LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਸਰਕਾਰ ਦਾ ਬਿਜਲੀ ਡਿਫਾਲਟਰਾਂ ਖਿਲਾਫ ਐਕਸ਼ਨ, ਕੁਨੈਕਸ਼ਨ ਕੱਟਣੇ ਸ਼ੁਰੂ

28a bijli

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਬਿਜਲੀ ਬਿੱਲ ਡਿਫਾਲਟਰਾਂ ਖਿਲਾਫ ਐਕਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਬਿਜਲੀ ਵਿਭਾਗ ਵਲੋਂ ਡਿਫਾਲਟਰਾਂ ਦੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਡਿਫਾਲਟਰਾਂ ਦੀ ਸੂਚੀ ਤਿਆਰ ਕਰਨ ਦੀ ਗੱਲ ਕਹੀ ਸੀ।

Also Read: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਹ 'CSK Girl', ਬਿੱਗ ਬੌਸ ਫੇਮ ਸਟਾਰ ਨਾਲ ਜੁੜਿਆ ਸੀ ਨਾਮ

ਦੱਸ ਦਈਏ ਕਿ ਪਹਿਲੇ ਗੇੜ ਵਿਚ ਬਿਜਲੀ ਵਿਭਾਗ ਵਲੋਂ 499 ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ। ਇਨ੍ਹਾਂ ਡਿਫਾਲਟਰਾਂ ਵੱਲ ਬਿਜਲੀ ਵਿਭਾਗ ਦਾ 52 ਕਰੋੜ ਰੁਪਏ ਦਾ ਬਕਾਇਆ ਸੀ। ਬਿਜਲੀ ਵਿਭਾਗ ਵਲੋਂ 5 ਲੱਖ ਤੋਂ ਵਧੇਰੇ ਵਾਲੇ ਡਿਫਾਲਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਪੰਜਾਬ ਅੰਦਰ 900 ਡਿਫਾਲਟਰ ਬਿਜਲੀ ਬਿੱਲਾਂ ਦਾ 120 ਕਰੋੜ ਰੁਪਏ ਦੱਬੀ ਬੈਠੇ ਹਨ। ਇਹ ਅੰਕੜੇ ਸਾਹਮਣੇ ਆਉਣ ਮਗਰੋਂ ਸੀਐਮ ਭਗਵੰਤ ਮਾਨ ਵੱਲੋਂ ਸਖਤ ਐਕਸ਼ਨ ਦੇ ਹੁਕਮ ਦਿੱਤੇ ਗਏ ਹਨ। ਹੁਣ ਪਾਵਰਕੌਮ ਵੱਲੋਂ ਇਨ੍ਹਾਂ 900 ਡਿਫਾਲਟਰ ਤੋਂ ਵਸੂਲੀ ਦੀ ਮੁਹਿੰਮ ਵਿੱਢ ਦਿੱਤੀ ਹੈ।

Also Read: ਪੰਜਾਬ ਅਸੈਂਬਲੀ ਭਰਤੀ ਸਕੈਮ ਮਾਮਲਾ: ਮੰਤਰੀਆਂ ਦੇ ਕਰੀਬੀਆਂ ਦੀ ਭਰਤੀ ਦੀ ਸਪੀਕਰ ਕਰਾਉਣਗੇ ਜਾਂਚ

ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ’ਚ ਦਰਜਨ ਡਿਫਾਲਟਰ ਅਜਿਹੇ ਵੀ ਹਨ ਜਿਨ੍ਹਾਂ ਵੱਲ ਪ੍ਰਤੀ ਕੁਨੈਕਸ਼ਨ ਇੱਕ ਕਰੋੜ ਤੋਂ ਵੱਧ ਰਾਸ਼ੀ ਬਕਾਇਆ ਖੜ੍ਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਨ੍ਹਾਂ ਡਿਫਾਲਟਰਾਂ ਦੀ ਸ਼ਨਾਖ਼ਤ ਕਰਨ ਵਾਸਤੇ ਹਦਾਇਤ ਕੀਤੀ ਹੈ। ਅੰਕੜਿਆਂ ਮੁਤਾਬਕ ਪਾਵਰਕੌਮ ਦੇ ਹਰ ਕੈਟਾਗਰੀ ਦੇ ਕੁੱਲ ਖਪਤਕਾਰ ਕਰੀਬ 94 ਲੱਖ ਬਣਦੇ ਹਨ। ਘਰੇਲੂ ਬਿਜਲੀ ਦੇ ਖਪਤਕਾਰਾਂ ਵੱਲ 1860 ਕਰੋੜ ਦੀ ਰਕਮ ਬਕਾਇਆ ਖੜ੍ਹੀ ਹੈ।

In The Market