LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਤਰਨਤਾਰਨ 'ਚ ਚਰਚ 'ਚ ਭੰਨਤੋੜ: ਕਾਰ ਨੂੰ ਅੱਗ ਲੱਗ ਗਈ, ਘਟਨਾ ਸੀਸੀਟੀਵੀ 'ਚ ਕੈਦ

31 aug isai

ਤਰਨਤਾਰਨ- ਪੰਜਾਬ ਦੇ ਤਰਨਤਾਰਨ ਸ਼ਹਿਰ ਦੇ ਇੱਕ ਚਰਚ ਵਿੱਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਚਾਰ ਦੋਸ਼ੀ ਰਾਤ 12.30 ਵਜੇ ਚਰਚ 'ਚ ਦਾਖਲ ਹੋਏ। ਸੀਸੀਟੀਵੀ ਵਿੱਚ ਦੋ ਮੁਲਜ਼ਮ ਦਿਖਾਈ ਦਿੱਤੇ, ਜਿਨ੍ਹਾਂ ਨੇ ਚਰਚ ਦੇ ਬਾਹਰ ਪ੍ਰਭੂ ਯਿਸੂ ਅਤੇ ਮਦਰ ਮੈਰੀ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ। ਉਦੋਂ ਤੋਂ ਹੀ ਇਲਾਕੇ 'ਚ ਤਣਾਅ ਬਣਿਆ ਹੋਇਆ ਹੈ। ਗੌਰਤਲਬ ਹੈ ਕਿ ਤਿੰਨ ਦਿਨ ਪਹਿਲਾਂ ਜੰਡਿਆਲਾ ਨੇੜਲੇ ਪਿੰਡ ਵਿੱਚ ਈਸਾਈਆਂ ਅਤੇ ਨਿਹੰਗਾਂ ਵਿੱਚ ਝੜਪ ਹੋ ਗਈ ਸੀ।

ਘਟਨਾ ਤਰਨਤਾਰਨ ਦੇ ਕਸਬਾ ਪੱਟੀ ਦੇ ਪਿੰਡ ਠੱਕਰਪੁਰ ਦੀ ਹੈ। ਬੀਤੀ ਰਾਤ 12.30 ਵਜੇ ਦੇ ਕਰੀਬ 4 ਅਣਪਛਾਤੇ ਵਿਅਕਤੀ ਚਰਚ ਵਿਚ ਦਾਖਲ ਹੋਏ ਅਤੇ ਉਸ ਦੇ ਸਿਰ 'ਤੇ ਪਿਸਤੌਲ ਰੱਖ ਕੇ ਉਸ ਦੀਆਂ ਬਾਂਹਾਂ ਬੰਨ੍ਹ ਦਿੱਤੀਆਂ। ਚਰਚ ਵਿਚ ਬਣੀ ਪਹਿਲੀ ਮੰਜ਼ਿਲ ਉੱਤੇ ਮਰੀਅਮ ਤੇ ਪ੍ਰਭੂ ਯਿਸ਼ੂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਇਹ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਉਨ੍ਹਾਂ ਨੇ ਜਾਂਦੇ ਸਮੇਂ ਚਰਚ ਦੇ ਅੰਦਰ ਖੜੀ ਕਾਰ ਨੂੰ ਵੀ ਅੱਗ ਲਾ ਦਿੱਤੀ ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਪੱਟੀ ਖੇਮਕਰਨ ਮਾਰਗ ਕੀਤਾ ਜਾਮ
ਘਟਨਾ ਦੇ ਬਾਅਦ ਹੁਣ ਈਸਾਈ ਧਰਮ ਦੇ ਲੋਕਾਂ ਨੇ ਸਵੇਰੇ ਪੱਟੀ-ਖੇਮਕਰਨ ਰਾਜਮਾਰਗ ਨੂੰ ਬੰਦ ਕਰ ਦਿੱਤਾ ਹੈ। ਧਰਨੇ ਉੱਤੇ ਬੈਠੇ ਈਸਾਈ ਭਾਈਚਾਰੇ ਦੇ ਲੋਕ ਇਨਸਾਫ ਤੇ ਦੋਸ਼ੀਆਂ ਨੂੰ ਫੜਨ ਦੀ ਮੰਗ ਕਰ ਰਹੇ ਹਨ। ਪੁਲਿਸ ਮੌਕੇ ਉੱਤੇ ਪਹੁੰਚੀ ਹੈ ਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪਿੰਡ ਡਡੂਆਣਾ ਵਿਚ ਹੋਇਆ ਸੀ ਵਿਵਾਦ
ਬੀਤੇ ਐਤਵਾਰ ਨੂੰ ਜੰਡਿਆਲਾ ਗੁਰੂ ਦੇ ਪਿੰਡ ਡਡੂਆਣਾ ਵਿਚ ਚੱਲ ਰਹੇ ਈਸਾਈ ਭਾਈਚਾਰੇ ਦੇ ਪ੍ਰੋਗਰਾਮ ਨੂੰ ਨਿਹੰਗ ਸਿੱਖਾਂ ਨੇ ਰੁਕਵਾ ਦਿੱਤਾ ਸੀ। ਨਿਹੰਗਾਂ ਨੇ ਉਥੇ ਤੋੜਭੰਨ ਵੀ ਕੀਤੀ ਸੀ। ਪੁਲਿਸ ਨੇ ਇਸ ਘਟਨਾ ਦੇ ਬਾਅਦ 150 ਨਿਹੰਗ ਸਿੱਖਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜੱਥੇਦਾਰ ਨੇ ਵੀ ਬਿਆਨ ਜਾਰੀ ਕੀਤਾ
ਦੂਜੇ ਪਾਸੇ ਮੰਗਲਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਨਿਹੰਗਾਂ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਈਸਾਈ ਪਾਦਰੀ ਪਾਖੰਡ ਕਰਕੇ ਹਿੰਦੂ ਤੇ ਸਿੱਖਾਂ ਨੂੰ ਬਹਿਕਾ ਰਹੇ ਹਨ ਤੇ ਧਰਮ ਪਰਿਵਰਤਨ ਕਰਵਾ ਰਹੇ ਹਨ। ਕਈ ਵਾਰ ਨਿਹੰਗਾਂ ਨੇ ਇਸ ਦੀ ਸ਼ਿਕਾਇਤ ਕੀਤੀ ਪਰ ਸਰਕਾਰ ਨੇ ਉਨ੍ਹਾਂ ਦੀ ਨਹੀਂ ਸੁਣੀ। ਇਸ ਦੇ ਬਾਅਦ ਵਿਵਾਦ ਹੋਰ ਭੜਕਿਆ ਸੀ।

In The Market