LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

2022 ਚੋਣਾਂ ਨੂੰ ਲੈ ਕੇ ਪੰਜਾਬ ਚੋਣ ਕਮਿਸ਼ਨ ਪੱਬਾਂ ਭਾਰ, ਦਿੱਤਾ ਤਿਆਰੀਆਂ ਦਾ ਬਿਓਰਾ

14s elect

ਚੰਡੀਗੜ੍ਹ: ਪੰਜਾਬ ਵਿਚ ਹੋਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬੇ ਦਾ ਚੋਣ ਕਮਿਸ਼ਨ ਪੱਬਾਂ ਭਾਰ ਦਿਖਾਈ ਦੇ ਰਿਹਾ ਹੈ। ਅੱਜ ਚੋਣ ਕਮਿਸ਼ਨ ਵਲੋਂ ਸੂਬੇ ਵਿਚ ਚੋਣਾਂ ਨੂੰ ਲੈ ਕੇ ਹੋ ਰਹੀਆਂ ਤਿਆਰੀਆਂ ਦੀ ਬਿਓਰਾ ਦਿੱਤਾ ਗਿਆ ਹੈ। 

ਪੜੋ ਹੋਰ ਖਬਰਾਂ: ਪਨਬੱਸ, ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਪੰਜਾਬ ਮੁੱਖ ਮੰਤਰੀ ਨਾਲ ਮੀਟਿੰਗ ਅੱਜ, ਕੀ ਨਿਕਲੇਗਾ ਕੋਈ ਹੱਲ?

ਇਸ ਦੌਰਾਨ ਪੱਤਰਕਾਰਾਂ ਨੂੰ ਤਿਆਰੀਆਂ ਦਾ ਬਿਓਰਾ ਦਿੰਦਿਆਂ ਪੰਜਾਬ ਚੀਫ ਇਲੈਕਟ੍ਰੋਲ ਅਫਸਰ ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਵਿਚ 16000 ਵੀਵੀਪੈਟ ਮਸ਼ੀਨਾ ਆ ਚੁੱਕੀਆਂ ਹਨ। ਇਹ ਮਸ਼ੀਨਾਂ ਮੱਧ ਪ੍ਰਦੇਸ਼ ਤੋਂ ਮੰਗਵਾਈਆਂ ਗਈਆਂ ਹਨ। ਸੂਬੇ ਵਿਚ ਮਸ਼ੀਨਾਂ ਦੀ ਕੋਈ ਘਾਟ ਨਹੀਂ ਹੈ। ਇਸ ਦੇ ਨਾਲ ਹੀ ਸੂਬੇ ਭਰ ਵਿਚ 24,689 ਪੋਲਿੰਗ ਬੂਥ ਬਣਾਏ ਜਾਣਗੇ। ਹਰੇਕ 1200 ਵੋਟਰਾਂ ਉੱਤੇ ਇਕ ਪੋਲਿੰਗ ਬੂਥ ਦੀ ਵਿਵਸਥਾ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: ਅੰਮ੍ਰਿਤਸਰ 'ਚ ਫੜਿਆ ਗਿਆ ਅੰਤਰਰਾਸ਼ਟਰੀ ਤਸਕਰ, ਕਬੂਲੀ ਸਰਹੱਦ ਪਾਰ ਤੋਂ 40 ਕਿਲੋ ਹੈਰੋਇਨ ਮੰਗਵਾਉਣ ਦੀ ਗੱਲ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਸ਼ੀਨਾਂ ਨੂੰ ਲਿਆਉਣ ਵਾਲੇ ਵਾਹਨ ਬਿਨਾਂ ਆਗਿਆ ਦੇ ਕਿਤੇ ਵੀ ਰੋਕੇ ਨਹੀਂ ਜਾਣਗੇ। ਚੋਣਾਂ ਵਿਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਦੇ ਖਰਚੇ ਦੀ ਸੀਮਾ 3 ਲੱਖ 80 ਹਜ਼ਾਰ ਤੈਅ ਕੀਤੀ ਗਈ ਹੈ। 

ਪੜੋ ਹੋਰ ਖਬਰਾਂ: ਕੋਰੋਨਾ ਕਾਰਨ ਮਰੇ ਵਕੀਲਾਂ ਦੇ ਮਾਮਲੇ 'ਚ SC ਦੀ ਟਿੱਪਣੀ, 'ਕਾਲਾ ਕੋਟ ਪਾਉਣ ਨਾਲ ਜ਼ਿੰਦਗੀ ਕੀਮਤੀ ਨਹੀਂ ਹੁੰਦੀ'

ਦੋਖੋ ਵੀਡੀਓ

In The Market