LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਨਵੇਂ ਪ੍ਰਧਾਨ

29n4

ਅੰਮ੍ਰਿਤਸਰ: ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ (Shiromani Committee) ਦੇ ਨਵੇਂ ਪ੍ਰਧਾਨ (New President) ਬਣੇ ਹਨ। ਉਨ੍ਹਾਂ ਦਾ ਨਾਂ ਸੁਰਜੀਤ ਸਿੰਘ ਭਿੱਟੇਵਿਡ ਨੇ ਪ੍ਰਧਾਨਗੀ ਲਈ ਪੇਸ਼ ਕੀਤਾ। ਵਿਰੋਧੀ ਧਿਰ ਨੇ ਮਿੱਠੂ ਸਿੰਘ ਕਾਨੇਕੇ ਦਾ ਨਾਮ ਪੇਸ਼ ਕੀਤਾ। ਵੋਟਿੰਗ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ।

Also Read: ਗੁਆਂਢਣ ਨੇ ਬੇਰਹਿਮੀ ਨਾਲ ਮਾਰੀ ਢਾਈ ਸਾਲਾ ਮਾਸੂਮ, ਜ਼ਮੀਨ 'ਚ ਦਫਨ ਕੀਤੀ ਲਾਸ਼

ਦੱਸ ਦਈਏ ਕਿ ਸ਼ਾਮਚੁਰਾਸੀ ਤੋਂ 25 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੇ ਆ ਰਹੇ ਤੇ ਸਾਲ ਭਰ ਤੋਂ ਕਮੇਟੀ ਦੇ ਆਨਰੇਰੀ ਚੀਫ ਸੈਕਟਰੀ ਵਜੋਂ ਕਾਰਜਸ਼ੀਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਬਾਰੇ ਪਹਿਲਾਂ ਹੀ ਚਰਚਾ ਸੀ। ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਤੇ ਤਜਰਬੇਕਾਰ ਹਨ।

Also Read: High Alert 'ਤੇ ਪਠਾਨਕੋਟ: ਸਾਰੇ ਐਂਟਰੀ ਗੇਟ ਸੀਲ, ਭਾਰੀ ਪੁਲਿਸ ਬਲ ਤਾਇਨਾਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਾਲਾਨਾ ਜਨਰਲ ਇਜਲਾਸ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਚੁਣੇ ਗਏ ਹਨ। ਇਹ ਚੋਣ ਵੋਟਿੰਗ ਰਾਹੀਂ ਹੁੰਦੀ ਹੈ ਪਰ ਜੇਕਰ ਵਿਰੋਧੀ ਧਿਰ ਆਪਣਾ ਕੋਈ ਉਮੀਦਵਾਰ ਖੜ੍ਹਾ ਨਹੀਂ ਕਰਦੀ ਤਾਂ ਬਹੁਮਤ ਵਾਲੀ ਧਿਰ ਦੇ ਉਮੀਦਵਾਰ ਨੂੰ ਹੀ ਪ੍ਰਵਾਨਗੀ ਮਿਲ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਹਾਊਸ ਵਿੱਚ ਕੁਲ 190 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿੱਚੋਂ 170 ਮੈਂਬਰ ਵੋਟਾਂ ਰਾਹੀਂ ਚੁਣੇ ਹੋਏ ਤੇ 15 ਮੈਂਬਰ ਵੱਖ ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਜਾਂਦੇ ਹਨ। ਇਨ੍ਹਾਂ ਵਿੱਚ ਪੰਜ ਤਖਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ ਪਰ ਉਨ੍ਹਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੁੰਦਾ। ਇਸ ਵੇਲੇ ਮੌਜੂਦਾ ਹਾਊਸ ਦੇ ਲਗਪਗ 23 ਮੈਂਬਰਾਂ ਦਾ ਦੇਹਾਂਤ ਹੋ ਚੁੱਕਾ ਹੈ ਤੇ ਦੋ ਮੈਂਬਰਾਂ ਨੇ ਅਸਤੀਫ਼ਾ ਦਿੱਤਾ ਹੋਇਆ ਹੈ।

Also Read: ਪ੍ਰਨੀਤ ਕੌਰ ਜਲਦ ਛੱਡਣਗੇ ਕਾਂਗਰਸ ਪਾਰਟੀ! ਕੈਪਟਨ ਦੀ ਨਵੀਂ ਪਾਰਟੀ Join ਕਰਨ ਦੇ ਦਿੱਤੇ ਸੰਕੇਤ

ਦੱਸ ਦਈਏ ਕਿ ਮੌਜੂਦਾ ਹਾਊਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਮਤ ਹਾਸਲ ਹੈ। ਇਸ ਲਈ ਤੈਅ ਸੀ ਕਿ ਸ਼੍ਰੋਮਣੀ ਅਕਾਲੀ ਵੱਲੋਂ ਹੀ ਅਹੁਦੇਦਾਰ ਚੁਣੇ ਜਾਣਗੇ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਅਹੁਦੇ ਲਈ ਉਮੀਦਵਾਰ ਚੁਣਨ ਦੇ ਸਾਰੇ ਹੱਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੇ ਸਨ।

In The Market