LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅੰਮ੍ਰਿਤਸਰ 'ਚ ਫੜਿਆ ਗਿਆ ਅੰਤਰਰਾਸ਼ਟਰੀ ਤਸਕਰ, ਕਬੂਲੀ ਸਰਹੱਦ ਪਾਰ ਤੋਂ 40 ਕਿਲੋ ਹੈਰੋਇਨ ਮੰਗਵਾਉਣ ਦੀ ਗੱਲ

14s heroin

ਅੰਮ੍ਰਿਤਸਰ: 21 ਅਗਸਤ ਨੂੰ ਸਰਹੱਦ ਪਾਰ ਤੋਂ 40 ਕਿਲੋ ਹੈਰੋਇਨ ਮੰਗਵਾਉਣ ਵਾਲਾ ਅੰਤਰਰਾਸ਼ਟਰੀ ਤਸਕਰ ਹਰਪ੍ਰੀਤ ਸਿੰਘ ਉਰਫ ਹੈਪੀ ਪੁਲਿਸ ਦੇ ਹੱਥ ਲੱਗ ਗਿਆ ਹੈ। ਦੋਸ਼ੀ ਨੂੰ ਅੱਜ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਉੱਤੇ ਲਿਆ ਜਾਵੇਗਾ। ਕਿਉਂਕਿ ਹੈਪੀ ਨਸ਼ੇ ਦੇ ਕਾਰੋਬਾਰ ਦੀ ਵੱਡੀ ਮੱਛੀ ਹੈ, ਜਿਸ ਤੋਂ ਪੁਲਿਸ ਨੂੰ ਕਈ ਜਾਣਕਾਰੀਆਂ ਮਿਲ ਸਕਦੀਆਂ ਹਨ। ਅਜੇ ਤੱਕ ਦੀ ਪੁੱਛਗਿੱਛ ਵਿਚ ਉਸ ਨੇ ਕਈ ਰਾਜ਼ ਉਗਲੇ ਹਨ। ਸਰਹੱਦ ਪਾਰ ਤੋਂ 40 ਕਿਲੋ ਹੈਰੋਇਨ ਮੰਗਵਾਉਣ ਦੀ ਗੱਲ ਵੀ ਉਸ ਨੇ ਕਬੂਲੀ ਹੈ। ਪੁਲਿਸ ਉਸ ਤੋਂ ਹੈਰੋਇਨ ਦੀ ਡਿਲਵਰੀ ਤੇ ਸਪਲਾਈ ਦੇ ਬਾਰੇ ਵਿਚ ਕੁਝ ਹੋਰ ਮਹੱਤਵਪੂਰਨ ਜਾਣਕਾਰੀਆਂ ਹਾਸਲ ਕਰਨਾ ਚਾਹੁੰਦੀ ਹੈ। ਹੈਪੀ ਦੀ ਗ੍ਰਿਫਤਾਰੀ ਨਾਲ ਨਸ਼ੇ ਦੀ ਸਪਲਾਈ ਦੀ ਵੱਡੀ ਚੇਨ ਟੁੱਟੀ ਹੈ।

ਪੜੋ ਹੋਰ ਖਬਰਾਂ: ਰਾਹਤ ਦੀ ਖਬਰ: ਕੋਰੋਨਾ ਦੀ ਧੀਮੀ ਪਈ ਰਫਤਾਰ, ਬੀਤੇ 24 ਘੰਟਿਆਂ 'ਚ 25 ਹਜ਼ਾਰ ਨਵੇ ਮਾਮਲੇ

ਮਿਲੀ ਜਾਣਕਾਰੀ ਮੁਤਾਬਕ ਹੈਪੀ ਨੂੰ ਛੇਹਰਟਾ ਪੁਲਿਸ ਨੇ ਕਪਤਗੜ੍ਹ ਵਿਚ ਨਾਕੇ ਉੱਤੋਂ ਫੜਿਆ ਹੈ। ਹੈਪੀ ਇਕ ਕਿਲੋ ਹੈਰੋਇਨ ਲੈ ਕੇ ਸਪਲਾਈ ਦੇ ਲਈ ਨਿਕਲਿਆ ਸੀ। ਕਪਤਗੜ੍ਹ ਵਿਚ ਪੁਲਿਸ ਦਾ ਨਾਕਾ ਦੇਖ ਕੇ ਉਸ ਨੇ ਆਪਣਾ ਮੋਟਰਸਾਈਕਲ ਘੁਮਾਇਆ ਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਥੇ ਮੌਜੂਦ ਪੁਲਿਸ ਦੀ ਨਜ਼ਰ ਉਸ ਉੱਤੇ ਪੈ ਗਈ। ਪੁਲਿਸ ਨੇ ਪਿੱਛਾ ਕਰਕੇ ਉਸ ਨੂੰ ਦਬੋਚ ਲਿਆ। ਤਲਾਸ਼ਈ ਲੈਣ ਉੱਤੇ ਹੈਪੀ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ। ਹੈਪੀ ਦੀ ਗ੍ਰਿਫਤਾਰੀ ਦੇ ਬਾਅਦ ਕਈ ਸੀਨੀਅਰ ਪੁਲਿਸ ਅਧਿਕਾਰੀ ਵੀ ਛੇਹਰਟਾ ਪੁਲਿਸ ਚੌਕੀ ਪਹੁੰਚ ਗਏ। ਚੌਕੀ ਵਿਚ ਪੁੱਛਗਿੱਛ ਦੌਰਾਨ ਹੈਪੀ ਨੇ ਮੰਨਿਆ ਕਿ 21 ਅਗਸਤ ਨੂੰ ਉਹ ਵੀ ਨਿਰਮਲ ਉਰਫ ਸੋਨੂੰ ਦੇ ਨਾਲ ਸਰਹੱਦ ਉੱਤੇ ਖੇਪ ਚੁੱਕਣ ਗਿਆ ਸੀ। ਪਰ ਬੀ.ਐੱਸ.ਐੱਫ. ਵਲੋਂ ਫਾਈਰਿੰਗ ਕੀਤੇ ਜਾਣ ਦੇ ਬਾਅਦ ਉਹ ਭੱਜ ਗਿਆ ਤੇ ਖੇਪ ਬੀ.ਐੱਸ.ਐੱਫ. ਦੇ ਹੱਥ ਲੱਗ ਗਈ।

ਪੜੋ ਹੋਰ ਖਬਰਾਂ: ਅੰਮ੍ਰਿਤਸਰ 'ਚ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਚੱਲੀਆਂ ਗੋਲੀਆਂ

ਰੂਰਲ ਪੁਲਿਸ ਵੀ ਰਿਮਾਂਚ ਹਾਸਿਲ ਕਰੇਗੀ
40 ਕਿਲੋ ਹੈਰੋਇਨ ਦਾ ਮਾਮਲਾ ਘਰਿੰਡਾ ਥਾਣਾ ਵਿਚ ਦਰਜ ਹੈ। ਇਸ ਲਈ ਰੂਰਲ ਪੁਲਿਸ ਦੀ ਕੋਸ਼ਿਸ਼ ਨਿਰਮਲ ਉਰਫ ਸੋਨੂੰ ਨੂੰ ਫੜਨ ਦੀ ਹੈ। ਕੁਝ ਦਿਨ ਪਹਿਲਾਂ ਰੂਰਲ ਪੁਲਿਸ ਨੇ ਸੋਨੂੰ ਦੀ ਪਤਨੀ, ਸਹੁਰੇ ਤੇ ਮਾਸੀ ਸੱਸ ਦੇ ਖਿਲਾਫ ਦੋਸ਼ੀ ਨੂੰ ਪਨਾਹ ਦੇਣ ਦਾ ਮਾਮਲਾ ਦਰਜ ਕੀਤਾ ਸੀ। ਜਿਵੇਂ ਹੀ ਸ਼ਹਿਰੀ ਪੁਲਿਸ ਦਾ ਰਿਮਾਂਡ ਖਤਮ ਹੋਵੇਗਾ ਰੂਰਲ ਪੁਲਿਸ ਹੈਪੀ ਦਾ ਰਿਮਾਂਡ ਹਾਸਲ ਕਰਨ ਲਈ ਕੋਰਟ ਵਿਚ ਅਰਜ਼ੀ ਦੇਵੇਗੀ।

ਪੜੋ ਹੋਰ ਖਬਰਾਂ: ਪਨਬੱਸ, ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਪੰਜਾਬ ਮੁੱਖ ਮੰਤਰੀ ਨਾਲ ਮੀਟਿੰਗ ਅੱਜ, ਕੀ ਨਿਕਲੇਗਾ ਕੋਈ ਹੱਲ?

In The Market