LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤੇਜ਼ ਰਫਤਾਰ ਕਾਰ ਨੇ ਸੜਕ 'ਤੇ ਖੜ੍ਹੇ ਲੋਕਾਂ ਦੇ ਉਡਾਏ ਚੀਥੜੇ, ਭਿਆਨਕ ਹਾਦਸਾ CCTV 'ਚ ਕੈਦ (Video)

30n3

ਮੁਹਾਲੀ : ਐਤਵਾਰ ਨੂੰ ਚੰਡੀਗੜ੍ਹ-ਲੁਧਿਆਣਾ ਹਾਈਵੇਅ (Chandigarh-Ludhiana Highway) 'ਤੇ ਪਿੰਡ ਘੜੂੰਆਂ (Gharuan) ਨੇੜੇ ਭਿਆਨਕ ਹਾਦਸੇ (Terrible accident) ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਹੁਣ ਇਸ ਹਾਦਸੇ ਦੀ ਦਰਦਨਾਕ ਸੀਸੀਟੀਵੀ ਸਾਹਮਣੇ (Road Accident CCTV) ਆਈ ਹੈ। ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਤੇਜ਼ ਰਫਤਾਰ ਕਾਰ ਦੇ ਕੰਟਰੋਲ ਗੁਆਉਣ ਤੋਂ ਬਾਅਦ ਸੜਕ ਕਿਨਾਰੇ ਖੜੇ ਦੋ ਵਿਅਕਤੀਆਂ ਦੇ ਚੀਥੜੇ ਉਡਾ ਦਿੰਦੀ ਹੈ। ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਪਰਖਚੇ ਉੱਡ ਜਾਂਦੇ ਹਨ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਅਤੇ ਘੱਟੋ ਘੱਟ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

Also Read: ਸ੍ਰੀ ਕਰਤਾਰਪੁਰ ਸਾਹਿਬ ਬਿਨਾਂ ਸਿਰ ਢੱਕੇ ਤਸਵੀਰਾਂ ਖਿਚਵਾਉਣ ਵਾਲੀ ਮਾਡਲ ਨੇ ਮੰਗੀ ਮੁਆਫੀ

ਪੁਲਿਸ ਅਨੁਸਾਰ ਚਾਰ ਮਰਨ ਵਾਲਿਆਂ ਵਿੱਚ ਤੇਜ਼ ਰਫ਼ਤਾਰ ਕਾਰ ਦੇ ਦੋ ਸਵਾਰ ਅਤੇ ਦੋ ਰਾਹਗੀਰ ਸ਼ਾਮਲ ਹਨ। ਜਾਂਚ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਸੰਜੀਤ ਕੁਮਾਰ, ਵਿਕਰਮਜੀਤ ਸਿੰਘ, ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਵਜੋਂ ਕੀਤੀ ਹੈ। ਜ਼ਖਮੀਆਂ ਦੀ ਪਛਾਣ ਅੰਕੁਸ਼ ਅਤੇ ਰਾਹੁਲ ਯਾਦਵ ਵਜੋਂ ਹੋਈ ਹੈ। ਮੁਢਲੀ ਜਾਂਚ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੁਪਹਿਰ 2.30 ਵਜੇ ਦੇ ਕਰੀਬ ਚਾਰ ਵਿਅਕਤੀ ਸੰਜੀਤ ਕੁਮਾਰ, ਵਿਕਰਮਜੀਤ ਸਿੰਘ, ਅੰਕੁਸ਼ ਅਤੇ ਰਾਹੁਲ ਯਾਦਵ ਇੱਕ ਹੁੰਡਈ ਵਰਨਾ ਕਾਰ ਵਿੱਚ ਲੁਧਿਆਣਾ ਜਾ ਰਹੇ ਸਨ। ਜਦੋਂ ਕਾਰ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇੜੇ ਘੜੂੰਆਂ ਪਿੰਡ ਪਹੁੰਚੀ ਤੇ ਕੰਟਰੋਲ ਗੁਆ ਬੈਠੀ ਅਤੇ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ।

Also Read: ਨਹੀਂ ਰਹੇ ਚੰਡੀਗੜ੍ਹ ਦੇ 'ਲੰਗਰ ਬਾਬਾ' ਜਗਦੀਸ਼ ਅਹੂਜਾ, 21 ਸਾਲਾਂ ਤੋਂ ਕਰ ਰਹੇ ਸਨ 'ਲੰਗਰ ਦੀ ਸੇਵਾ'

ਰਾਹਗੀਰਾਂ ਨੇ ਦੱਸਿਆ ਕਿ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਕਾਰ ਪਲਟ ਗਈ ਅਤੇ ਉਦੋਂ ਤੱਕ ਤਿਲਕਦੀ ਰਹੀ ਜਦੋਂ ਤੱਕ ਇਹ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਰੁਕ ਨਾ ਸਕੀ। ਕਾਰ ਨੇ ਕੰਟਰੋਲ ਗੁਆ ਕੇ ਸੜਕ ਦੇ ਕਿਨਾਰੇ ਖੜ੍ਹੇ ਦੋ ਆਟੋ ਚਾਲਕ ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਨੂੰ ਕੁਚਲ ਦਿੱਤਾ। ਪੁਲਿਸ ਨੇ ਦੱਸਿਆ ਕਿ ਸੰਜੀਤ ਕੁਮਾਰ, ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਵਿਕਰਮਜੀਤ ਨੇ ਸੈਕਟਰ 16, ਚੰਡੀਗੜ੍ਹ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਆਟੋ ਚਾਲਕ ਸੁਰਿੰਦਰ ਸਿੰਘ ਅਤੇ ਜ਼ਮੀਲ ਖਾਨ ਦੋਵੇਂ ਆਪਣੇ ਪਰਿਵਾਰਾਂ ਦੇ ਇਕੱਲੇ ਰੋਟੀ-ਰੋਜ਼ੀ ਸਨ।

Also Read: ਪਤਨੀ ਨੇ ਪ੍ਰੇਮੀ ਤੋਂ ਕਰਵਾਇਆ ਪਤੀ ਦਾ ਕਤਲ, ਸਕੂਲ ਟਾਈਮ ਦੇ ਪ੍ਰੇਮੀ ਸਣੇ 2 ਗ੍ਰਿਫਤਾਰ

In The Market