LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਅਸੈਂਬਲੀ ਭਰਤੀ ਸਕੈਮ ਮਾਮਲਾ: ਮੰਤਰੀਆਂ ਦੇ ਕਰੀਬੀਆਂ ਦੀ ਭਰਤੀ ਦੀ ਸਪੀਕਰ ਕਰਾਉਣਗੇ ਜਾਂਚ

28a sandhwa

ਚੰਡੀਗੜ੍ਹ- ਪੰਜਾਬ ਅਸੈਂਬਲੀ ਵਿਚ ਹੋਏ ਭਰਤੀ ਸਕੈਮ ਦੀ ਜਾਂਚ ਕੀਤੀ ਜਾਵੇਗੀ। ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਇਸ ਦੀ ਜਾਂਚ ਕਰਵਾਉਣਗੇ। ਇਸ ਦੇ ਲਈ ਹੁਣ ਮਾਨ ਸਰਕਾਰ ਵਿਚ ਮੰਤਰੀ ਬਣੇ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾਇਆ ਗਿਆ ਹੈ। ਬੈਂਸ ਨੇ ਹੀ ਦਸਤਾਵੇਜ਼ ਦੇ ਸਹਾਰੇ ਇਸ ਦਾ ਪਰਦਾਫਾਸ਼ ਕੀਤਾ ਸੀ। ਜਿਸ ਵਿਚ ਦੱਸਿਆ ਗਿਆ ਕਿ ਸਾਬਕਾ ਸਪੀਕਰ ਰਾਣਾ ਕੇਪੀ ਸਣੇ ਕਾਂਗਰਸੀਆਂ ਦੇ ਕਰੀਬੀਆਂ ਤੇ ਰਿਸ਼ਤੇਦਾਰਾਂ ਦੀਆਂ ਅਸੈਂਬਲੀ ਵਿਚ ਭਰਤੀਆਂ ਕਰਵਾਈਆਂ ਗਈਆਂ। ਹੁਣ ਸਪੀਕਰ ਪਿਛਲੇ 5 ਸਾਲ ਵਿਚ ਹੋਈਆਂ ਭਰਤੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਵਾਲੇ ਹਨ।

Also Read: ਸਿੱਖ ਸੰਗਤ ਦੇ ਇਤਰਾਜ਼ ਤੋਂ ਬਾਅਦ ਪਾਕਿ ਹੁਣ ਨਹੀਂ ਵੇਚੇਗਾ ਕਰਤਾਰਪੁਰ ਸਾਹਿਬ ਦੇ ਖੂਹ ਦਾ ਪਵਿੱਤਰ ਪਾਣੀ

ਬੈਂਸ ਨੇ ਕੀਤਾ ਸੀ ਖੁਲਾਸਾ
ਹਰਜੋਤ ਬੈਂਸ ਨੇ ਕਿਹਾ ਸੀ ਕਿ ਵਿਧਾਨ ਸਭਾ ਵਿਚ ਜਿਨ੍ਹਾਂ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਹੈ, ਉਨ੍ਹਾਂ ਵਿਚ ਸਿੱਧਾਰਥ ਠਾਕੁਰ ਸਪੀਕਰ ਦੇ ਦੋਸਤ ਦੇ ਬੇਟੇ ਹਨ। ਮਨਜਿੰਦਰ ਵਿਧਾਇਕ ਸੁਰਜੀਤ ਧਿਮਾਣ ਦੇ ਭਤੀਜੇ ਹਨ। ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦੇ ਬੇਟੇ ਹਨ। ਪ੍ਰਵੀਣ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦੇ ਭਤੀਜੇ ਹਨ। ਰੋਪੜ ਵਿਚ ਗੌਰਵ ਰਾਣਾ ਤੇ ਸੌਰਵ ਰਾਣਾ ਯਾਨੀ ਇਕੋ ਘਰ ਦੇ ਦੋ ਭਰਾਵਾਂ ਨੂੰ ਨੌਕਰੀ ਦਿੱਤੀ ਗਈ।

ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਦੇ ਬੇਟੇ ਰਾਕੇਸ਼ ਕੁਮਾਰ ਨੂੰ ਵੀ ਨੌਕਰੀ ਦਿੱਤੀ ਗਈ। ਜੋ ਡੀਸੀ ਆਫਿਸ ਰੋਪੜ ਵਿਚ ਕੰਮ ਕਰਦੇ ਹਨ। ਬਠਿੰਡਾ ਦੇ ਅਜੇ ਕੁਮਾਰ ਮਨਪ੍ਰੀਤ ਬਾਦਲ ਦੇ ਕਰੀਬੀ ਦੇ ਬੇਟੇ ਹਨ ਤੇ ਉਨ੍ਹਾਂ ਦੇ ਨਾਲ ਹੀ ਕੰਮ ਕਰਦੇ ਸਨ। ਅਵਤਾਰ ਸਿੰਘ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਪਵਨ ਬੰਸਲ ਦੇ ਡਰਾਈਵਰ ਦੇ ਬੇਟੇ ਹਨ। ਕੁਲਦੀਪ ਮਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਟਾਫ ਮੈਂਬਰ ਦੇ ਬੇਟੇ ਹਨ। ਪ੍ਰਮੋਦ ਕੁਮਾਰ ਪੀਆਰਟੀਸੀ ਡਾਇਰੈਕਟਰ ਦੇ ਬੇਟੇ ਹਨ। ਅੰਜੂ ਬਾਲਾ ਸਪੀਕਰ ਦੇ ਸੈਕ੍ਰੇਟਰੀ ਦੀ ਸਾਲੀ ਹੈ।

Also Read: ਪੰਜਾਬ 'ਚ ਟੁੱਟ ਸਕਦੈ ਗਰਮੀ ਦਾ ਰਿਕਾਰਡ, ਇਨ੍ਹਾਂ ਸੂਬਿਆਂ 'ਚ ਅੱਤ ਦੀ ਗਰਮੀ ਦਾ ਅਲਰਟ

ਕੈਥਲ ਤੇ ਬਿਲਾਸਪੁਰ ਦੇ ਰਹਿਣ ਵਾਲਿਆਂ ਨੂੰ ਨੌਕਰੀ
ਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿਚ ਕਲਰਕ ਦੀ ਨੌਕਰੀ ਦਿੱਤੀ ਗਈ। ਇਸ ਦੀ ਸਿਫਾਰਿਸ਼ ਪੰਜਾਬ ਦੇ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਸੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੂੰ ਲਾਅ ਅਫਸਰ ਬਣਾਇਆ ਗਿਆ।

In The Market