LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

High Alert 'ਤੇ ਪਠਾਨਕੋਟ: ਸਾਰੇ ਐਂਟਰੀ ਗੇਟ ਸੀਲ, ਭਾਰੀ ਪੁਲਿਸ ਬਲ ਤਾਇਨਾਤ

29n2

ਪਠਾਨਕੋਟ: ਪੰਜਾਬ (Punjab) ਸਰਹੱਦੀ ਸੂਬਾ ਹੋਣ ਕਰਕੇ ਅਕਸਰ ਹੀ ਦਹਿਸ਼ਤਗਰਦਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਸੂਬੇ ਦੇ ਪਠਾਨਕੋਟ (Pathankot) ਦੇ ਆਰਮੀ ਏਰੀਆ ਗੇਟ 'ਤੇ ਹੋਏ ਗ੍ਰਨੇਡ ਹਮਲੇ (Grenade Attack) ਤੋਂ ਬਾਅਦ ਪਠਾਨਕੋਟ ਹਾਈ ਅਲਰਟ (High Alert) 'ਤੇ ਹੈ। ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਪਠਾਨਕੋਟ 'ਚ ਭਾਰੀ ਮਾਤਰਾ 'ਚ ਪੁਲਿਸ ਫੋਰਸ (Police Force) ਤਾਇਨਾਤ ਕਰ ਦਿੱਤੀ ਗਈ ਹੈ।

Also Read: ਪ੍ਰਨੀਤ ਕੌਰ ਜਲਦ ਛੱਡਣਗੇ ਕਾਂਗਰਸ ਪਾਰਟੀ! ਕੈਪਟਨ ਦੀ ਨਵੀਂ ਪਾਰਟੀ Join ਕਰਨ ਦੇ ਦਿੱਤੇ ਸੰਕੇਤ

ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਐਂਟਰੀ ਗੇਟ ਸਾਰੇ ਸੀਲ ਕਰ ਦਿੱਤੇ ਗਏ ਹਨ। ਪਠਾਨਕੋਟ ਸ਼ਹਿਰ ਦੇ ਨਾਲ-ਨਾਲ ਹੋਰ ਖੇਤਰਾਂ 'ਚ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸਰਹੱਦੀ ਖੇਤਰ ਦੀਆਂ ਸਾਰੀਆਂ ਸੜਕਾਂ ਜੋ ਪਠਾਨਕੋਟ ਵਿੱਚ ਦਾਖਲ ਹੁੰਦੀਆਂ ਹਨ ਤੇ ਪਠਾਨਕੋਟ ਵਿੱਚੋਂ ਲੰਘਣ ਵਾਲੇ ਸਾਰੇ ਵਾਹਨਾਂ ਦੀ ਪੁਲਿਸ ਸਖ਼ਤੀ ਨਾਲ ਚੈਕਿੰਗ ਕਰ ਰਹੀ ਹੈ।

Also Read: ਇਸ ਬੰਦੇ ਨੇ ਪੇਸ਼ ਕੀਤੀ ਮੁਹੱਬਤ ਦੀ ਮਿਸਾਲ, ਪਤਨੀ ਨੂੰ ਗਿਫਟ ਕੀਤਾ ਤਾਜ ਮਹਿਲ ਜਿਹਾ ਘਰ (Photo's)

ਓਧਰ ਕਮਾਂਡੋ ਦੇ ਵਾਧੂ ਦਸਤੇ ਵੀ ਤਾਇਨਾਤ ਕੀਤੇ ਗਏ ਹਨ, ਜੋ ਪਠਾਨਕੋਟ ਵਿੱਚ ਰਾਤ ਭਰ ਸੁਰੱਖਿਆ ਵਿਵਸਥਾ ਨੂੰ ਚੌਕਸ ਰੱਖ ਰਹੇ ਹਨ। ਸ਼ਹਿਰ ਦੇ ਸਰਹੱਦੀ ਇਲਾਕੇ ਵੀ ਨੂੰ ਸੀਲ ਕਰ ਦਿੱਤਾ ਗਿਆ ਹੈ। ਬੇਮਿਆਲ ਸਰਹੱਦੀ ਖੇਤਰ ਵਿੱਚ ਵਾਧੂ ਪੁਲਿਸ ਬਲ ਅਤੇ ਕਮਾਂਡੋ ਦਸਤੇ ਤਾਇਨਾਤ ਕੀਤੇ ਗਏ ਹਨ।

Also Read: ਬਠਿੰਡਾ 'ਚ ਮਿਲੇ 2 ਹੈਂਡ ਗ੍ਰੇਨੇਡ, ਪੁਲਿਸ ਨਾਕੇ 'ਤੇ ਬੈਗ ਸੁੱਟ 2 ਬਾਈਕ ਸਵਾਰ ਫਰਾਰ

In The Market