LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦੋਵਾਂ ਸਦਨਾਂ 'ਚ ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਕਿਸਾਨਾਂ 'ਚ ਖੁਸ਼ੀ ਦੀ ਲਹਿਰ, ਟਿਕੈਤ ਨੇ ਦੱਸੀ ਅੱਗੇ ਦੀ ਰਣਨੀਤੀ

29n5

ਨਵੀਂ ਦਿੱਲੀ- ਭਾਰਤੀ ਕਿਸਾਨ ਯੂਨੀਅਨ (SKM) ਦੇ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ (Agricultural laws) ਨੂੰ ਵਾਪਸ ਲੈਣ ਦਾ ਬਿੱਲ ਲੋਕ ਸਭਾ (Lok Sabha) ’ਚ ਪਾਸ ਹੋਣ ਮਗਰੋਂ ਬਿਆਨ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਬਾਕੀ ਮੰਗਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ (Peasant movement) ਜਾਰੀ ਰਹੇਗਾ ਅਤੇ ਅੰਦੋਲਨ ਦੀ ਨਵੀਂ ਰੂਪ ਰੇਖਾ 4 ਦਸੰਬਰ ਨੂੰ ਤੈਅ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਕਿਸਾਨ ਰਾਜਧਾਨੀ ਵੱਲ ਟਰੈਕਟਰ ਮਾਰਚ ਨਹੀਂ ਕੱਢਣਗੇ। 

Also Read: ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਨਵੇਂ ਪ੍ਰਧਾਨ

ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਜਿਨ੍ਹਾਂ 700 ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਨੂੰ ਇਸ ਬਿੱਲ ਦੇ ਵਾਪਸ ਹੋਣ ਦਾ ਸਿਹਰਾ ਜਾਂਦਾ ਹੈ। ਐੱਮ. ਐੱਸ. ਪੀ. ਵੀ ਇਕ ਬੀਮਾਰੀ ਹੈ। ਸਰਕਾਰ ਵਪਾਰੀਆਂ ਨੂੰ ਫ਼ਸਲਾਂ ਦੀ ਲੁੱਟ ਦੀ ਛੋਟ ਦੇਣਾ ਚਾਹੁੰਦੀ ਹੈ। ਹਾਲਾਂਕਿ ਕਾਨੂੰਨ ਵਾਪਸੀ ਦੀ ਖ਼ਬਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਿਕੈਤ ਖੁਸ਼ ਦਿੱਸ ਰਹੇ ਸਨ ਪਰ ਉਨ੍ਹਾਂ ਨੇ ਕਿਹਾ ਕਿ ਅਜੇ ਦੂਜੇ ਮੁੱਦੇ ਬਾਕੀ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਗਰੰਟੀ ਕਾਨੂੰਨ ਮਿਲਣ ਤੱਕ ਅੰਦੋਲਨ ਚੱਲਦਾ ਰਹੇਗਾ।

Also Read: ਗੁਆਂਢਣ ਨੇ ਬੇਰਹਿਮੀ ਨਾਲ ਮਾਰੀ ਢਾਈ ਸਾਲਾ ਮਾਸੂਮ, ਜ਼ਮੀਨ 'ਚ ਦਫਨ ਕੀਤੀ ਲਾਸ਼

ਟਿਕੈਤ ਨੇ ਕਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਬਿਨਾਂ ਗੱਲਬਾਤ ਦੇ ਇੱਥੋਂ ਧਰਨਾ ਖ਼ਤਮ ਕਰ ਕੇ ਚਲੇ ਜਾਈਏ। ਦੇਸ਼ ’ਚ ਕੋਈ ਅੰਦੋਲਨ ਹੋਰ ਧਰਨਾ ਨਾ ਹੋਵੇ। ਸਰਕਾਰ ਨਾਲ ਜੋ ਇਕ ਗੱਲਬਾਤ ਦਾ ਰਾਹ ਹੈ, ਉਹ ਬੰਦ ਹੋ ਜਾਵੇ ਤਾਂ ਸਰਕਾਰ ਇਸ ਗਲਤਫਹਿਮੀ ਵਿਚ ਨਾ ਰਹੇ। ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਅਸੀਂ ਨਹੀਂ ਜਾਵਾਂਗੇ। ਸਰਕਾਰ ਨਾਲ ਗੱਲਬਾਤ ਦਾ ਰਾਹ ਖੋਲ੍ਹ ਕੇ ਹੀ ਜਾਵਾਂਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਸ ਮਸਲੇ ਨੂੰ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਮਿਲ ਕੇ ਤੈਅ ਕਰੇ। ਕਿਸਾਨ ਆਗੂ ਨੇ ਉਮੀਦ ਜਤਾਈ ਕਿ ਗੱਲਬਾਤ ਵੱਲ ਵਧੇਗੀ। 

Also Read: High Alert 'ਤੇ ਪਠਾਨਕੋਟ: ਸਾਰੇ ਐਂਟਰੀ ਗੇਟ ਸੀਲ, ਭਾਰੀ ਪੁਲਿਸ ਬਲ ਤਾਇਨਾਤ

In The Market