LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਤਨੀ ਨੇ ਪ੍ਰੇਮੀ ਤੋਂ ਕਰਵਾਇਆ ਪਤੀ ਦਾ ਕਤਲ, ਸਕੂਲ ਟਾਈਮ ਦੇ ਪ੍ਰੇਮੀ ਸਣੇ 2 ਗ੍ਰਿਫਤਾਰ

29n killed

ਚੰਡੀਗੜ੍ਹ: ਹਰਿਆਣਾ (Haryana) ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਨੀਲੋਖੇੜੀ ਵਿੱਚ ਕਤਲ (Murder) ਕੀਤੇ ਗਏ ਅਮਨਦੀਪ (Amandeep Singh) (34) ਦੇ ਕਾਤਲਾਂ ਨੂੰ ਪੁਲਿਸ (Police) ਨੇ ਲੱਭ ਲਿਆ ਹੈ। ਪੁਲਿਸ ਨੇ ਅਮਨਦੀਪ ਦੇ ਕਤਲ ਦੇ ਦੋਸ਼ ਵਿੱਚ ਉਸ ਦੀ ਪਤਨੀ ਰਵਿੰਦਰ ਕੌਰ (Ravinder Kaur) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਰਵਿੰਦਰ ਕੌਰ ਨੇ ਆਪਣੇ ਪਤੀ ਦਾ ਉਸ ਦੇ ਪ੍ਰੇਮੀ (Lover) ਤੋਂ ਕਤਲ ਕਰਵਾ ਦਿੱਤਾ ਹੈ। ਸੀਆਈਏ ਪੁਲਿਸ (CIA Police) ਨੇ ਰਵਿੰਦਰ ਕੌਰ ਨਾਲ ਅੰਬਾਲਾ ਦੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਔਰਤ ਨੂੰ ਨਿਆਂਇਕ ਹਿਰਾਸਤ (Judicial custody) ਵਿਚ ਭੇਜ ਦਿੱਤਾ ਗਿਆ। ਜਦਕਿ ਸੰਨੀ ਅਤੇ ਕੁਣਾਲ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ (Police remand) 'ਤੇ ਲਿਆ ਗਿਆ ਹੈ।

Also Read: ਪੰਜਾਬ ਬਿਜਲੀ ਵਿਭਾਗ ’ਚ ਨਿਕਲੀ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਰਵਿੰਦਰ ਕੌਰ ਉਰਫ਼ ਰਿੰਪੀ ਦਾ ਅੰਬਾਲਾ ਵਿੱਚ ਸੰਨੀ ਨਾਲ ਸਕੂਲ ਸਮੇਂ ਤੋਂ ਹੀ ਪ੍ਰੇਮ ਸਬੰਧ ਚੱਲ ਰਿਹਾ ਸੀ। ਵਿਆਹ ਤੋਂ ਬਾਅਦ ਵੀ ਪਿਆਰ ਘੱਟ ਨਹੀਂ ਹੋਇਆ। ਰਵਿੰਦਰ ਕੌਰ ਉਰਫ਼ ਰਿੰਪੀ ਨੇ ਆਪਣੇ ਪਤੀ ਨਾਲ ਗੱਲ ਕਰਕੇ ਵਿਆਹ ਤੋਂ ਬਾਅਦ ਹੀ ਸਾਰੀ ਗੱਲ ਦੱਸ ਦਿੱਤੀ ਸੀ। ਅਮਨਦੀਪ ਨੇ ਉਸ ਨੂੰ ਸੰਨੀ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਵੀ ਦਿੱਤੀ। ਇਸ ਤੋਂ ਬਾਅਦ ਮਾਮਲਾ ਵਧ ਗਿਆ। ਜਦੋਂ ਵੀ ਅਮਨਦੀਪ ਉਸ ਨੂੰ ਕਿਤੇ ਵੀ ਸੈਰ ਕਰਨ ਲੈ ਜਾਂਦਾ ਤਾਂ ਰਵਿੰਦਰ ਕੌਰ ਜ਼ਿੱਦ ਕਰਕੇ ਸੰਨੀ ਨੂੰ ਉੱਥੇ ਲੈ ਜਾਂਦੀ ਸੀ। ਹੁਣ ਉਸ ਨੇ ਅਮਨਦੀਪ ਤੋਂ ਵੱਖ ਹੋਣ ਦੀ ਜ਼ਿੱਦ ਕੀਤੀ ਸੀ ਤੇ ਅਮਨਦੀਪ ਨੇ ਹਾਂ ਕਹਿ ਦਿੱਤੀ ਸੀ। ਰਵਿੰਦਰ ਕੌਰ ਆਪਣੀ ਭੈਣ ਦੇ ਵਿਆਹ ਲਈ ਅੰਬਾਲਾ ਗਈ ਹੋਈ ਸੀ। ਅਮਨਦੀਪ ਵਿਆਹ ਤੋਂ ਆ ਚੁੱਕਾ ਸੀ। 24 ਨਵੰਬਰ ਦੀ ਰਾਤ ਨੂੰ ਸੰਨੀ ਨੇ ਅਮਨਦੀਪ ਨੂੰ ਅਫੀਮ ਲੈਣ ਲਈ ਬੁਲਾਇਆ। ਸੰਨੀ ਦੋਸਤ ਕੁਨਾਲ ਅਤੇ ਮਨੀ ਪੇਂਟਰ ਨੂੰ ਆਪਣੇ ਨਾਲ ਲੈ ਗਿਆ। ਸੰਨੀ ਨੂੰ ਅਫੀਮ ਦੇਣ ਤੋਂ ਬਾਅਦ ਉਹ ਸੰਨੀ ਨੂੰ ਖੇਤਾਂ 'ਚ ਲੈ ਗਿਆ ਅਤੇ ਉਸ ਦੇ ਸਿਰ 'ਤੇ ਹਥੌੜੇ ਨਾਲ ਵਾਰ ਕਰਕੇ ਅਮਨਦੀਪ ਦਾ ਕਤਲ ਕਰ ਦਿੱਤਾ। ਸੰਨੀ ਦੇ ਪੈਰ 'ਚ 7 ਨੰਬਰ ਦੀ ਜੁੱਤੀ ਆਉਂਦੀ ਸੀ ਪਰ ਉਹ ਘਟਨਾ ਸਮੇਂ 10 ਨੰਬਰ ਦੀ ਜੁੱਤੀ ਪਾ ਕੇ ਆਇਆ ਸੀ। ਰਵਿੰਦਰ ਕੌਰ ਨੂੰ ਆਪਣੇ ਪਤੀ ਦੀ ਮੌਤ ਦਾ ਕੋਈ ਅਫਸੋਸ ਨਹੀਂ ਹੈ। ਮਨੀ ਪੇਂਟਰ ਦੀ ਤਲਾਸ਼ ਜਾਰੀ ਹੈ। ਬਾਕੀ ਫੜੇ ਗਏ ਹਨ।

Also Read: 3 ਸਾਲਾਂ 'ਚ 177 ਜਵਾਨ ਹੋਏ ਸ਼ਹੀਦ, ਦੇਸ਼ ਭਰ 'ਚ ਹੋਏ 1034 ਅੱਤਵਾਦੀ ਹਮਲੇ

ਮ੍ਰਿਤਕ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਅਮਨਦੀਪ ਪੇਸ਼ੇ ਤੋਂ ਲੈਬ ਗ੍ਰਿਫਕ ਡਿਜ਼ਾਇਨਰ ਸੀ ਤੇ ਰੋਜ਼ਾਨਾ ਲੈਬ ਜਾਂਦਾ ਸੀ। ਪਰ 24 ਨਵੰਬਰ ਨੂੰ ਉਹ ਆਪਣੀ ਬਾਈਕ 'ਤੇ ਲੈਬ ਤੋਂ ਘਰ ਲਈ ਨਿਕਲਿਆ, ਪਰ ਘਰ ਵਾਪਸ ਨਹੀਂ ਆਇਆ। ਬਾਅਦ ਵਿੱਚ ਅਮਨਦੀਪ ਦਾ ਕਿਤੇ ਵੀ ਸੁਰਾਗ ਨਹੀਂ ਲੱਗਾ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਅਗਲੇ ਦਿਨ ਬੇਟੇ ਦੀ ਲਾਸ਼ ਤਰਾਵੜੀ ਦੇ ਖੇਤਾਂ 'ਚ ਪਈ ਮਿਲੀ। ਉਸ ਦੇ ਸਿਰ ਅਤੇ ਗਰਦਨ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

Also Read: ਇਹ ਹੈ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ, Top-5 ਲਿਸਟ ਜਾਰੀ

ਕਰਨਾਲ ਸੀਆਈਏ ਨੇ ਅਮਨਦੀਪ ਦੇ ਕਤਲ ਦੀ ਜਾਂਚ ਕਰਦਿਆਂ ਅੰਬਾਲਾ ਦੇ ਦੋ ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਉਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਰਵਿੰਦਰ ਕੌਰ ਨੂੰ ਵੀ ਬੁਲਾਇਆ ਗਿਆ। ਪੁੱਛਗਿੱਛ ਤੋਂ ਬਾਅਦ ਪੁਲਿਸ ਦਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ। ਤਿੰਨਾਂ ਨੂੰ ਐਤਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੋਮਵਾਰ ਨੂੰ ਅਦਾਲਤ ਤੋਂ ਰਿਮਾਂਡ ਲੈ ਕੇ ਪੁਲਿਸ ਇਸ ਕਤਲ ਪਿੱਛੇ ਪੂਰੀ ਕਹਾਣੀ ਦਾ ਪਤਾ ਲਗਾਵੇਗੀ।

In The Market