LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

3 ਸਾਲਾਂ 'ਚ 177 ਜਵਾਨ ਹੋਏ ਸ਼ਹੀਦ, ਦੇਸ਼ ਭਰ 'ਚ ਹੋਏ 1034 ਅੱਤਵਾਦੀ ਹਮਲੇ

29n11

ਨਵੀਂ ਦਿੱਲੀ- ਪਿਛਲੇ 3 ਸਾਲਾਂ ਵਿਚ ਦੇਸ਼ ਭਰ ’ਚ ਕੁੱਲ 1034 ਅੱਤਵਾਦੀ ਹਮਲੇ (Terrorist Attacks) ਹੋਏ ਅਤੇ ਇਨ੍ਹਾਂ ਹਮਲਿਆਂ ਵਿਚ ਕੁੱਲ 177 ਜਵਾਨ ਸ਼ਹੀਦ (Martyred) ਹੋਏ। ਇਨ੍ਹਾਂ ’ਚੋਂ 1033 ਹਮਲੇ ਇਕੱਲੇ ਜੰਮੂ-ਕਸ਼ਮੀਰ (Jammu and Kashmir) ਵਿਚ ਹੋਏ ਹਨ, ਜਦਕਿ ਇਕ ਹਮਲਾ ਦਿੱਲੀ (Delhi) ਵਿਚ ਹੋਇਆ। ਰਾਜ ਸਭਾ ਵਿਚ ਕਾਂਗਰਸ ਦੇ ਉੱਪ ਨੇਤਾ ਆਨੰਦ ਸ਼ਰਮਾ ਵਲੋਂ ਪੁੱਛੇ ਗਏ ਇਕ ਲਿਖਤੀ ਸਵਾਲ ਦੇ ਜਵਾਬ ’ਚ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਇਹ ਜਾਣਕਾਰੀ ਦਿੱਤੀ। 

Also Read: ਇਹ ਹੈ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ, Top-5 ਲਿਸਟ ਜਾਰੀ

ਉਨ੍ਹਾਂ ਨੇ ਦੱਸਿਆ ਕਿ ਸਾਲ 2019 ਵਿਚ ਦੇਸ਼ ਭਰ ਵਿਚ ਕੁੱਲ 594 ਅੱਤਵਾਦੀ ਹਮਲੇ ਹੋਏ ਅਤੇ ਇਹ ਸਾਰੇ ਜੰਮੂ-ਕਸ਼ਮੀਰ ਵਿਚ ਹੋਏ। ਸਾਲ 2020 ਦੌਰਾਨ ਦੇਸ਼ ਭਰ ਵਿਚ ਕੁੱਲ 244 ਅੱਤਵਾਦੀ ਹਮਲੇ ਹੋਏ ਅਤੇ ਇਹ ਸਾਰੇ ਹਮਲੇ ਵੀ ਜੰਮੂ-ਕਸ਼ਮੀਰ ’ਚ ਹੋਏ। ਸਾਲ 2021 ਵਿਚ ਹੁਣ ਤੱਕ ਦੇਸ਼ ’ਚ ਕੁੱਲ 196 ਅੱਤਵਾਦੀ ਹਮਲੇ ਹੋਏ ਹਨ। ਇਨ੍ਹਾਂ ’ਚੋਂ 195 ਹਮਲੇ ਜੰਮੂ-ਕਸ਼ਮੀਰ ਵਿਚ ਜਦਕਿ ਇਕ ਹਮਲਾ ਦਿੱਲੀ ਵਿਚ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪੰਜਾਬ ਅਤੇ ਹੋਰ ਥਾਵਾਂ ’ਤੇ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ। 

Also Read: ਚਲਾਨ ਤੋਂ ਬਚਾਏਗਾ ਤੁਹਾਡਾ ਸਮਾਰਟਫੋਨ, ਬੇਫਿਕਰ ਹੋ ਕੇ ਚਲਾਓ ਗੱਡੀ

ਇਕ ਹੋਰ ਸਵਾਲ ਦੇ ਜਵਾਬ ਵਿਚ ਭੱਟ ਨੇ ਦੱਸਿਆ ਕਿ ਸਾਲ 2019 ਤੋਂ ਲੈ ਕੇ ਹੁਣ ਤੱਕ ਹੋਏ ਅੱਤਵਾਦੀ ਹਮਲਿਆਂ ’ਚ ਕੇਂਦਰੀ ਬਲਾਂ ਸਮੇਤ ਹੋਰ ਬਲਾਂ ਦੇ ਕੁੱਲ 177 ਜਵਾਨ ਸ਼ਹੀਦ ਹੋਏ। ਉਨ੍ਹਾਂ ਨੇ ਦੱਸਿਆ ਕਿ ਸਾਲ 2019 ਵਿਚ 80, 2020 ’ਚ 62 ਅਤੇ ਸਾਲ 2021 ’ਚ ਹੁਣ ਤੱਕ 35 ਜਵਾਨ ਇਨ੍ਹਾਂ ਅੱਤਵਾਦੀ ਹਮਲਿਆਂ ਵਿਚ ਸ਼ਹੀਦ ਹੋਏ।

Also Read: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ACP, ASP ਤੇ DSP ਰੈਂਕ ਦੇ 59 ਅਧਿਕਾਰੀਆਂ ਦੀ ਬਦਲੀ, ਦੇਖੋ ਲਿਸਟ

In The Market