LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

CM ਮਾਨ ਦਾ ਫਰਮਾਨ: ਦਫਤਰ 'ਚ ਬੈਠਣ ਦੀ ਥਾਂ ਪਿੰਡਾਂ-ਕਸਬਿਆਂ 'ਚ ਜਾਣ DC

4a cmmm

ਚੰਡੀਗੜ੍ਹ- ਦਫਤਰ ਵਿਚ ਬੈਠ ਕੇ ਡਿਊਟੀ ਕਰਨ ਵਾਲੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਫਰਮਾਨ ਸੁਣਾ ਦਿੱਤਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਪਿੰਡਾਂ-ਕਸਬਿਆਂ ਵਿਚ ਜਾਣ ਲਈ ਕਿਹਾ ਹੈ। ਚੰਡੀਗੜ੍ਹ ਵਿਚ ਮੀਟਿੰਗ ਦੌਰਾਨ ਮਾਨ ਨੇ ਕਿਹਾ ਕਿ ਡੀਸੀ ਅਫਸਰਾਂ ਦੀ ਟੀਮ ਲੈ ਕੇ ਜਾ ਕੇ ਪਿੰਡਾਂ ਵਿਚ ਕੈਂਪ ਲਗਾਉਣ। ਉਥੇ ਲੋਕਾਂ ਦੀ ਸਮੱਸਿਆ ਦਾ ਨਿਪਟਾਰਾ ਕਰਨ। ਮਾਨ ਨੇ ਸਾਰੇ ਡੀਸੀ ਨੂੰ ਬਿਨਾਂ ਸਿਆਸੀ ਦਬਾਅ ਦੇ ਡਿਊਟੀ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦੀ ਉਨ੍ਹਾਂ ਨੂੰ ਸਿਆਸੀ ਦਬਾਅ ਤੋਂ ਖੁੱਲੀ ਛੁੱਟੀ ਹੋਵੇਗੀ ਤਾਂਕਿ ਉਹ ਆਪਣੀ ਕਾਬਲੀਅਤ ਤੇ ਸਮਰਥਾ ਨਾਲ ਕੰਮ ਕਰਨ। ਇੰਨਾ ਜ਼ਰੂਰ ਹੈ ਕਿ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਤੇ ਆਮ ਲੋਕਾਂ ਨੂੰ ਜ਼ਰੂਰ ਸਨਮਾਨ ਦੇਣ।

Also Read: ਪੂਨਮ ਪਾਂਡੇ ਨੇ ਇਕ ਵਾਰ ਫਿਰ ਕੀਤਾ ਟਾਪਲੈੱਸ ਹੋਣ ਦਾ ਵਾਅਦਾ, ਵੋਟਾਂ ਦੀ ਹੋਈ ਬਰਸਾਤ

DC ਹੀ ਸਾਡੇ ਅੱਖ-ਕੰਨ
ਮੀਟਿੰਗ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਹੀ ਸਰਕਾਰ ਦੀਆਂ ਅੱਖਾਂ ਤੇ ਕੰਨ ਹਨ। ਉਹ ਸਰਕਾਰ ਦਾ ਅਸਲੀ ਚਿਹਰਾ ਹਨ ਕਿਉਂਕਿ ਡੀਸੀ ਦਾ ਲੋਕਾਂ ਨਾਲ ਸਿੱਧਾ ਸੰਪਰਕ ਰਹਿੰਦਾ ਹੈ। ਲੋਕ ਉਨ੍ਹਾਂ ਉੱਤੇ ਬਹੁਤ ਭਰੋਸਾ ਕਰਦੇ ਹਨ। ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਜਾਣ। ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਰਹੇ ਸੇਵਾ ਕੇਂਦਰਾਂ ਦੀ ਵੀ ਜਾਂਚ ਕੀਤੀ ਜਾਵੇ ਤਾਂਕਿ ਉਥੇ ਕੰਮਕਾਜ ਵਿਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ।

ਨਸ਼ਾ ਛੁਡਾਊ ਕੇਂਦਰ ਇਕ ਮਹੀਨੇ ਵਿਚ ਅਪਗ੍ਰੇਡ ਕੀਤੇ ਜਾਣ
ਮੁੱਖ ਮੰਤਰੀ ਮਾਨ ਨੇ ਸੂਬੇ ਦੇ ਸਾਰੇ ਨਸ਼ਾ ਛੁਡਾਊ ਕੇਂਦਰਾਂ ਨੂੰ ਇਕ ਮਹੀਨੇ ਵਿਚ ਅਪਗ੍ਰੇਡ ਕਰਨ ਲਈ ਕਿਹਾ ਹੈ। ਉਨਾਂ ਨੇ ਕਿਹਾ ਹੈ ਕਿ ਸਾਰੇ ਜ਼ਿਲਿਆਂ ਵਿਚ ਇਕ-ਇਕ ਨਸ਼ਾ ਮੁਕਤੀ ਕੇਂਦਰ ਜ਼ਰੂਰੀ ਹੈ। ਜਿੱਥੇ ਭੁੱਲੇ ਭਟਕੇ ਨੌਜਵਾਨਾਂ ਦਾ ਮੁੜ ਵਸੇਬਾ ਸਹੀ ਢੰਗ ਨਾਲ ਕੀਤਾ ਜਾ ਸਕੇ।

Also Read: ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਭਲਕੇ: ਨਿੰਦਾ ਮਤੇ ਸਣੇ ਚੁੱਕੇ ਜਾ ਸਕਦੇ ਨੇ ਇਹ ਮੁੱਦੇ

ਚੰਗੀ ਕਾਰਗੁਜ਼ਾਰੀ ਉੱਤੇ ਮਿਲੇਗਾ ਰਿਵਾਰਡ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਡੀਸੀ ਤੇ ਦੂਜੇ ਅਫਸਰ ਖੁੱਲ ਕੇ ਕੰਮ ਕਰਨ। ਬਿਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਡਿਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ, ਐੱਸਐੱਸਪੀ, ਪੁਲਿਸ ਕਮਿਸ਼ਨਰ, ਐੱਸਡੀਐੱਮ ਤੇ ਦੂਜੇ ਖੇਤਰੀ ਅਫਸਰਾਂ ਨੂੰ ਸਰਕਾਰ ਅਵਾਰਡ ਵੀ ਦੇਵੇਗੀ।

In The Market