LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ CM ਨੇ ਕੀਤਾ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ, 'No Farmer, No Food' ਦਾ ਲਾਇਆ ਬੈਚ 

17s4

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਕਿਸਾਨੀ ਅੰਦੋਲਨ ਦੀ ਹਿਮਾਇਤ ਕੀਤੀ ਤੇ 'No Farmer, No Food' ਦਾ ਬੈਚ ਲਾ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। 

ਪੜੋ ਹੋਰ ਖਬਰਾਂ: ਭਾਰਤ-ਪਾਕਿ ਸਰਹੱਦ ਫਿਰ ਦਿਖਿਆ ਡਰੋਨ, BSF ਜਵਾਨਾਂ ਨੇ ਕੀਤੀ ਫਾਇਰਿੰਗ

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀਬਾੜੀ ਪੰਜਾਬ ਦੀ ਜਾਨ ਹੈ। ਜੇਕਰ ਅਜੇ ਵੀ ਸਹੀ ਕਦਮ ਨਾ ਚੁੱਕੇ ਗਏ ਤਾਂ ਆਬਾਦੀ ਵਧਦੀ ਜਾਵੇਗੀ ਤੇ ਖੇਤੀ ਉਤਪਾਦਨ ਘੱਟ ਜਾਵੇਗਾ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਸਮੇਂ ਵਿਚ ਕੀਤੀ ਜਾਣ ਵਾਲੀ ਖੇਤੀ ਤਕਨੀਕ ਨੂੰ ਵੀ ਯਾਦ ਕੀਤਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰੀ ਧਰਤੀ ਉੱਤੇ ਹਿੰਦੂਸਤਾਨ ਹਿੱਸੇ 1.5 ਫੀਸਦੀ ਜ਼ਮੀਨ ਹੈ। ਇਸ ਉੱਤੇ ਵੀ ਪੰਜਾਬ ਸਭ ਤੋਂ ਵਧੇਰੇ ਅੰਨ ਪੈਦਾ ਕਰਨ ਵਾਲਾ ਸੂਬਾ ਹੈ। ਇਸ ਵਿਚ ਸਾਡੀਆਂ ਯੂਨੀਵਰਸਿਟੀਆਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਇਨ੍ਹਾਂ ਦਾ ਕਿਸਾਨਾਂ ਨੂੰ ਫਾਇਦਾ ਲੈਣਾ ਚਾਹੀਦਾ ਹੈ। ਇਨ੍ਹਾਂ ਯੂਨੀਵਰਸਿਟੀਆਂ ਨਾਲ ਕਿਸਾਨਾਂ ਨੂੰ ਖੇਤੀ ਦੇ ਨਵੇਂ ਢੰਗਾਂ ਦਾ ਪਤਾ ਲੱਗੇਗਾ, ਨਵੀਂ ਬ੍ਰੀਡਿੰਗ ਦਾ ਪੱਤਾ ਲੱਗੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਹਿੰਮਤ ਉੱਤੇ ਮਾਣ ਹੈ। ਪੰਜਾਬ ਖੇਤੀ ਦੀ ਪੈਦਾਵਾਰ ਵਿਚ ਰਿਕਾਰਡ ਕਾਇਮ ਕਰ ਰਿਹਾ ਹੈ।

ਪੜੋ ਹੋਰ ਖਬਰਾਂ: ਕਿਸਾਨ ਮੋਰਚੇ ਦੇ ਕਿਸਾਨਾਂ ਦਾ ਅਨਿਲ ਵਿਜ 'ਤੇ ਫੁੱਟਿਆ ਗੁੱਸਾ, ਕਿਹਾ-'ਗੱਦਾਰਾਂ ਨਾਲ ਤਾਂ ਗਦਰ ਕਰਨਾ ਪਏਗਾ'

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਖੇਤੀ ਕਾਨੂੰਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸਮਝਾਉਣ ਦੀ ਬਜਾਏ ਕੇਂਦਰ ਨੂੰ ਪਹਿਲਾਂ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸੇ ਨੂੰ ਪਸੰਦ ਹੋਣ ਪਰ ਪੰਜਾਬ ਦੇ ਕਿਸਾਨਾਂ ਨੂੰ ਇਹ ਪਸੰਦ ਨਹੀਂ ਹਨ। ਉਨ੍ਹਾਂ ਦਿੱਲੀ ਵਾਲਿਆਂ ਨੂੰ ਕਈ ਵਾਰ ਇਨ੍ਹਾਂ ਨੂੰ ਰੱਦ ਕਰਨ ਲਈ ਕਿਹਾ ਹੈ। ਪਰ ਕੇਂਦਰ ਦਾ ਇਸ ਵੇਲੇ ਦਾ ਰਵੱਈਆ ਸਹੀ ਨਹੀਂ ਹੈ। ਇਨ੍ਹਾਂ ਬਿੱਲਾਂ ਨਾਲ ਕਿਸਾਨਾਂ ਨੂੰ ਔਖਿਆਈ ਆ ਰਹੀ ਹੈ ਤੇ ਉਹ ਆਪਣੇ ਬੱਚਿਆਂ ਲਈ ਸੰਘਰਸ਼ ਕਰ ਰਹੇ ਹਨ।

ਪੜੋ ਹੋਰ ਖਬਰਾਂ: ਦੇਸ਼ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 34 ਹਜ਼ਾਰ ਤੋਂ ਵਧੇਰੇ ਮਾਮਲੇ, ਕੇਰਲ 'ਚ ਹਾਲਾਤ ਖਰਾਬ

In The Market