ ਵਸੂਲੇ ਜਾਂਦੇ ਹਨ। ਯਾਨੀ ਕੁੱਲ 21.80 ਰੁਪਏ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਹਾਲਾਂਕਿ ਹਾਲ ਹੀ 'ਚ ਕੇਂਦਰ ਸਰਕਾਰ ਨੇ ਇਸ ਦੀ ਕੀਮਤ 'ਚ ਰਾਹਤ ਦਿੱਤੀ ਸੀ। ਕੇਂਦਰ ਦੀ ਅਪੀਲ ਤੋਂ ਬਾਅਦ ਰਾਜਾਂ ਨੇ ਵੀ ਵਾਧੂ ਛੋਟ ਦਿੱਤੀ ਹੈ।

Also Read: ਤੇਜ਼ ਰਫਤਾਰ ਕਾਰ ਨੇ ਸੜਕ 'ਤੇ ਖੜ੍ਹੇ ਲੋਕਾਂ ਦੇ ਉਡਾਏ ਚੀਥੜੇ, ਭਿਆਨਕ ਹਾਦਸਾ CCTV 'ਚ ਕੈਦ (Video)

ਹਾਲਾਂਕਿ 26 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਰੇਟ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 103.97 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ 86.57 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ।

In The Market