LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪ੍ਰਨੀਤ ਕੌਰ ਖਿਲਾਫ ਕਾਂਗਰਸੀਆਂ ਦਾ ਮੋਰਚਾ, ਪਾਰਟੀ ਵਿਚੋਂ ਕੱਢਣ ਦੀ ਉੱਠੀ ਮੰਗ

31 aug parneet

ਚੰਡੀਗੜ੍ਹ- ਪੰਜਾਬ ਦੇ ਕਾਂਗਰਸੀਆਂ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਮਹਾਰਾਣੀ ਪਰਨੀਤ ਕੌਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਪ੍ਰਨੀਤ ਕੌਰ ਨੂੰ ਕਾਂਗਰਸ ਤੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਕੱਲ ਇਸ ਸਬੰਧ ਵਿਚ ਚੰਡੀਗੜ੍ਹ ਵਿਚ ਬੈਠਕ ਦੌਰਾਨ ਪ੍ਰਸਤਾਵ ਵੀ ਪਾਸ ਕੀਤਾ ਗਿਆ। ਇਹ ਮੀਟਿੰਗ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਦੀ ਮੌਜੂਦਗੀ ਵਿਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਿਚ ਹੋਈ।

Also Read: ਤਰਨਤਾਰਨ 'ਚ ਚਰਚ 'ਚ ਭੰਨਤੋੜ: ਕਾਰ ਨੂੰ ਅੱਗ ਲੱਗ ਗਈ, ਘਟਨਾ ਸੀਸੀਟੀਵੀ 'ਚ ਕੈਦ

ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਭਾਜਪਾ ਨਾਲ ਜਾ ਜੁੜੇ ਹਨ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿਚ ਮਰਜ ਹੋਣ ਦੀ ਵੀ ਚਰਚਾ ਹੈ। ਉਥੇ ਹੀ ਸੰਗਠਨ ਵਿਚ ਬਦਲਾਅ ਦੇ ਦੌਰਾਨ ਕੈਪਟਨ ਨੂੰ ਭਾਜਪਾ ਵਿਚ ਅਹਿਮ ਜ਼ਿੰਮਾ ਮਿਲ ਸਕਦਾ ਹੈ।

ਪੰਜਾਬ ਕਾਂਗਰਸ ਬੋਲੀ- ਐਂਟੀ ਪਾਰਟੀ ਐਕਟੀਵਿਟੀ ਕਰ ਰਹੀ ਪ੍ਰਨੀਤ
ਪੰਜਾਬ ਕਾਂਗਰਸ ਦਾ ਦਾਅਵਾ ਹੈ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਐਂਟੀ ਪਾਰਟੀ ਐਕਟੀਵਿਟੀ ਕਰ ਰਹੀ ਹੈ। ਮੀਟਿੰਗ ਵਿਚ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕਿੱਕੀ ਢਿੱਲੋਂ ਨੇ ਇਸ ਮਾਮਲੇ ਵਿਚ ਸਫਾਈ ਮੰਗੀ। ਅਸਲ ਵਿਚ ਕਾਂਗਰਸ ਜੇਕਰ ਪ੍ਰਨੀਤ ਕੌਰ ਨੂੰ ਪਾਰਟੀ ਤੋਂ ਕੱਢਦੀ ਹੈ ਤਾਂ ਉਨ੍ਹਾਂ ਦਾ ਸੰਸਦ ਮੈਂਬਰ ਅਹੁਦਾ ਬਣਿਆ ਰਹੇਗਾ। ਉਥੇ ਹੀ ਜੇਕਰ ਉਹ ਖੁਦ ਕਾਂਗਰਸ ਅਹੁਦਾ ਛੱਡਣ ਤਾਂ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਸੰਸਦ ਮੈਂਬਰ ਦਾ ਅਹੁਦਾ ਵੀ ਛੱਡਣਾ ਹੋਵੇਗਾ। ਇਸੇ ਕਾਰਨ ਕਾਂਗਰਸ ਉਨ੍ਹਾਂ ਨੂੰ ਨਹੀਂ ਕੱਢ ਪਾ ਰਹੀ ਤੇ ਪ੍ਰਨੀਤ ਖੁਦ ਪਾਰਟੀ ਨਹੀਂ ਛੱਡ ਰਹੀ।

ਪੰਜਾਬ ਪ੍ਰਧਾਨ ਨੂੰ ਕਾਰਵਾਈ ਦਾ ਅਧਿਕਾਰ ਨਹੀਂ: ਸੰਸਦ ਮੈਂਬਰ
ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲ ਉਨ੍ਹਾਂ ਦੇ ਖਿਲਾਫ ਕਾਰਵਾਈ ਦਾ ਅਧਿਕਾਰ ਨਹੀਂ ਹੈ। ਜਦੋਂ ਤੱਕ ਸੰਸਦ ਮੈਂਬਰ ਹਾਂ, ਮੈਂ ਜ਼ਿੰਮੇਦਾਰੀ ਨਿਭਾ ਰਹੀ ਹਾਂ। ਪਾਰਟੀ ਹਾਈਕਮਾਨ ਹੀ ਇਸ ਬਾਰੇ ਵਿਚ ਫੈਸਲਾ ਲੈ ਸਕਦੀ ਹੈ।

In The Market