LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚਲਾਨ ਤੋਂ ਬਚਾਏਗਾ ਤੁਹਾਡਾ ਸਮਾਰਟਫੋਨ, ਬੇਫਿਕਰ ਹੋ ਕੇ ਚਲਾਓ ਗੱਡੀ

2910

ਚੰਡੀਗੜ੍ਹ: ਅਕਸਰ ਹੀ ਲੋਕ ਲੋਕਲ ਕਾਰ (Car) ਚਲਾਉਂਦੇ ਸਮੇਂ ਆਪਣੇ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ ਡਰਾਈਵਿੰਗ ਲਾਇਸੈਂਸ (Driving License), ਆਰਸੀ (RC), ਪੀਯੂਸੀ (PUC) ਰੱਖਣਾ ਭੁੱਲ ਜਾਂਦੇ ਹਨ। ਅਜਿਹੀ ਹਾਲਤ ਵਿੱਚ ਉਹ ਟ੍ਰੈਫਿਕ ਪੁਲਿਸ (Traffic police) ਕੋਲ ਫਸ ਜਾਂਦੇ ਹਨ ਤੇ ਕਈ ਵਾਰ ਚਲਾਨ (Invoice) ਤੱਕ ਹੋ ਜਾਂਦਾ ਹੈ ਪਰ ਹੁਣ ਇਸ ਤੋਂ ਬਚਿਆ ਜਾ ਸਕਦਾ ਹੈ। ਹੁਣ ਜੇਕਰ ਕਿਸੇ ਕੋਲ ਇਹ ਦਸਤਾਵੇਜ ਨਹੀਂ ਹਨ ਤਾਂ ਸਮਾਰਟਫੋਨ (Smartphone) ਚਲਾਨ ਹੋਣ ਤੋਂ ਬਚਾਅ ਸਕਦਾ ਹੈ।

Also Read: ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ACP, ASP ਤੇ DSP ਰੈਂਕ ਦੇ 59 ਅਧਿਕਾਰੀਆਂ ਦੀ ਬਦਲੀ, ਦੇਖੋ ਲਿਸਟ

ਸਮਾਰਟਫ਼ੋਨ ਚਲਾਨ ਕੱਟਣ ਤੋਂ ਬਚਾਏਗਾ
ਸਮਾਰਟਫ਼ੋਨ ਤੁਹਾਡਾ ਚਲਾਨ ਕੱਟੇ ਜਾਣ ਤੋਂ ਬਚਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਐਮ-ਟਰਾਂਸਪੋਰਟ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਚਲਾਨ ਕੱਟਣ ਦੀ ਟੈਨਸ਼ਨ ਖਤਮ ਹੋ ਜਾਵੇਗੀ। ਇਹ ਐਪ ਉਦੋਂ ਕੰਮ ਆਉਂਦੀ ਹੈ ਜਦੋਂ ਤੁਸੀਂ ਆਪਣੇ ਪੇਪਰ ਭੁੱਲ ਜਾਂਦੇ ਹੋ ਜਾਂ ਹਾਰਡ ਕਾਪੀ ਗੁਆ ਦਿੰਦੇ ਹੋ। ਇਸ ਐਪ ਵਿੱਚ ਤੁਸੀਂ ਆਪਣਾ ਡਰਾਈਵਿੰਗ ਲਾਇਸੰਸ, ਆਰਸੀ ਤੇ ਪੀਯੂਸੀ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਕਿਵੇਂ ਡਾਊਨਲੋਡ ਕਰਨਾ ਹੈ...

Also Read: ਦੋਵਾਂ ਸਦਨਾਂ 'ਚ ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ, ਟਿਕੈਤ ਨੇ ਦੱਸੀ ਅੱਗੇ ਦੀ ਰਣਨੀਤੀ

ਜਾਣੋ ਡਾਊਨਲੋਡ ਕਰਨ ਦਾ ਤਰੀਕਾ:
* Google Play Store 'ਤੇ ਜਾਓ ਤੇ mParivahan ਐਪ ਨੂੰ ਡਾਊਨਲੋਡ ਕਰੋ। ਇਸ ਦਾ ਆਈਕਨ ਲਾਲ ਰੰਗ ਦਾ ਹੋਵੇਗਾ।

* ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ, ਤੁਹਾਨੂੰ ਸਾਈਨ ਅੱਪ ਕਰਨ ਦੀ ਲੋੜ ਹੈ। ਇਸ ਲਈ ਤੁਹਾਡੇ ਮੋਬਾਈਲ ਨੰਬਰ ਦੀ ਲੋੜ ਹੋਵੇਗੀ।

* ਫ਼ੋਨ ਨੰਬਰ ਨਾਲ ਲੌਗਇਨ ਕਰਨ ਤੋਂ ਬਾਅਦ, ਤੁਹਾਡੇ ਮੋਬਾਈਲ 'ਤੇ ਇੱਕ OTP ਆਵੇਗਾ।

* ਇਸ ਤੋਂ ਬਾਅਦ ਐਪ ਦਾ ਇੰਟਰਫੇਸ ਖੁੱਲ੍ਹ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ, ਆਰਸੀ, ਪੀਯੂਸੀ ਅਪਲੋਡ ਕਰ ਸਕਦੇ ਹੋ।

* ਜੇਕਰ ਤੁਸੀਂ ਬਿਨਾਂ ਕਾਗਜ਼ ਦੇ ਗੱਡੀ ਚਲਾ ਰਹੇ ਹੋ ਤੇ ਟ੍ਰੈਫਿਕ ਪੁਲਸ ਰੋਕ ਲੈਂਦੀ ਹੈ ਤਾਂ ਤੁਸੀਂ ਇਸ ਐਪ ਨੂੰ ਖੋਲ੍ਹ ਕੇ ਆਪਣੇ ਕਾਗਜ਼ ਦਿਖਾ ਸਕਦੇ ਹੋ। ਇਸ ਨਾਲ ਤੁਹਾਡਾ ਚਲਾਨ ਨਹੀਂ ਕੱਟਿਆ ਜਾਵੇਗਾ।

Also Read: ਸ਼੍ਰੋਮਣੀ ਅਕਾਲੀ ਦਲ ਵਲੋਂ 2 ਹੋਰ ਉਮੀਦਵਾਰਾਂ ਦਾ ਐਲਾਨ, ਭੁਲੱਥ ਤੋਂ ਬੀਬੀ ਜਾਗੀਰ ਕੌਰ ਲੜਨਗੇ ਚੋਣ

In The Market